ਇਸ ਪਿੰਡ ਦਾ ਹਰ ਵਿਅਕਤੀ ਹੈ ਜੁੜਵਾ, ਇਹ ਹੈ ਦੁਨੀਆਂ ਦੀ ਸਭ ਤੋਂ ਅਜੀਬ ਜਗ੍ਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦੇਸ਼ ਵਿਚ ਅਜਿਹੇ ਬਹੁਤ ਹੀ ਪਿੰਡ ਹਨ ਜੋ ਅਪਣੇ ਆਪ ‘ਚ ਕਈ ਤਰ੍ਹਾਂ ਦਾ ਰਾਜ ਛੁਪਾਈ ਬੈਠੇ ਹਨ...

village is twin

ਚੰਡੀਗੜ੍ਹ: ਭਾਰਤ ਦੇਸ਼ ਵਿਚ ਅਜਿਹੇ ਬਹੁਤ ਹੀ ਪਿੰਡ ਹਨ ਜੋ ਅਪਣੇ ਆਪ ‘ਚ ਕਈ ਤਰ੍ਹਾਂ ਦਾ ਰਾਜ ਛੁਪਾਈ ਬੈਠੇ ਹਨ। ਜੋ ਲੋਕ ਘੁੰਮਣ-ਫਿਰਨ ਦੇ ਨਾਲ-ਨਾਲ ਅਪਣੇ ਇਤਿਹਾਸ ਨੂੰ ਜਾਨਣ ਦੀ ਇੱਛਾ ਰੱਖਦੇ ਹਨ ਉਨ੍ਹਾਂ ਦੇ ਲਈ ਅੱਜ ਅਸੀਂ ਭਾਰਤ ਦੇ ਕੁਝ ਅਜਿਹੇ ਪਿੰਡ ਦੀ ਸੂਚੀ ਲੈ ਕੇ ਆਏ ਹਾਂ, ਜਿਨ੍ਹਾਂ ਬਾਰੇ ਸ਼ਾਇਦ ਤੁਸੀਂ ਪਹਿਲਾਂ ਕਦੇ ਵੀ ਨਾ ਤਾਂ ਪੜ੍ਹਿਆ ਹੋਵੇਗਾ ਤੇ ਨਾ ਹੀ ਸੁਣਿਆ ਹੋਵੇਗਾ। ਅਜਿਹੇ ਪਿੰਡ ਜੋ ਅਪਣੀ ਵੱਖ-ਵੱਖ ਵਿਸ਼ੇਸ਼ਤਾਵਾਂ ਦੇ ਕਾਰਨ ਦੂਰ-ਦੂਰ ਤੱਕ ਜਾਣੇ ਜਾਂਦੇ ਹਨ।

ਪਿੰਡ ਕੋਡਿਨਹੀ (ਕੇਰਲ)

ਦੁਨੀਆਂ ਵਿਚ ਕਈ ਤਰ੍ਹਾਂ ਦੀ ਅਜੀਬੋਗਰੀਬ ਥਾਵਾਂ ਮੌਜੂਦ ਹਨ ਪਰ ਜੇਕਰ ਅਸੀ ਤੁਹਾਨੂੰ ਇਹ ਕਹੀਏ ਕਿ ਇੱਕ ਅਜਿਹੀ ਵੀ ਥਾਂ ਹੈ ਜਿੱਥੇ ਸਿਰਫ਼ ਲੋਕ ਜੁੜਵਾ ਪੈਦਾ ਹੁੰਦੇ ਹਨ ਤਾਂ ਕੀ ਤੁਸੀਂ ਯਕੀਨ ਕਰੋਗੇ? ਜੀ ਹਾਂ, ਪੂਰੀ ਦੁਨੀਆਂ ਵਿਚ 1000 ਬੱਚਿਆਂ ‘ਤੇ 4 ਜੁੜਵਾਂ ਬੱਚੇ ਪੈਦਾ ਹੁੰਦੇ ਹਨ ਪਰ ਇਸ ਰਹੱਸਮਈ ਪਿੰਡ ‘ਚ 1000 ਬੱਚਿਆਂ ‘ਤੇ 45 ਬੱਚੇ ਪੈਦਾ ਹੁੰਦੇ ਹਨ। ਭਾਰਤ ਦੇ ਕੇਰਲ ਰਾਜ ਵਿਚ ਸਥਿਤ ਇਸ ਮੁਸਲਿਮ ਬਹੁਲ ਪਿੰਡ ਦੀ ਆਬਾਦੀ 2000 ਹੈ। ਇਨ੍ਹਾਂ ਵਿਚ 250 ਤੋਂ ਜ਼ਿਆਦਾ ਜੁੜਵਾ ਲੋਕ ਹਨ। ਅਜਿਹੇ ਵਿਚ ਇਸ ਪਿੰਡ ਵਿਚ, ਸਕੂਲ ਵਿਚ ਅਤੇ ਨੇੜਲੇ ਬਾਜਾਰ ਵਿਚ ਕਈ ਹਮਸ਼ਕਲ ਬੱਚੇ ਨਜ਼ਰ ਆ ਜਾਣਗੇ।

ਸ਼ਨੀਸ਼ਿਵਾਰ ਪਿੰਡ, ਮਹਾਰਾਸ਼ਟਰ

ਇਸ ਪਿੰਡ ਦੀ ਖ਼ਾਸ ਗੱਲ ਹੈ ਕਿ ਇਥੇ ਰਹਿਣ ਵਾਲੇ ਲੋਕਾਂ ਦੇ ਘਰਾਂ ਵਿਚ ਕੋਈ ਦਰਵਾਜਾ ਨਹੀਂ ਹੈ। ਪਸ਼ੂਆਂ ਤੋਂ ਵਚਣ ਲਈ ਬਸ ਬਾਂਸ ਦਾ ਹਲਕਾ ਜਿਹਾ ਦਰਵਾਜਾ ਰਾਤ ਨੂੰ ਰੱਖ ਲਿਆ ਜਾਂਦਾ ਹੈ। ਇੱਥੇ ਆਉਣ ਵਾਲੇ ਭਗਤ ਵੀ ਅਪਣੀ ਗੱਡੀਆਂ ਨੂੰ ਜਿੰਦਾ ਨਹੀਂ ਲਗਾਉਂਦੇ। ਅੱਜ ਤੱਕ ਇਸ ਪਿੰਡ ਵਿਚ ਰਹਿਣ ਵਾਲੇ ਲੋਕਾਂ ਦੇ ਘਰ ਵਿਚ ਜਾਂ ਫਿਰ ਇੱਥੇ ਦੇ ਸ਼ਨੀ ਮੰਦਰ ਵਿਚ ਮੱਥਾ ਟੇਕਣ ਆਏ ਲੋਕਾਂ ਦੇ ਨਾਲ ਚੋਰੀ ਵਰਗੀ ਕਦੇ ਕੋਈ ਵੀ ਦੁਰਘਟਨਾ ਨਹੀਂ ਘਟੀ।

ਮੁਤੂਰ ਪਿੰਡ, ਕਰਨਾਟਕ

ਕਰਨਾਟਕ ਦੇ ਸ਼ਿਮੋਗਾ ਜ਼ਿਲ੍ਹੇ ਵਿਚ ਮੁਤੂਰ ਨਾਲ ਦਾ ਅਜਿਹਾ ਪਿੰਡ ਹੈ ਜਿੱਥੇ ਦਾ ਵੱਡੇ ਤੋਂ ਲੈ ਕੇ ਸਾਰੇ ਬੱਚੇ ਸੰਸਕ੍ਰਿਤ ਵਿਚ ਗੱਲ ਕਰਦੇ ਹਨ। ਅੱਜ ਦੇ ਇਸ ਸਮੇਂ ਵਿਚ ਇਥੇ ਮਾਤ ਭਾਸ਼ਾ ਹਿੰਦੀ ਵੀ ਲੁਪਤ ਹੁੰਦੀ ਜਾ ਰਹੀ ਹੈ। ਅਜਿਹੇ ਵਿਚ ਸ਼ੁੱਧ ਸੰਸ੍ਕ੍ਰਿਤ ਬੋਲਣ ਵਾਲਾ ਪਿੰਡ ਅਪਣੀ ਇਕ ਵੱਖ ਪਹਿਚਾਣ ਲਈ ਬੈਠਾ ਹੈ। ਇਸ ਪਿੰਡ ਵਿਚ ਲਗਪਗ 500 ਪਰਵਾਰ ਰਹਿੰਦੇ ਹਨ। ਇਸ ਪਿੰਡ ਵਿਚ ਜਾਣ ‘ਤੇ ਤੁਹਾਨੂੰ ਅਜਿਹਾ ਲੱਗੇਗਾ ਜਿਵੇਂ ਤੁਹਾਡਾ ਰਾਮਯੁੱਗ ਵਿਚ ਦਾਖਲ ਹੋ ਗਿਆ ਹੋਵੇ।