ਮਹਿੰਗਾਈ ਦੀ ਮਾਰ: ਫਿਰ ਮਹਿੰਗਾ ਹੋਇਆ ਗੈਸ ਸਿਲੰਡਰ, ਕੀਮਤਾਂ ਵਿਚ 73.50 ਰੁਪਏ ਦਾ ਵਾਧਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਿੰਗਾਈ ਦੇ ਦੌਰ ਵਿਚ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਇਕ ਵਾਰ ਫਿਰ ਤੋਂ ਵਾਧਾ ਕੀਤਾ ਗਿਆ ਹੈ।

Cylinder

ਨਵੀਂ ਦਿੱਲੀ: ਮਹਿੰਗਾਈ ਦੇ ਦੌਰ ਵਿਚ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਇਕ ਵਾਰ ਫਿਰ ਤੋਂ ਵਾਧਾ ਕੀਤਾ ਗਿਆ ਹੈ। ਸਰਕਾਰੀ ਤੇਲ ਕੰਪਨੀਆਂ ਨੇ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ 73.5 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਹੈ। ਕੰਪਨੀਆਂ ਨੇ ਇਸ ਮਹੀਨੇ ਸਿਰਫ਼ ਕਮਰਸ਼ੀਅਲ ਗੈਸ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ।

ਹੋਰ ਪੜ੍ਹੋ: ਸਾਬਕਾ ਕੇਂਦਰੀ ਮੰਤਰੀ ਰਾਮੂਵਾਲੀਆ ਦੀ ਧੀ ਅਮਨਜੋਤ ਕੌਰ ਰਾਮੂਵਾਲੀਆ ਅਕਾਲੀ ਦਲ ਛੱਡ BJP ‘ਚ ਸ਼ਾਮਲ

ਉੱਥੇ ਹੀ ਘਰੇਲੂ ਰਸੋਈ ਗੈਸ ਪੁਰਾਣੀ ਦਰ ’ਤੇ ਹੀ ਮਿਲੇਗੀ। ਦਿੱਲੀ ਵਿਚ 19 ਕਿਲੋਗ੍ਰਾਮ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 1500 ਰੁਪਏ ਤੋਂ ਵਧ ਕੇ 1623 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। 14.2 ਕਿਲੋਗ੍ਰਾਮ ਵਾਲੇ ਗੈਸ ਸਿਲੰਡਰ ਦੀਆਂ ਕੀਮਤਾਂ ਪਿਛਲੇ ਮਹੀਨੇ ਵਾਲੀਆਂ ਹੀ ਰਹਿਣਗੀਆਂ।

ਹੋਰ ਪੜ੍ਹੋ: ਗੁਜਰਾਤ ਦੇ 1101 ਹਸਪਤਾਲਾਂ ‘ਚ ਨਹੀਂ ਹਨ ਅੱਗ ਸੁਰੱਖਿਆ ਦੇ ਪ੍ਰਬੰਧ, SC ‘ਚ ਅੱਜ ਹੋ ਸਕਦੀ ਸੁਣਵਾਈ

ਜੁਲਾਈ ਮਹੀਨੇ ਵਿਚ ਤੇਲ ਕੰਪਨੀਆਂ ਨੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ 25.50 ਪ੍ਰਤੀ ਸਿਲੰਡਰ ਦੇ ਵਾਧੇ ਦਾ ਐਲਾਨ ਕੀਤਾ ਸੀ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ 14.2 ਕਿਲੋਗ੍ਰਾਮ ਬਿਨ੍ਹਾਂ ਸਬਸਿਡੀ ਵਾਲੀ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 834.50 ਰੁਪਏ ਹੈ। ਉੱਥੇ ਹੀ ਮੁੰਬਈ ਵਿਚ 834.50 ਰੁਪਏ, ਕੋਲਕਾਤਾ ਵਿਚ 861 ਰੁਪਏ ਅਤੇ ਚੇਨਈ ਵਿਚ 850.50 ਰੁਪਏ ਪ੍ਰਤੀ ਸਿਲੰਡਰ ਹੈ।

ਹੋਰ ਪੜ੍ਹੋ: Tokyo Olympic: ਭਾਰਤੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, ਆਸਟ੍ਰੇਲੀਆ ਨੂੰ 1-0 ਨਾਲ ਹਰਾਇਆ