ਆਈਪੀਐਸ ਦੇ ਕਮਰੇ 'ਚੋਂ ਮਿਲੀ ਡਾਇਰੀ ਤੇ ਹੋਰ ਸਮਾਨ, ਕੀ ਹੁਣ ਖੁੱਲ੍ਹੇਗਾ ਖ਼ੁਦਕੁਸ਼ੀ ਦਾ ਰਾਜ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਾਸੀ IPS ਸੁਰਿੰਦਰ ਦਾਸ ਖ਼ੁਦਕੁਸ਼ੀ ਕੇਸ ਵਿਚ ਪਤਨੀ ਡਾ. ਰਵੀਨਾ ਤੋਂ ਜਾਂਚ ਅਧਿਕਾਰੀ ਐੱਸ.ਪੀ. ਸੰਜੀਵ ਸੁਮਨ ਨੇ 60 ਮਿੰਟ ਪੁੱਛਗਿਛ...

IPS attempt Suicide

ਲਖਨਊ : ਸਵਰਗ ਵਾਸੀ IPS ਸੁਰਿੰਦਰ ਦਾਸ ਖ਼ੁਦਕੁਸ਼ੀ ਕੇਸ ਵਿਚ ਪਤਨੀ ਡਾ. ਰਵੀਨਾ ਤੋਂ ਜਾਂਚ ਅਧਿਕਾਰੀ ਐੱਸ.ਪੀ. ਸੰਜੀਵ ਸੁਮਨ ਨੇ 60 ਮਿੰਟ ਪੁੱਛਗਿਛ ਕੀਤੀ। ਪਰ ਰਵੀਨਾ ਨੇ ਇਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਪੂਰਾ ਸਮਾਂ ਉਹ ਸਿਰਫ ਰੌਂਦੀ ਰਹੀ। ਜਦੋਂ ਐੱਸ.ਪੀ. ਨੇ ਉਨ੍ਹਾਂ ਨੂੰ ਜਵਾਬ ਦੇਣ ਦੀ ਹਾਲਤ ਵਿਚ ਨਹੀਂ ਪਾਇਆ, ਤਾਂ ਦੁਬਾਰਾ ਬਿਆਨ ਲੈਣ ਦੀ ਗੱਲ ਕਹਿ ਕੇ ਉਨ੍ਹਾਂ ਨੂੰ ਜਾਣ ਦਿੱਤਾ। ਉਥੇ ਹੀ, ਕਾਨਪੁਰ ਵਿਚ ਬੰਦ ਪਏ ਸੁਰਿੰਦਰ ਦੇ ਸਰਕਾਰੀ ਘਰ ਤੋਂ ਪੁਲਿਸ ਦੁਆਰਾ ਇਕ ਡਾਇਰੀ, 3 ਪੈੱਨਡਰਾਈਵ ਅਤੇ 2 ਸੀ.ਡੀ. ਜਬਤ ਕੀਤੀਆਂ ਗਈਆਂ।