ਭੋਪਾਲ ਗੈਸ ਤ੍ਰਾਸਦੀ : 34 ਸਾਲ ਪਹਿਲਾਂ ਵਾਪਰਿਆ ਸੀ ਵਿਸ਼ਵ ਦਾ ਸਭ ਤੋਂ ਵੱਡਾ ਉਦਯੋਗਿਕ ਹਾਦਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭੋਪਾਲ 'ਚ ਗੈਸ ਤ੍ਰਾਸਦੀ ਪੂਰੀ ਦੁਨੀਆਂ ਦੇ ਉਦਯੋਗਿਕ ਇਤਿਹਾਸ ਦੀ ਸੱਭ ਤੋਂ ਵੱਡੀ ਦੁਰਘਟਨਾ ਹੈ। 03 ਦਸੰਬਰ 1984 ਨੂੰ ਅੱਧੀ ਰਾਤ ਤੋਂ ਬਾਅਦ ਸਵੇਰੇ ਮੱਧ ...

Bhopal Gas Leak Tragedy

ਭੋਪਾਲ : (ਭਾਸ਼ਾ) ਭੋਪਾਲ 'ਚ ਗੈਸ ਤ੍ਰਾਸਦੀ ਪੂਰੀ ਦੁਨੀਆਂ ਦੇ ਉਦਯੋਗਿਕ ਇਤਿਹਾਸ ਦੀ ਸੱਭ ਤੋਂ ਵੱਡੀ ਦੁਰਘਟਨਾ ਹੈ। 03 ਦਸੰਬਰ 1984 ਨੂੰ ਅੱਧੀ ਰਾਤ ਤੋਂ ਬਾਅਦ ਸਵੇਰੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਯੂਨੀਅਨ ਕਾਰਬਾਇਡ ਦੀ ਫੈਕਟਰੀ ਤੋਂਂ ਨਿਕਲੀ ਜ਼ਹਰੀਲੀ ਗੈਸ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਸੀ।

ਉਸ ਸਵੇਰ ਯੂਨੀਅਨ ਕਾਰਬਾਇਡ ਦੇ ਪਲਾਂਟ ਨੰਬਰ 'ਸੀ' ਵਿਚ ਹੋਈ ਗੈਸ ਲੀਕੇਜ ਕਾਰਨ ਬਣੇ ਗੈਸ ਦੇ ਬੱਦਲਾਂ ਨੂੰ ਹਵਾ ਅਪਣੇ ਨਾਲ ਰੋੜ੍ਹ ਕੇ ਲੈ ਜਾ ਰਹੇ ਸਨ ਅਤੇ ਲੋਕ ਮੌਤ ਦੀ ਨੀਂਦ ਸੋਂਦੇ ਜਾ ਰਹੇ ਸਨ। ਸਰਕਾਰੀ ਅੰਕੜਿਆਂ ਮੁਤਾਬਕ ਇਸ ਤ੍ਰਾਸਦੀ ਤੋਂ ਕੁੱਝ ਹੀ ਘੰਟਿਆਂ ਦੇ ਅੰਦਰ ਤਿੰਨ ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ। ਹਾਲਾਂਕਿ ਗੈਰ-ਸਰਕਾਰੀ ਸੂਤਰ ਮੰਨਦੇ ਹਨ ਕਿ ਇਹ ਗਿਣਤੀ ਲਗਭੱਗ ਤਿੰਨ ਗੁਣਾ ਵੱਧ ਸੀ।

ਮੌਤਾਂ ਦਾ ਇਹ ਸਿਲਸਿਲਾ ਸਾਲਾਂ ਤੱਕ ਚਲਦਾ ਰਿਹਾ। ਇਸ ਦੁਰਘਟਨਾ ਦੇ ਸ਼ਿਕਾਰ ਲੋਕਾਂ ਦੀ ਗਿਣਤੀ 20 ਹਜ਼ਾਰ ਤੱਕ ਦੱਸੀ ਜਾਂਦੀ ਹੈ।ਯੂਨੀਅਨ ਕਾਰਬਾਇਡ ਦੀ ਫੈਕਟਰੀ ਤੋਂ ਲਗਭੱਗ 40 ਟਨ ਗੈਸ ਲੀਕ ਹੋਈ ਸੀ। ਇਸ ਦੀ ਵਜ੍ਹਾ ਸੀ ਟੈਂਕ ਨੰਬਰ 610 ਵਿਚ ਜ਼ਹਰੀਲੀ ਮਿਥਾਇਲ ਆਇਸੋਸਾਇਨੇਟ ਗੈਸ ਦਾ ਪਾਣੀ ਨਾਲ ਮਿਲ ਜਾਣਾ।

ਇਸ ਨਾਲ ਹੋਈ ਰਾਸਾਇਣਕਿ ਪ੍ਰਕਿਿਰਆ ਦੀ ਵਜ੍ਹਾ ਨਾਲ ਟੈਂਕ ਵਿਚ ਦਬਾਅ ਪੈਦਾ ਹੋ ਗਿਆ ਅਤੇ ਟੈਂਕ ਖੁੱਲ੍ਹ ਗਿਆ ਅਤੇ ਉਸ ਤੋਂ ਨਿਕਲੀ ਗੈਸ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ। ਸੱਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਕਾਰਖਾਨੇ ਦੇ ਨੇੜੇ ਸਥਿਤ ਝੁੱਗੀ ਬਸਤੀ। ਉੱਥੇ ਹਾਦਸੇ ਦਾ ਸ਼ਿਕਾਰ ਹੋਏ ਉਹ ਲੋਕ ਜੋ ਰੋਜ਼ੀ-ਰੋਟੀ ਦੀ ਤਲਾਸ਼ ਵਿਚ ਦੂਰ - ਦੂਰ ਦੇ ਪਿੰਡਾਂ ਤੋਂ ਆ ਕੇ ਉੱਥੇ ਰਹਿ ਰਹੇ ਸਨ। ਸਾਰੇ ਵਿਅਕਤੀ ਨਿੰਦ 'ਚ ਹੀ ਮੌਤ ਦਾ ਸ਼ਿਕਾਰ ਹੋ ਗਏ ਸਨ।

ਲੋਕਾਂ ਨੂੰ ਮੌਤ ਦੀ ਨੀਂਦ ਸੁਲਾਉਣ ਵਿਚ ਖਤਰਨਾਕ ਗੈਸ ਨੂੰ ਔਸਤ ਤਿੰਨ ਮਿੰਟ ਲੱਗੇ। ਤੜਫਦੇ ਅਤੇ ਅੱਖਾਂ ਵਿਚ ਜਲਨ ਦੀ ਸ਼ਿਕਾਇਤ ਨਾਲ ਲੋਕ ਹਸਪਤਾਲ ਪੁੱਜੇ ਤਾਂ ਅਜਿਹੀ ਹਾਲਤ ਵਿਚ ਉਨ੍ਹਾਂ ਦਾ ਕੀ ਇਲਾਜ ਕੀਤਾ ਜਾਣਾ ਚਾਹੀਦਾ ਹੈ, ਇਹ ਡਾਕਟਰਾਂ ਨੂੰ ਵੀ ਪਤਾ ਨਹੀਂ ਸੀ ਲੱਗ ਰਿਹਾ। ਸ਼ਹਿਰ ਦੇ ਦੋ ਹਸਪਤਾਲਾਂ ਵਿਚ ਇਲਾਜ ਲਈ ਆਏ ਲੋਕਾਂ ਲਈ ਹਸਪਤਾਲ 'ਚ ਥਾਂ ਵੀ ਨਹੀਂ ਸੀ।

ਉੱਥੇ ਆਏ ਲੋਕਾਂ ਵਿਚ ਕੁੱਝ ਲੋਕ ਅੰਨ੍ਹੇ, ਕੁੱਝ ਕੁ ਨੂੰ ਚੱਕਰ ਅਤੇ ਸਾਹ ਦੀ ਤਕਲੀਫ ਤਾਂ ਸਾਰਿਆਂ ਨੂੰ ਹੀ ਹੋ ਰਹੀ ਸੀ। ਗੈਸ ਲੀਕ ਤੋਂ ਅੱਠ ਘੰਟੇ ਬਾਅਦ ਭੋਪਾਲ ਨੂੰ ਜ਼ਹਰੀਲੀ ਗੈਸਾਂ ਦੇ ਅਸਰ ਤੋਂ ਮੁਕਤ ਮੰਨ ਲਿਆ ਗਿਆ ਸੀ ਲੇਕਿਨ 1984 ਵਿਚ ਹੋਏ ਇਸ ਤ੍ਰਾਸਦੀ ਨਾਲ ਹੁਣ ਵੀ ਇਹ ਸ਼ਹਿਰ ਦੇ ਲੋਕਾਂ 'ਚ ਡਰ ਬਣਿਆ ਰਹਿੰਦਾ ਹੈ।