ਮੁੰਬਈ 'ਚ ਕਰਫ਼ਿਊ - ਜਾਣੋ ਕਿਸ-ਕਿਸ ਕੰਮ 'ਤੇ ਹੈ ਪਾਬੰਦੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਫ਼ਿਊ ਦੌਰਾਨ ਜਨਤਕ ਥਾਵਾਂ 'ਤੇ ਵਿਸ਼ੇਸ਼ ਚੌਕਸੀ ਰਹੇਗੀ

Representational Image

 

ਮੁੰਬਈ - ਮੁੰਬਈ ਵਿੱਚ 2 ਜਨਵਰੀ ਤੱਕ ਕਰਫਿਊ ਲਗਾ ਦਿੱਤਾ ਗਿਆ ਹੈ। ਇਹ ਫੈਸਲਾ ਸ਼ਹਿਰ ਵਿੱਚ ਅਮਨ-ਸ਼ਾਂਤੀ ਨੂੰ ਯਕੀਨੀ ਬਣਾਉਣ ਅਤੇ ਜਨਤਕ ਵਿਵਸਥਾ ਨੂੰ ਕਿਸੇ ਵੀ ਤਰ੍ਹਾਂ ਦੇ ਵਿਘਨ ਤੋਂ ਬਚਾਉਣ ਲਈ ਲਿਆ ਗਿਆ ਹੈ। ਮੁੰਬਈ ਪੁਲਿਸ ਨੇ ਸ਼ਹਿਰ ਵਿੱਚ ਕਰਫਿਊ ਨੂੰ ਲੈ ਕੇ ਲੋਕਾਂ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ। 2 ਜਨਵਰੀ ਤੱਕ ਲੋਕ ਇੱਕ ਥਾਂ 'ਤੇ ਇਕੱਠੇ ਨਹੀਂ ਹੋ ਸਕਣਗੇ। ਇਸ ਤੋਂ ਇਲਾਵਾ 5 ਤੋਂ ਵੱਧ ਵਿਅਕਤੀ ਇਕੱਠੇ ਦਿਖਾਈ ਦੇਣ 'ਤੇ ਕਾਰਵਾਈ ਕੀਤੀ ਜਾਵੇਗੀ।

ਪੁਲਿਸ ਨੇ ਦੱਸਿਆ ਕਿ ਮੁੰਬਈ 'ਚ ਕਰਫਿਊ ਦੌਰਾਨ ਜਨਤਕ ਥਾਵਾਂ 'ਤੇ ਵਿਸ਼ੇਸ਼ ਚੌਕਸੀ ਰਹੇਗੀ। ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ, ਨਾਅਰੇਬਾਜ਼ੀ ਅਤੇ ਮੀਟਿੰਗਾਂ ਦੀ ਮਨਾਹੀ ਹੈ। ਇਸ ਤੋਂ ਇਲਾਵਾ 4 ਦਸੰਬਰ ਤੋਂ 2 ਜਨਵਰੀ ਤੱਕ ਹਥਿਆਰਾਂ 'ਤੇ ਵੀ ਪਾਬੰਦੀ ਲਗਾਈ ਗਈ ਹੈ।

ਕੀ ਹੈ ਮੁੰਬਈ ਪੁਲਿਸ ਦੇ ਸਰਕੂਲਰ 'ਚ

ਸਰਕੂਲਰ ਜਾਰੀ ਕਰਦੇ ਹੋਏ ਮੁੰਬਈ ਪੁਲਿਸ ਦੇ ਮਿਸ਼ਨ ਵਿਭਾਗ ਦੇ ਡਿਪਟੀ ਕਮਿਸ਼ਨਰ ਵਿਸ਼ਾਲ ਠਾਕੁਰ ਨੇ ਕਰਫਿਊ ਦੀ ਸਖਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ 2 ਜਨਵਰੀ ਤੱਕ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੇ ਇਕੱਠ, ਜਲੂਸ, ਪ੍ਰਦਰਸ਼ਨ 'ਤੇ ਪਾਬੰਦੀ ਹੈ। ਇਸ ਤੋਂ ਇਲਾਵਾ ਲੋਕ ਲਾਊਡਸਪੀਕਰ ਵੀ ਨਹੀਂ ਚਲਾ ਸਕਣਗੇ। ਜੇਕਰ ਨਿਯਮ ਤੋੜਿਆ ਗਿਆ ਤਾਂ ਕਾਨੂੰਨੀ ਕਾਰਵਾਈ ਹੋਵੇਗੀ।

ਕਰਫਿਊ ਦੌਰਾਨ ਕਿਸ-ਕਿਸ ਚੀਜ਼ 'ਤੇ ਹੈ ਪਾਬੰਦੀ

- ਜਨਤਕ ਮਨੋਰੰਜਨ ਸਥਾਨਾਂ ਦੇ ਆਲੇ ਦੁਆਲੇ ਵੱਡੇ ਪੱਧਰ 'ਤੇ ਸਮਾਜਿਕ ਇਕੱਠਾਂ ਦੀ ਮਨਾਹੀ

- ਪਟਾਕੇ ਚਲਾਉਣਾ, ਲਾਊਡਸਪੀਕਰ ਵਜਾਉਣਾ, ਸੰਗੀਤਕ ਸਾਜ਼ ਅਤੇ ਬੈਂਡ ਵਜਾਉਣ 'ਤੇ ਰੋਕ

- ਜਨਤਕ ਥਾਵਾਂ 'ਤੇ ਨਾਅਰੇਬਾਜ਼ੀ, ਪ੍ਰਦਰਸ਼ਨ 'ਤੇ ਪਾਬੰਦੀ

- ਉੱਚੀ ਆਵਾਜ਼ ਵਿਚ ਗੀਤ ਚਲਾਉਣ 'ਤੇ ਪਾਬੰਦੀ

- ਵਿਆਹ ਸਮਸਰੋਹ, ਅੰਤਿਮ ਸਸਕਾਰ, ਕੰਪਨੀਆਂ, ਕਲੱਬਾਂ, ਸਹਿਕਾਰੀ ਸਭਾਵਾਂ ਅਤੇ ਅਜਿਹੀਆਂ ਹੋਰ ਐਸੋਸੀਏਸ਼ਨਾਂ ਦੀਆਂ ਸਮੂਹਿਕ ਮੀਟਿੰਗਾਂ ਦੀ ਮਨਾਹੀ

- ਹਰ ਤਰ੍ਹਾਂ ਦੇ ਜਲੂਸ 'ਤੇ ਰੋਕ

 - ਸਰਕਾਰੀ ਜਾਂ ਅਰਧ-ਸਰਕਾਰੀ ਕੰਮ ਕਰਨ ਵਾਲੇ ਸਰਕਾਰੀ ਦਫ਼ਤਰਾਂ, ਅਦਾਲਤਾਂ ਅਤੇ ਹੋਰ ਸੰਸਥਾਵਾਂ ਦੇ ਆਲੇ-ਦੁਆਲੇ 5 ਜਾਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ

- ਵਿਦਿਅਕ ਗਤੀਵਿਧੀਆਂ ਜਾਂ ਆਮ ਕਾਰੋਬਾਰ ਲਈ ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਵਾਂ ਦੇ ਵੱਡੇ ਇਕੱਠਾਂ ਦੀ ਮਨਾਹੀ।

- ਤਲਵਾਰਾਂ ਤੇ ਹੋਰ ਹਥਿਆਰਾਂ ਦੀ ਇਜਾਜ਼ਤ ਨਹੀਂ