ਸਰਕਾਰ ਨੇ Twitter ਤੋਂ ਮੰਗੀ 474 ਖਾਤਿਆਂ ਬਾਰੇ ਜਾਣਕਾਰੀ, ਜਾਣੋ ਕੀ ਹੈ ਪੂਰਾ ਮਾਮਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਸਰਕਾਰ ਨੇ ਮਾਈਕਰੋ ਬਲਾਗਿੰਗ ਪਲੇਟਫਾਰਮ ਟਵਿਟਰ ਨੂੰ 474 ਖਾਤਿਆਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ।

Indian Government Asks Twitter for Information About 474 accounts

ਨਵੀਂ ਦਿੱਲੀ: ਭਾਰਤ ਸਰਕਾਰ ਨੇ ਮਾਈਕਰੋ ਬਲਾਗਿੰਗ ਪਲੇਟਫਾਰਮ ਟਵਿਟਰ ਨੂੰ 474 ਖਾਤਿਆਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਕਾਨੂੰਨ ਦਾ ਉਲੰਘਣ ਕਰਨ ‘ਤੇ 504 ਖਾਤਿਆਂ ਨੂੰ ਬੰਦ ਕਰਨ ਜਾਂ ਉਹਨਾਂ ਦੀ ਸਮੱਗਰੀ ਹਟਾਉਣ ਦੀ ਵੀ ਅਪੀਲ ਕੀਤੀ ਹੈ। ਟਵਿਟਰ ਦੀ ਹਾਲੀਆ ਰਿਪੋਰਟ ਅਨੁਸਾਰ ਇਸ ਨੇ ਪੰਜ ਫੀਸਦੀ ਮਾਮਲਿਆਂ ਵਿਚ ਭਾਰਤ ਸਰਕਾਰ ਦੀ ਮਦਦ ਕੀਤੀ ਅਤੇ ਅਕਾਊਂਟ ਹਟਾਉਣ  ਦੀ ਅਪੀਲ ‘ਤੇ ਕੁੱਲ਼ ਛੇ ਫੀਸਦੀ ਮਾਮਲਿਆਂ ਦਾ ਨੋਟਿਸ ਲਿਆ।

ਭਾਰਤ ਵੱਲੋਂ ਟਵਿਟਰ ਨੂੰ ਕੁੱਲ 1268 ਟਵਿਟਰ ਖਾਤਿਆਂ ਦੀ ਸੂਚਨਾ ਹਾਸਲ ਕਰਨ ਲਈ ਅਤੇ 2484 ਅਕਾਊਂਟ ਹਟਾਉਣ ਲਈ ਕਿਹਾ ਗਿਆ ਸੀ। ਭਾਰਤ ਸਰਕਾਰ ਨੇ ਜੁਲਾਈ ਤੋਂ ਦਸੰਬਰ 2018 ਦੀ ਮਿਆਦ ਵਿਚ 422 ਟਵਿਟਰ ਖਾਤਿਆਂ ਦੀ ਸੂਚਨਾ ਲਈ ਬੇਨਤੀ ਕੀਤੀ ਸੀ, ਜਦਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਮਾਈਕਰੋ-ਬਲਾਗਿੰਗ ਪਲੇਟਫਾਰਮ ਨਾਲ ਕਾਨੂੰਨ ਦਾ ਉਲੰਘਣ ਕਰਨ ਲਈ 667 ਖਾਤਿਆਂ ਨੂੰ ਹਟਾਉਣ ਲਈ ਅਪੀਲ ਕੀਤੀ ਸੀ।

ਅਕਾਊਂਟ ਬਾਰੇ ਜਾਣਕਾਰੀ ਹਾਸਲ ਕਰਨ ਦੇ ਮਾਮਲਿਆਂ ਵਿਚ ਇਸ ਵਾਰ ਵੀ ਅਮਰੀਕੀ ਸਰਕਾਰ ਸਭ ਤੋਂ ਅੱਗੇ ਰਹੀ। ਕੰਪਨੀ ਨੇ ਅਪਣੀ ਨਿੱਜੀ ਸੂਚਨਾ ਨੀਤੀ ਦੇ ਤਹਿਤ ਸੰਭਾਵਿਤ ਉਲੰਘਣ ਲਈ ਰਿਪੋਰਟ ਕੀਤੇ ਗਏ ਖਾਤਿਆਂ ਵਿਚ 48 ਫੀਸਦੀ ਵਾਧਾ ਦਰਜ ਕੀਤਾ ਹੈ। ਕੰਪਨੀ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਪਿਛਲੀ ਸਮੀਖਿਆ ਮਿਆਦ ਦੀ ਤੁਲਨਾ ਵਿਚ 119 ਫੀਸਦੀ ਜ਼ਿਆਦਾ ਖਾਤਿਆਂ ਨੂੰ ਸਸਪੈਂਡ ਕਰ ਦਿੱਤਾ ਹੈ। ਟਵਿਟਰ ਨੇ ਇਸ ਦੌਰਾਨ ਬਾਲ ਜਿਨਸੀ ਸ਼ੋਸ਼ਣ ਨਾਲ ਸਬੰਧਿਤ ਉਲੰਘਣ ਲਈ ਕੁੱਲ ਦੋ ਲੱਖ 44 ਹਜ਼ਾਰ 188 ਖਾਤਿਆਂ ਨੂੰ ਮੁਅੱਤਲ ਕਰ ਦਿੱਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।