ਅਮਰੀਕਾ ਤੋਂ 73 ਹਜ਼ਾਰ ਅਸਾਲਟ ਰਾਇਫਲਾਂ ਦੀ ਖਰੀਦ ਕਰੇਗਾ ਭਾਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੌਦੇ ਵਿਚ ਸ਼ਾਮਲ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਸੰਧੀ ਇਕ ਹਫ਼ਤੇ ਵਿਚ ਤੈਅ ਹੋਣ ਦੀ ਆਸ ਹੈ । 

Assault Rifles

ਨਵੀਂ ਦਿੱਲੀ :  ਰੱਖਿਆ ਮੰਤਰਾਲੇ ਨੇ ਪੈਦਲ ਫੌਜ ਦੇ ਆਧੁਨਿਕੀਕਰਣ ਵੱਲ ਅਹਿਮ ਕਦਮ ਚੁੱਕਦੇ ਹੋਏ ਅਮਰੀਕਾ ਤੋਂ ਲਗਭਗ 73 ਹਜ਼ਾਰ ਅਸਾਲਟ ਰਾਇਫਲਾਂ ਖਰੀਦਣ ਦੇ ਫੌਜ  ਦੇ ਲੰਮੇ ਸਮੇਂ ਤੋਂ  ਲੰਬਿਤ ਇਕ ਮਤੇ ਨੂੰ ਪ੍ਰਵਾਨਗੀ  ਦੇ ਦਿਤੀ ਹੈ । ਆਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਐਸਆਈਜੀ ਸਾਇਰ ਰਾਇਫਲਾਂ ਦੀ ਖਰੀਦ ਨੂੰ ਪ੍ਰਵਾਨਗੀ ਦੇ ਦਿਤੀ ਹੈ,

ਜਿਨ੍ਹਾਂ ਦੀ ਵਰਤੋਂ  ਚੀਨ ਨਾਲ ਲੱਗਦੀ ਕਰੀਬ 3 600 ਕਿਲੋਮੀਟਰ ਲੰਮੀ ਸਰਹੱਦ 'ਤੇ ਤੈਨਾਤ ਜਵਾਨ ਕਰਨਗੇ । ਉਨ੍ਹਾਂ ਨੇ ਦੱਸਿਆ ਕਿ ਅਮਰੀਕੀ ਬਲਾਂ ਦੇ ਨਾਲ -ਨਾਲ ਕਈ ਹੋਰ ਯੂਰਪੀ ਦੇਸ਼ ਵੀ ਇਹਨਾਂ ਰਾਇਫਲਾਂ ਦੀ ਵਰਤੋਂ ਕਰ ਰਹੇ ਹਨ । ਇਨ੍ਹਾਂ ਨੂੰ ਤੁਰਤ ਖਰੀਦ ਪਰਿਕ੍ਰੀਆ ਅਧੀਨ  ਖਰੀਦਿਆ ਜਾ ਰਿਹਾ ਹੈ । ਸੌਦੇ ਵਿਚ ਸ਼ਾਮਲ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਸੰਧੀ ਇਕ ਹਫ਼ਤੇ ਵਿਚ ਤੈਅ ਹੋਣ ਦੀ ਆਸ ਹੈ । 

ਅਮਰੀਕੀ ਕੰਪਨੀ ਨੂੰ ਸੌਦਾ ਤੈਅ ਹੋਣ ਦੀ ਤਰੀਕ ਤੋਂ ਇਕ ਸਾਲ  ਦੇ ਅੰਦਰ ਰਾਇਫਲਾਂ ਨੂੰ ਭੇਜਣਾ ਹੋਵੇਗਾ । ਫ਼ੌਜ  ਦੇ ਸੂਤਰਾਂ ਨੇ ਦੱਸਿਆ ਕਿ ਅਮਰੀਕਾ ਵੱਲੋ ਤਿਆਰ  ਰਾਇਫਲਾਂ ਇੰਸਾਸ ਰਾਇਫਲਾਂ ਦੀ ਥਾਂ ਲੈਣਗੀਆਂ।  ਦੁਨੀਆ ਦੀ ਦੂਜੀ ਸਭ ਤੋਂ ਵੱਡੀ ਪੈਦਲ ਫ਼ੌਜ  ਪਾਕਿਸਤਾਨ ਅਤੇ ਚੀਨ ਨਾਲ ਲਗਦੀ ਭਾਰਤ ਦੀਆਂ ਸਰਹੱਦਾਂ ਸਮੇਤ ਹੋਰ ਜਗ੍ਹਾਵਾਂ 'ਤੇ ਸੁਰੱਖਿਆ ਖਤਰਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਵੱਖ-ਵੱਖ ਹਥਿਆਰ ਪ੍ਰਣਾਲੀਆਂ ਦੀ ਤੁਰਤ ਖਰੀਦ 'ਤੇ ਜ਼ੋਰ  ਦੇ ਰਹੀ ਹੈ।

ਅਕਤੂਬਰ 2017 ਵਿੱਚ ਫ਼ੌਜ  ਨੇ ਲਗਭਗ ਸੱਤ ਲੱਖ ਰਾਇਫਲਾਂ 44 ਹਜ਼ਾਰ  ਲਾਇਟ ਮਸ਼ੀਨ ਗਨ ਅਤੇ ਲਗਭਗ  44 600 ਕਾਰਬਾਇਨ ਨੂੰ ਖਰੀਦਣ ਦੀ ਪ੍ਰਕਿਰਿਆ  ਸ਼ੁਰੂ ਕੀਤੀ ਸੀ । ਫ਼ੌਜ  ਨੇ ਲਗਭਗ  18 ਮਹੀਨੇ ਪਹਿਲਾਂ ਇਸ਼ਾਪੁਰ ਸਥਿਤ ਸਰਕਾਰੀ ਰਾਇਫਲ ਫੈਕਟਰੀ ਵਲੋਂ ਤਿਆਰ  ਅਸਾਲਟ ਰਾਇਫਲਾਂ  ਨੂੰ ਖਾਰਜ ਕਰ ਦਿਤਾ ਸੀ ਕਿਉਂਕਿ ਉਹ ਪ੍ਰੀਖਿਆ ਵਿੱਚ ਨਾਕਾਮ ਰਹੀਆਂ ਸਨ । ਇਸ ਤੋਂ  ਬਾਅਦ ਫ਼ੌਜ  ਨੇ ਦੁਨਿਆਵੀ ਬਜ਼ਾਰ ਵਿਚ ਰਾਇਫਲਾਂ ਦੀ ਭਾਲ ਸ਼ੁਰੂ ਕੀਤੀ ਸੀ ।