ਟਵਿੱਟਰ ‘ਤੇ ਕੰਗਨਾ ਅਤੇ ਦਿਲਜੀਤ ਦੁਸਾਂਝ ਭਿੜੇ, ਦਿਲਜੀਤ ਨੇ ਦਿੱਤਾ ਠੋਕਵਾਂ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਅਸੀਂ ਵੀ ਭਾਰਤੀ ਹਾਂ ਤੂੰ ਇਕੱਲੀ ਨਹੀਂ

Farmer protest

ਚੰਡੀਗੜ੍ਹ : ਨਵੀਂ ਦਿੱਲੀ: ਹਾਲੀਵੁੱਡ ਦੇ ਪੌਪ ਸਟਾਰ ਰਿਹਾਨਾ ਦੇ ਫਾਰਮਰਜ਼ ਪ੍ਰੋਟੈਸਟ ਬਾਰੇ ਟਵੀਟ ਹੋਣ ਤੋਂ ਬਾਅਦ ਤੋਂ ਹੀ ਬਾਲੀਵੁੱਡ ਦੇ ਮਸ਼ਹੂਰ ਲੋਕ ਸੋਸ਼ਲ ਮੀਡੀਆ 'ਤੇ ਲਗਾਤਾਰ ਪ੍ਰਤੀਕ੍ਰਿਆ ਦੇ ਰਹੇ ਹਨ । ਇਕ ਪਾਸੇ ਜਿੱਥੇ ਕੁਝ ਹਸਤੀਆਂ ਰਿਹਾਨਾ ਦਾ ਸਮਰਥਨ ਕਰ ਰਹੀਆਂ ਹਨ,ਉਥੇ ਕੁਝ ਉਨ੍ਹਾਂ ਦੇ ਵਿਰੋਧ ਵਿਚ ਹਨ । ਇਸ ਦੌਰਾਨ ਟਵਿੱਟਰ 'ਤੇ ਇਕ ਵਾਰ ਫਿਰ ਕੰਗਨਾ ਰਣੌਤ ਅਤੇ ਦਿਲਜੀਤ ਦੁਸਾਂਝ ਦੀ ਜੰਗ ਛਿੜ ਗਈ ਹੈ। ਇਸ ਤੋਂ ਪਹਿਲਾਂ ਵੀ ਟਵਿਟਰ 'ਤੇ ਕੰਗਣਾ ਅਤੇ ਦਿਲਜੀਤ 'ਚ ਕਿਸਾਨ ਅੰਦੋਲਨ ਨੂੰ ਲੈ ਕੇ ਕਾਫ਼ੀ ਬਹਿਸ ਹੋਈ ਸੀ। ਅਜਿਹੀ ਸਥਿਤੀ ਵਿੱਚ ਰਿਹਾਨਾ ਦੇ ਇੱਕ ਵਾਰ ਫਿਰ ਟਵੀਟ ਹੋਣ ਤੋਂ ਬਾਅਦ ਦੋਵਾਂ ਵਿੱਚ ਬਹਿਸ ਸ਼ੁਰੂ ਹੋ ਗਈ ਹੈ।

Related Stories