5 ਕਰੋੜ ਨਵੇਂ ਮੈਂਬਰ ਜੋੜਨ ਲਈ ਕਾਂਗਰਸ ਨੇ ਬਣਾਈ ਐਪ

ਏਜੰਸੀ

ਖ਼ਬਰਾਂ, ਰਾਸ਼ਟਰੀ

4 ਨਵੰਬਰ ਤੋਂ ਹੋਵੇਗੀ ਸ਼ੁਰੂ

Congress made application for joining new members in party

ਨਵੀਂ ਦਿੱਲੀ: ਦੇਸ਼ ਵਿਚ ਪੰਜ ਕਰੋੜ ਲੋਕਾਂ ਨੂੰ ਅਪਣੇ ਨਾਲ ਜੋੜਨ ਦੇ ਉਦੇਸ਼ ਨਾਲ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਵਾਲੀ ਕਾਂਗਰਸ ਨੇ ਇਸ ਦੇ ਲਈ ਇਕ ਵਿਸ਼ੇਸ਼ ਐਪ ਤਿਆਰ ਕੀਤਾ ਹੈ। ਇਸ ਦੇ ਤਹਿਤ ਉਹ ਅਪਣੇ ਨਵੇਂ ਮੈਂਬਰਸ਼ਿਪ ਦਾ ਡਾਟਾਬੇਸ ਤਿਆਰ ਕਰੇਗੀ। ਇਹ ਡਾਟਾਬੇਸ ਨਵੇਂ ਮੈਂਬਰਸ਼ਿਪ ਵਰਗ ਅਤੇ ਪੇਸ਼ੇ ਦੇ ਆਧਾਰ ਤੇ ਤਿਆਰ ਕੀਤਾ ਜਾਵੇਗਾ।

ਮੈਂਬਰਸ਼ਿਪ ਅਭਿਆਨ ਨਾਲ ਜੁੜੇ ਸੂਤਰਾਂ ਮੁਤਾਬਕ ਪਾਰਟੀ ਵੱਲੋਂ ਤਿਆਰ ਕਰਵਾਏ ਗਏ ਇਸ ਐਪ ਦਾ ਨਾਮ ਆਫੀਸ਼ੀਅਲ ਆਈਐਨਸੀ ਮੈਂਬਰਸ਼ਿਪ ਹੈ ਜਿਸ ਦੀ ਸ਼ੁਰੂਆਤ ਆਗਾਮੀ ਚਾਰ ਨਵੰਬਰ ਨੂੰ ਹੋ ਸਕਦੀ ਹੈ। ਇਸ ਐਪ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਮਨਜੂਰੀ ਵੀ ਮਿਲ ਗਈ ਹੈ। ਇਹ ਐਪ ਤਿਆਰ ਕਰਨ ਵਾਲੀ ਟੀਮ ਦੇ ਇਕ ਪਦਅਧਿਕਾਰੀ ਨੇ ਕਿਹਾ ਕਿ ਕਾਂਗਰਸ ਭਾਜਪਾ ਵੱਲੋਂ ਮਿਸਡ ਕਾਲ ਦੇ ਜ਼ਰੀਏ ਨਹੀਂ ਬਲਕਿ ਇਸ ਐਪ ਦੇ ਮਾਧਿਅਮ ਨਾਲ ਵਾਸਤਵਿਕ ਮੈਂਬਰ ਬਣਾਉਣਾ ਚਾਹੁੰਦੀ ਹੈ।

ਇਸ ਐਪ ਦੇ ਜ਼ਰੀਏ ਮੈਂਬਰਸ਼ਿਪ ਅਭਿਆਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਛਤੀਸਗੜ੍ਹ, ਉੱਤਰ ਪ੍ਰਦੇਸ਼ ਅਤੇ ਗੋਆ ਵਿਚ ਹੋਵੇਗੀ। ਫਿਰ ਦੇਸ਼ ਦੇ ਦੂਜੇ ਰਾਜਾਂ ਵਿਚ ਇਸ ਦਾ ਵਿਸਤਾਰ ਕੀਤਾ ਜਾਵੇਗਾ। ਇਸ ਐਪ ਦੇ ਮਾਧਿਅਮ ਰਾਹੀਂ ਕਾਂਗਰਸ ਦੀ ਮੈਂਬਰਸ਼ਿਪ ਲੈਣ ਵਾਲੇ ਵਿਅਕਤੀ ਦਾ ਪਹਿਲਾਂ ਫੋਨ ਨੰਬਰ ਲਿਖਿਆ ਜਾਵੇਗਾ ਫਿਰ ਉਸ ਦੀ ਤਸਵੀਰ ਲਈ ਜਾਵੇਗੀ। ਬਾਅਦ ਵਿਚ ਵਰਗ ਅਤੇ ਪੇਸ਼ੇ ਦੇ ਵਿਕਲਪਾਂ ਵਿਚੋਂ ਸਬੰਧਿਤ ਵਿਕਲਪ ਨੂੰ ਭਰਨ ਤੋਂ ਬਾਅਦ ਉਸ ਦੇ ਮੈਂਬਰਸ਼ਿਪ ਫਾਰਮ ਨੂੰ ਸਬਮਿਟ ਕਰ ਦਿੱਤਾ ਜਾਵੇਗਾ।

ਐਪ ਵਿਚ ਐਸਸੀ, ਓਬੀਸੀ, ਐਸਟੀ, ਘਟ ਗਿਣਤੀ ਅਤੇ ਹੋਰ ਕਈ ਵਰਗ ਤਹਿਤ ਨਵੇਂ ਮੈਂਬਰਾਂ ਨੂੰ ਅਪਣੇ ਵਰਗ ਦਾ ਉਲੇਖ ਕਰਨਾ ਹੋਵੇਗਾ। ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੁਗੋਪਾਲ ਦੀ ਨਿਗਰਾਨੀ ਵਿਚ ਪਾਰਟੀ ਵਿਆਪਕ ਮੈਂਬਰਸ਼ਿਪ ਅਭਿਆਨ ਚਲਾ ਰਹੀ ਹੈ। ਜਿਸ ਦੇ ਤਹਿਤ ਨਵੇਂ ਪੰਜ ਕਰੋੜ ਮੈਂਬਰਾਂ ਨੂੰ ਪਾਰਟੀ ਨਾਲ ਜੋੜਨ ਦਾ ਉਦੇਸ਼ ਰੱਖਿਆ ਗਿਆ ਹੈ। ਇਸ ਅਭਿਆਨ ਵਿਚ ਫਰਜੀ ਮੈਂਬਰਾਂ ਤੋਂ ਬਚਣ ਲਈ ਡਿਜੀਟਲ ਪ੍ਰਣਾਲੀ ਦਾ ਸਹਾਰਾ ਲਿਆ ਜਾ ਰਿਹਾ ਹੈ।

ਵੇਣੁਗੋਪਾਲ ਨੇ ਹਾਲ ਹੀ ਵਿਚ ਪਾਰਟੀ ਨੇਤਾਵਾਂ ਨੂੰ ਮਹਾਰਾਸ਼ਟਰ, ਹਰਿਆਣਾ ਅਤੇ ਝਾਰਖੰਡ ਨੂੰ ਛੱਡ ਕੇ ਸਾਰੇ ਰਾਜਾਂ ਵਿਚ ਮੈਂਬਰਸ਼ਿਪ ਲਈ ਡੋਰ-ਟੂ-ਡੋਰ ਅਭਿਆਨ ਸ਼ੁਰੂ ਕਰਨ ਲਈ ਕਿਹਾ ਹੈ। ਇਹਨਾਂ ਤਿੰਨਾਂ ਰਾਜਾਂ ਵਿਚ ਚੋਣਾਂ ਦੇ ਮੱਦੇਨਜ਼ਰ ਵੇਣੁਗੋਪਾਲ ਨੇ ਇੱਥੇ ਫਿਲਹਾਲ ਮੈਂਬਰਸ਼ਿਪ ਅਭਿਆਨ ਨਾ ਚਲਾਉਣ ਨੂੰ ਕਿਹਾ ਸੀ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।