ਭੋਪਾਲ ਦੀ ਪਹਿਲੀ ਮਹਿਲਾ ਆਟੋ ਡਰਾਈਵਰ
ਭੋਪਾਲ ਦੇ ਭਦਭਦਾ ਰੋਡ ਸਥਿਤ ਕਲਖੇੜਾ ਨਿਵਾਸੀ ਤਲਤ ਜਹਾਂ ਭੋਪਾਲ ਦੀ ਪਹਿਲੀ ਮਹਿਲਾ ਆਟੋ ਡਰਾਈਵਰ ਹੈ। ਦੱਸ ਦਈਏ ਕਿ ਸ਼ਹਿਰ ਵਿਚ ਸਿਰਫ ਪੰਜ ਔਰਤਾਂ ਕੋਲ...
ਨਵੀਂ ਦਿੱਲੀ : ਭੋਪਾਲ ਦੇ ਭਦਭਦਾ ਰੋਡ ਸਥਿਤ ਕਲਖੇੜਾ ਨਿਵਾਸੀ ਤਲਤ ਜਹਾਂ ਭੋਪਾਲ ਦੀ ਪਹਿਲੀ ਮਹਿਲਾ ਆਟੋ ਡਰਾਈਵਰ ਹੈ। ਦੱਸ ਦਈਏ ਕਿ ਸ਼ਹਿਰ ਵਿਚ ਸਿਰਫ ਪੰਜ ਔਰਤਾਂ ਕੋਲ ਹੀ ਗੱਡੀ ਚਲਾਉਣ ਲਈ ਕਮਰਸ਼ਿਅਲ ਲਾਇਸੈਂਸ ਹੈ, ਜਿਨ੍ਹਾਂ ਵਿਚ ਤਲਤ ਜਹਾਂ ਦਾ ਨਾਮ ਵੀ ਸ਼ਾਮਿਲ ਹੈ। ਤਲਤ ਦੇ ਮੁਤਾਬਕ ਉਨ੍ਹਾਂ ਨੇ ਲਗਭੱਗ 2 ਮਹੀਨੇ ਪਹਿਲਾਂ ਹੀ ਆਟੋ ਚਲਾਉਣਾ ਸ਼ੁਰੂ ਕੀਤਾ ਹੈ। 2 ਸਾਲ ਦੀ ਟ੍ਰੇਨਿੰਗ ਤੋਂ ਬਾਅਦ ਮਾਰਚ 2018 ਵਿਚ ਤਲਤ ਨੇ ਆਟੋ ਚਲਾਉਣਾ ਸ਼ੁਰੂ ਕੀਤਾ ਸੀ ਅਤੇ ਹੁਣ ਇਸ ਕੰਮ ਨੂੰ ਪੂਰੇ ਮਨ ਨਾਲ ਕਰਦੀ ਹੈ।
ਤਲਤ ਦੇ ਮੁਤਾਬਕ ਉਹ ਇਹ ਕੰਮ ਕਰਦੀ ਹੈ ਕਿਉਂਕਿ ਉਨ੍ਹਾਂ ਨੂੰ ਇਹ ਕਰਨਾ ਪਸੰਦ ਹੈ ਨਾ ਕਿ ਇਸ ਲਈ ਕਿ ਉਨ੍ਹਾਂ ਕੋਲ ਦੂਜਾ ਕੋਈ ਵਿਕਲਪ ਨਹੀਂ ਹੈ। ਤਲਤ ਸਵੇਰੇ ਸੱਤ ਵਜੇ ਹੀ ਘਰ ਤੋਂ ਆਟੋ ਲੈ ਕੇ ਨਿਕਲ ਜਾਂਦੀ ਹੈ ਅਤੇ ਸ਼ਾਮ ਛੇ ਵਜੇ ਤੱਕ ਵਾਪਸ ਆ ਜਾਂਦੀ ਹੈ। ਆਟੋ ਰਿਕਸ਼ਾ ਚਲਾ ਕੇ ਤਲਤ ਦਿਨ ਭਰ ਵਿਚ ਘੱਟ ਤੋਂ ਘੱਟ 500 ਤੋਂ 700 ਰੁਪਏ ਕਮਾ ਲੈਂਦੀ ਹੈ। ਦਹੇਜ ਉਤਪੀੜਨ ਦਾ ਦਰਦ ਝੇਲ ਕੇ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਨਿਕਲੀ ਤਲਤ ਨੇ ਦੇਸ਼ ਭਰ ਦੀਆਂ ਔਰਤਾਂ ਲਈ ਅਨੋਖੀ ਮਿਸਾਲ ਪੇਸ਼ ਕੀਤੀ ਹੈ।
ਦੱਸ ਦਈਏ ਕਿ ਤਲਤ ਦੇ ਆਟੋ ਦੀ ਪਹਿਲੀ ਸਵਾਰੀ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਨ। ਤਲਤ ਦੇ ਇਸ ਕਦਮ ਤੋਂ ਖੁਸ਼ ਹੋ ਕੇ ਸੀਐਮ ਸ਼ਿਵਰਾਜ ਤਲਤ ਨੂੰ ਪ੍ਰੋਤਸਾਹਿਤ ਕਰਨ ਲਈ ਉਨ੍ਹਾਂ ਦੇ ਰਿਕਸ਼ੇ ਵਿਚ ਸਵਾਰੀ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਰਾਜ ਦੀ ਪਿੰਕ ਫਲੀਟ ਪਹਿਲੀ ਮਹਿਲਾ ਡਰਾਇਵਰ ਹੋਣ ਦੀ ਵਧਾਈ ਵੀ ਦੇ ਚੁੱਕੇ ਹਨ। ਤਲਤ ਦੇ ਮੁਤਾਬਕ ਉਨ੍ਹਾਂ ਨੇ 2 ਸਾਲ ਪਹਿਲਾਂ ਹੋਰ ਔਰਤਾਂ ਨਾਲ ਹੀ ਗੌਰਵੀ ਐਕਸ਼ਨ ਏਡ ਤੋਂ ਆਟੋ ਚਲਾਉਣ ਦੀ ਟ੍ਰੇਨਿੰਗ ਲੈਣਾ ਸ਼ੁਰੂ ਕੀਤਾ ਸੀ।
ਇਸ ਤੋਂ ਬਾਅਦ 2018 ਵਿਚ ਕਮਰਸ਼ਿਅਲ ਲਾਇਸੈਂਸ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਟੋ ਚਲਾਉਣਾ ਸ਼ੁਰੂ ਕੀਤਾ। ਤਲਤ ਨੂੰ ਆਟੋ ਚਲਾਉਣਾ ਵਧੀਆ ਲੱਗਦਾ ਹੈ ਕਿਉਂਕਿ ਇਹ ਉਨ੍ਹਾਂ ਦੇ ਕਮਾਈ ਦਾ ਜ਼ਰੀਆ ਹੈ। ਇਹੀ ਕਾਰਨ ਹੈ ਕਿ ਤਲਤ ਇਸ ਕੰਮ ਨੂੰ ਪੂਰੇ ਮਨ ਤੋਂ ਕਰਦੀ ਹੈ ਨਾ ਕਿ ਕਿਸੇ ਦਬਾਅ ਵਿਚ।