ਸ਼ਰਾਬ ਪੀਣ ਦੇ ਮਾਮਲੇ ‘ਚ ਦਿੱਲੀ ਵਾਸੀਆਂ ਨੇ ਤੋੜੇ ਰਿਕਾਰਡ! ਪੜ੍ਹੋ ਕੀ ਹੈ ਪੂਰਾ ਮਾਮਲਾ
ਦਸੰਬਰ ਦਾ ਮਹੀਨਾ ਦਿੱਲੀ ਦੀ ਸ਼ਰਾਬ ਇੰਡਸਟਰੀ ਲਈ ਬਹੁਤ ਚੰਗਾ ਸਾਬਿਤ ਹੋਇਆ ਹੈ।
ਨਵੀਂ ਦਿੱਲੀ: ਦਸੰਬਰ ਦਾ ਮਹੀਨਾ ਦਿੱਲੀ ਦੀ ਸ਼ਰਾਬ ਇੰਡਸਟਰੀ ਲਈ ਬਹੁਤ ਚੰਗਾ ਸਾਬਿਤ ਹੋਇਆ ਹੈ। ਇਸ ਮਹੀਨੇ ਵਿਚ ਦਿੱਲੀ ਦੇ ਲੋਕਾਂ ਨੇ 100 0 ਕਰੋੜ ਰੁਪਏ ਦੀ ਸ਼ਰਾਬ ਦੀ ਖਪਤ ਕੀਤੀ। ਸੂਤਰਾਂ ਮੁਤਾਬਕ ਹਾਲੇ ਹੋਟਲਾਂ, ਵੈਂਡਰਾਂ ਅਤੇ ਬਾਰ ‘ਤੇ ਵੀ ਵਿਕੀ ਸ਼ਰਾਬ ਦੇ ਪੂਰੇ ਅੰਕੜੇ ਜੁਟਾਏ ਜਾ ਰਹੇ ਹਨ ਪਰ ਐਕਸਾਈਜ਼ ਡਿਪਾਰਟਮੈਂਟ ਨੂੰ ਮਿਲੀ ਜਾਣਕਾਰੀ ਵਿਚੋਂ ਇਹ ਅੰਕੜੇ ਸਾਹਮਣੇ ਆਏ ਹਨ।
ਸੂਤਰਾਂ ਮੁਤਾਬਕ ਐਕਸਾਈਜ਼ ਡਿਪਾਰਟਮੈਂਟ ਨੂੰ ਦਸੰਬਰ ਦੇ ਮਹੀਨੇ ਵਿਚ 465 ਕਰੋੜ ਰੁਪਏ ਦੀ ਸ਼ਰਾਬ ਦੀ ਵਿਕਰੀ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਤਰ੍ਹਾਂ ਦਿੱਲੀ ਵਿਚ ਸ਼ਰਾਬ ਦੀ ਖਪਤ ਵਿਚ 1 ਫੀਸਦੀ ਦਾ ਮੁਨਾਫਾ ਹੋ ਗਿਆ।
ਨਾਮ ਨਾ ਦੱਸਣ ਦੀ ਸ਼ਰਤ ‘ਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਅੰਕੜੇ ਵੈਂਡਰ, ਹੋਟਲਾਂ ਅਤੇ ਬਾਰਾਂ ਨੂੰ ਗਈ ਸ਼ਰਾਬ ਦੀ ਸਪਲਾਈ ਦੇ ਅਧਾਰ ‘ਤੇ ਜਾਰੀ ਕੀਤੇ ਗਏ ਹਨ। ਦਿੱਲੀ ਵਿਚ ਸਰਕਾਰੀ ਅਤੇ ਨਿੱਜੀ ਵੈਂਡਰਾਂ ਤੋਂ ਇਲਾਵਾ 951 ਅਜਿਹੇ ਹੋਟਲ, ਬਾਰ ਅਤੇ ਕਲੱਬ ਵੀ ਹਨ, ਜਿਨ੍ਹਾਂ ਵਿਚ ਗ੍ਰਾਹਕਾਂ ਨੂੰ ਸ਼ਰਾਬ ਦੇਣ ਦੀ ਮਨਜ਼ੂਰੀ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਤੇਲੰਗਨਾ ਸੂਬੇ ਨੇ ਨਵੇਂ ਸਾਲ ਤੇ ਇਕ ਅਲੱਗ ਹੀ ਰਿਕਾਰਡ ਬਣਾਇਆ ਹੈ ਇੱਥੇ ਨਵੇਂ ਸਾਲ ਵਾਲੇ ਦਿਨ 380 ਕਰੋੜ ਰੁਪਏ ਦੀ ਸ਼ਰਾਬ ਵਿਕੀ ਹੈ। 30 ਅਤੇ 31 ਦਸੰਬਰ ਤੱਕ 200 ਕਰੋੜ ਦੀ ਸ਼ਰਾਬ ਪਹਿਲਾਂ ਹੀ ਵਿਕ ਚੁੱਕੀ ਸੀ। ਸਾਲ ਦੇ ਅੰਤ ਵਿਚ ਰੋਜ਼ 60 ਕਰੋੜ ਤੋਂ ਜ਼ਿਆਦਾ ਸ਼ਰਾਬ ਤੇਲੰਗਨਾ ਤੋਂ ਜਾ ਰਹੀ ਸੀ। ਰਾਂਗਾ ਰੇੜੀ ਅਤੇ ਮੇਦੂਚਲ ਜ਼ਿਲ੍ਹੇ ਵਿਚ ਸਭ ਤੋਂ ਜ਼ਿਆਦਾ ਸ਼ਰਾਬ ਵਿਕੀ ਹੈ।