ਮੀਂਹ ਤੇ ਠੰਢ ਦੇ ਬਾਵਜੂਦ ਸਾਹਜਪੁਰ ਬਾਰਡਰ 'ਤੇ ਪੁੱਜਿਆ ਕਿਸਾਨਾਂ ਦਾ ਟਰੈਕਟਰ ਮਾਰਚ
ਸਾਹਜਪੁਰ ਬਾਰਡਰ ਦੇ ਮੋਰਚੇ ਤੇ ਕਿਸਾਨਾਂ ਵੱਲੋਂ ਕਾਫ਼ਲੇ ਦਾ ਕੀਤਾ ਜ਼ੋਰਦਾਰ ਸਵਾਗਤ
farmer protest
ਦਿੱਲੀ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੱਲ ਤੋਂ ਹਰਿਆਣਾ ਦੇ ਪਿੰਡਾਂ 'ਚ ਸੈਂਕੜੇ ਟਰੈਕਟਰਾਂ ਰਾਹੀਂ ਸ਼ੁਰੂ ਕੀਤਾ ਮਾਰਚ ਅੱਜ਼ ਸਵੇਰੇ ਵਰ੍ਹਦੇ ਮੀਂਹ 'ਚ ਰਵਾੜੀ ਟੋਲ ਪਲਾਜੇ ਤੋਂ ਚੱਲ ਕੇ ਪਿੰਡਾਂ 'ਚੋਂ ਹੁੰਦਾ ਹੋਇਆ ਸਾਹਜਪੁਰ ਬਾਰਡਰ 'ਤੇ ਪੁੱਜਿਆ। ਟਰੈਕਟਰ ਮਾਰਚ 'ਚ ਸ਼ਾਮਲ ਕਰੀਬ ਤਿੰਨ ਹਜ਼ਾਰ ਕਿਸਾਨਾਂ ਵੱਲੋਂ ਸਾਹਜਪੁਰ ਬਾਰਡਰ ਉੱਤੇ ਪੁੱਜਣ 'ਤੇ ਇੱਥੇ ਪਹਿਲਾਂ ਹੀ ਡਟੇ ਹੋਏ ਵੱਖ-ਵੱਖ ਰਾਜਾਂ ਦੇ ਕਿਸਾਨਾਂ ਵੱਲੋਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ।