ਪਾਕਿ ਅਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ, LoC ‘ਤੇ ਦੂਜੇ ਦਿਨ ਵੀ ਕੀਤੀ ਗੋਲੀਬਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਮਾ ਉਤੇ ਮੁੰਹਤੋੜ ਜਵਾਬ ਮਿਲਣ ਦੇ ਬਾਵਜੂਦ ਪਾਕਿਸਤਾਨ ਅਪਣੀਆਂ ਹਰਕਤਾਂ......

Indian Army

ਸ਼੍ਰੀਨਗਰ : ਸੀਮਾ ਉਤੇ ਮੁੰਹਤੋੜ ਜਵਾਬ ਮਿਲਣ ਦੇ ਬਾਵਜੂਦ ਪਾਕਿਸਤਾਨ ਅਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਉਹ ਲਗਾਤਾਰ ਸੀਮਾ ਪਾਰ ਤੋਂ ਸੀਜ਼ਫਾਇਰ ਦੀ ਉਲੰਘਣਾ ਕਰ ਰਿਹਾ ਹੈ ਅਤੇ ਭਾਰਤੀ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਬੁੱਧਵਾਰ ਨੂੰ ਪਾਕਿਸਤਾਨੀ ਸੈਨਿਕਾਂ ਨੇ ਫਿਰ ਲਗਾਤਾਰ ਦੂਜੇ ਦਿਨ ਜੰਮੂ-ਕਸ਼ਮੀਰ ਦੇ ਪੁੰਛ ਜਿਲ੍ਹੇ ਵਿਚ ਸੁਰੱਖਿਆ ਰੇਖਾ ਉਤੇ ਗੋਲੀਬਾਰੀ ਕੀਤੀ ਅਤੇ ਚੌਕੀਆਂ ਨੂੰ ਨਿਸ਼ਾਨਾ ਬਣਾਇਆ।

ਅਧਿਕਾਰੀਆਂ ਦੇ ਮੁਤਾਬਕ ਸਾਲ 2018 ਵਿਚ ਅਕਤੂਬਰ ਦੇ ਅਖੀਰ ਤੱਕ ਪਾਕਿਸਤਾਨ ਦੁਆਰਾ ਸੀਜ਼ਫਾਇਰ ਉਲੰਘਣਾ ਦੀਆਂ ਕਰੀਬ 1600 ਘਟਨਾਵਾਂ ਹੋ ਚੁੱਕੀਆਂ ਹਨ, ਜੋ ਹੁਣ ਤੱਕ ਕਿਸੇ ਵੀ ਸਾਲ ਵਿਚ ਹੋਈ ਸੀਜ਼ਫਾਇਰ ਦੀਆਂ ਘਟਨਾਵਾਂ ਵਿਚ ਸਭ ਤੋਂ ਜ਼ਿਆਦਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪੁੰਛ ਜਿਲ੍ਹੇ ਦੇ ਦਿਗਵਾਰ ਸੈਕਟਰ ਵਿਚ ਚੌਕੀਆਂ ਉਤੇ ਬੁੱਧਵਾਰ ਨੂੰ ਪਾਕਿਸਤਾਨੀ ਸੈਨਿਕਾਂ ਨੇ ਮੋਰਟਾਰ ਦਾਗੇ ਅਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ। ਉਥੇ ਹੀ ਭਾਰਤੀ ਸੈਨਿਕਾਂ ਨੇ ਪਾਕਿਸਤਾਨ ਨੂੰ ਉਸ ਦੀ ਕਰਤੂਤ ਦਾ ਮੁੰਹਤੋੜ ਜਵਾਬ ਦਿਤਾ। ਫਿਲਹਾਲ ਕਿਸੇ ਦੇ ਜਖ਼ਮੀ ਹੋਣ ਦੀ ਖਬਰ ਨਹੀਂ ਹੈ।

ਮੰਗਲਵਾਰ ਨੂੰ ਵੀ ਪਾਕਿਸਤਾਨੀ ਸੈਨਿਕਾਂ ਨੇ ਇਸ ਜਿਲ੍ਹੇ ਵਿਚ ਖਾਰੀ ਕਰਮਾਰਾ ਅਤੇ ਗੁਲਪੁਰ ਖੇਤਰਾਂ ਵਿਚ ਸੁਰੱਖਿਆ ਰੇਖਾ ਉਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਸੀ। ਇਸ ਤੋਂ ਪਹਿਲਾਂ ਨਵੇਂ ਸਾਲ ਉਤੇ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਗੁਲਪੁਰ ਸੈਕਟਰ ਵਿਚ ਸੁਰੱਖਿਆ ਰੇਖਾ ਦੇ ਨਜਦੀਕ ਗੋਲੀਬਾਰੀ ਕੀਤੀ ਸੀ ਅਤੇ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਸੀ। ਮੰਗਲਵਾਰ ਦੇਰ ਰਾਤ ਕੀਤੀ ਗਈ ਇਸ ਗੋਲੀਬਾਰੀ ਦਾ ਭਾਰਤੀ ਸੁਰੱਖਿਆ ਬਲਾਂ ਨੇ ਮੁੰਹਤੋੜ ਜਵਾਬ ਦਿਤਾ ਸੀ।