ਮੈਨੂੰ ਕੁਝ ਹੋਇਆ ਤਾਂ ਪੀਐਮ ਮੋਦੀ ਹੋਣਗੇ ਜ਼ਿੰਮੇਵਾਰ – ਅੰਨਾ ਹਜਾਰੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਭੁੱਖ ਹੜਤਾਲ ਉਤੇ ਬੈਠੇ ਸਮਾਜਕ ਕਰਮਚਾਰੀ ਅੰਨਾ ਹਜਾਰੇ ਨੇ ਕਿਹਾ....

Anna Hazare

ਨਵੀਂ ਦਿੱਲੀ : ਭੁੱਖ ਹੜਤਾਲ ਉਤੇ ਬੈਠੇ ਸਮਾਜਕ ਕਰਮਚਾਰੀ ਅੰਨਾ ਹਜਾਰੇ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕੁੱਝ ਹੋਇਆ ਤਾਂ ਇਸ ਦੀ ਜ਼ਿੰਮੇਦਾਰੀ ਪ੍ਰਧਾਨ ਮੰਤਰੀ ਮੋਦੀ ਦੀ ਹੋਵੇਗੀ। ਦੱਸ ਦਈਏ ਕਿ ਅੰਨਾ ਹਜਾਰੇ ਲੋਕਪਾਲ ਦੀ ਮੰਗ ਨੂੰ ਲੈ ਕੇ ਅਪਣੇ ਪਿੰਡ ਰਾਲੇਗਣ ਸਿਧੀ ਵਿਚ ਭੁੱਖ ਹੜਤਾਲ ਉਤੇ ਬੈਠੇ ਹਨ। ਅੱਜ ਉਨ੍ਹਾਂ ਦੀ ਭੁੱਖ ਹੜਤਾਲ ਦਾ ਪੰਜਵਾਂ ਦਿਨ ਹੈ।

ਮੀਡੀਆ ਨਾਲ ਗੱਲ ਕਰਦੇ ਹੋਏ ਅੰਨਾ ਨੇ ਕਿਹਾ ਕਿ ਲੋਕ ਮੈਨੂੰ ਅਜਿਹੇ ਇੰਨਸਾਨ ਦੇ ਤੌਰ ਉਤੇ ਯਾਦ ਰੱਖਣਗੇ ਜੋ ਹਾਲਤ ਨਾਲ ਨਿਬੜਦਾ ਸੀ। ਅਜਿਹੇ ਇੰਨਸਾਨ ਦੇ ਤੌਰ ਉਤੇ ਨਹੀਂ ਜੋ ਅੱਗ ਭੜਕਾਉਦਾ ਸੀ। ਜੇਕਰ ਮੈਨੂੰ ਕੁੱਝ ਹੋਇਆ ਤਾਂ ਲੋਕ ਪ੍ਰਧਾਨ ਮੰਤਰੀ ਮੋਦੀ ਨੂੰ ਜ਼ਿੰਮੇਦਾਰ ਮੰਨਣਗੇ। ਅੰਨਾ ਹਜਾਰੇ ਨੇ ਕਿਹਾ ਕਿ ਲੋਕਪਾਲ ਦੇ ਜਰੀਏ ਪ੍ਰਧਾਨ ਮੰਤਰੀ ਦੇ ਵਿਰੁਧ ਵੀ ਜਾਂਚ ਹੋ ਸਕਦੀ ਹੈ। ਜੇਕਰ ਲੋਕ ਉਨ੍ਹਾਂ ਦੇ ਵਿਰੁਧ ਕੋਈ ਪ੍ਰਮਾਣ ਪੇਸ਼ ਕਰਦੇ ਹਨ।

ਅੰਨਾ ਅੰਦੋਲਨ ਸੱਤਿਆਗ੍ਰਿਹ ਦੇ ਬੈਨਰ ਹੇਠਾਂ 30 ਜਨਵਰੀ ਤੋਂ ਕੇਂਦਰ ਵਿਚ ਲੋਕਪਾਲ ਅਤੇ ਰਾਜਾਂ ਵਿਚ ਲੋਕ ਅਯੁਕਤ ਲਿਆਉਣ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਉਤੇ ਬੈਠੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ  ਸਮਰਥਕਾਂ ਨੇ ਸ਼ਨਿਚਰਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਵਲੋਂ ਇਕ ਪੱਤਰ ਮਿਲਿਆ ਹੈ। ਪੱਤਰ ਵਿਚ ਗਾਂਧੀਵਾਦੀ ਨੇਤਾ ਦੇ ਪ੍ਰਤੀ ‘ਰੁਖਾ ਰਵੱਈਆ’ ਝਲਕਦਾ ਹੈ।