ਮੌਸਮ ਤਬਦੀਲੀ ਦਾ ਅਸਰ : 10 ਸਾਲਾਂ ਅੰਦਰ ਸਮੁੰਦਰ 'ਚ ਡੁੱਬ ਸਕਦੈ ਅੱਧਾ ਬੈਂਕਾਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਲਵਾਯੂ ਪਰਿਵਰਤਨ 'ਤੇ ਗੱਲਬਾਤ ਦੀ ਮੇਜ਼ਬਾਨੀ ਦੇ ਲਈ ਤਿਆਰ ਬੈਂਕਾਕ ਖ਼ੁਦ ਨੂੰ ਵਾਤਾਵਰਣ ਸੰਕਟ ਤੋਂ ਬਚਾਉਣ ਲਈ ਜੂਝ ਰਿਹਾ ਹੈ। ਜ਼ਿਕਰਯੋਗ ਹੈ ਕਿ ਮੌਸਮ ਨਾਲ ਜੁੜੀ ਇਕ...

Bangkok

ਬੈਂਕਾਕ : ਜਲਵਾਯੂ ਪਰਿਵਰਤਨ 'ਤੇ ਗੱਲਬਾਤ ਦੀ ਮੇਜ਼ਬਾਨੀ ਦੇ ਲਈ ਤਿਆਰ ਬੈਂਕਾਕ ਖ਼ੁਦ ਨੂੰ ਵਾਤਾਵਰਣ ਸੰਕਟ ਤੋਂ ਬਚਾਉਣ ਲਈ ਜੂਝ ਰਿਹਾ ਹੈ। ਜ਼ਿਕਰਯੋਗ ਹੈ ਕਿ ਮੌਸਮ ਨਾਲ ਜੁੜੀ ਇਕ ਗੰਭੀਰ ਚਿਤਾਵਨੀ ਵਿਚ ਕਿਹਾ ਗਿਆ ਹੈ ਕਿ ਹਿ ਸ਼ਹਿਰ ਮਹਿਜ਼ ਇਕ ਦਹਾਕੇ ਵਿਚ ਅੰਸ਼ਿਕ ਰੂਪ ਨਾਲ ਪਾਣੀ ਵਿਚ ਡੁੱਬ ਜਾਵੇਗਾ। ਨਿਊਜ਼ ਏਜੰਸੀ ਦੇ ਮੁਤਾਬਕ ਥਾਈਲੈਂਡ ਦੀ ਰਾਜਧਾਨੀ ਵਿਚ ਸੰਯੁਕਤ ਰਾਸ਼ਟਰ ਦੇ ਅਗਲੇ ਜਲਵਾਯੂ ਸੰਮੇਲਨ ਦੀ ਤਿਆਰੀ ਦੇ ਲਈ ਮੰਗਲਵਾਰ ਤੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਰਿਹਾ ਹੈ।

ਤਾਪਮਾਨ ਵਧਣ, ਮੌਸਮ ਦੇ ਬਦਲਦੇ ਪੈਟਰਨ ਦੇ ਸਮੇਂ ਦੇ ਨਾਲ ਹੋਰ ਬਦਤਰ ਹੋਣ ਦਾ ਸ਼ੱਕ ਜਤਾਇਆ ਗਿਆ ਹੈ। ਇਸ ਨਾਲ ਸਰਕਾਰਾਂ 'ਤੇ 2015 ਦੀ ਪੈਰਿਸ ਜਲਵਾਯੂ ਸੰਧੀ ਨੂੰ ਅਮਲੀ ਜਾਮਾ ਪਹਿਨਾਉਣ ਦਾ ਦਬਾਅ ਹੋਰ ਵਧ ਗਿਆ ਹੈ। ਇਕ ਸਮੇਂ ਵਿਚ ਦਲਦਲੀ ਜ਼ਮੀਨ 'ਤੇ ਵਸਿਆ ਬੈਂਕਾਕ ਸਮੁੰਦਰ ਪੱਧਰ ਤੋਂ ਮਹਿਜ਼ ਡੇਢ ਮੀਟਰ ਯਾਨੀ ਪੰਜ ਫੁੱਟ ਦੀ ਉਚਾਈ 'ਤੇ ਸਥਿਤ ਹੈ ਅਤੇ ਇਸੇ ਵਜ੍ਹਾ ਨਾਲ ਸਮੁੰਦਰ ਦਾ ਪਾਣੀ ਪੱਧਰ ਵਧਣ ਨਾਲ ਇਸ ਸ਼ਹਿਰ ਨੂੰ ਸਭ ਤੋਂ ਜ਼ਿਆਦਾ ਖ਼ਤਰਾ ਦਸਿਆ ਜਾ ਰਿਹਾ ਹੈ। 

ਇਸ ਤੋਂ ਇਲਾਵਾ ਜਕਾਰਤਾ ਅਤੇ ਮਨੀਲਾ ਵਰਗੇ ਦਖਣ ਏਸ਼ੀਆਈ ਸ਼ਹਿਰਾਂ 'ਤੇ ਵੀ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ। ਗ੍ਰੀਨ ਪੀਸ ਦੇ ਤਾਰਾ ਬੁਆਕਾਮਸਰੀ ਨੈ ਕਿਹਾ ਕਿ ਵਿਸ਼ਵ ਬੈਂਕ ਦੀ ਰਿਪੋਰਟ ਦੇ ਮੁਤਾਬਕ ਭਾਰੀ ਬਾਰਿਸ਼, ਮੌਸਮ ਦੇ ਪੈਟਰਨ ਵਿਚ ਬਦਲਾਅ ਦੇ ਕਾਰਨ 2030 ਤਕ ਬੈਂਕਾਕ ਦਾ ਲਗਭਗ 40 ਫ਼ੀ ਸਦ ਹਿੱਸਾ ਪਾਣੀ ਵਿਚ ਸਮਾ ਜਾਵੇਗਾ।

ਮੌਜੂਦਾ ਸਮੇਂ ਰਾਜਧਾਨੀ ਹਰ ਸਾਲ ਇਕ ਤੋਂ ਦੋ ਸੈਂਟੀਮੀਟਰ ਡੁੱਬ ਰਹੀ ਹੈ ਅਤੇ ਨੇੜਲੇ ਭਵਿੱਖ ਵਿਚ ਭਿਆਨਕ ਹੜ੍ਹ ਦਾ ਖ਼ਤਰਾ ਹੈ। ਥਾਈਲੈਂਡ ਦੀ ਖਾੜੀ ਦੇ ਨੇੜੇ ਦੇ ਸਮੁੰਦਰ ਚਾਰ ਮਿਲੀਮੀਟਰ ਪ੍ਰਤੀ ਸਾਲ ਦੀ ਦਰ ਨਾਲ ਉਪਰ ਉਠ ਰਹੇ ਹਨ।