ਬਦਮਾਸ਼ਾਂ ਨੇ ਦਿੱਲੀ ‘ਚ ਲੁੱਟੀ ਕੇਂਦਰੀ ਮੰਤਰੀ ਜੇਪੀ ਨੱਡਾ ਦੀ ਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਚ ਬਦਮਾਸ਼ਾਂ ਨੇ ਕੇਂਦਰੀ ਮੰਤਰੀ ਜੇਪੀ ਨੱਡਾ ਦੇ OSD  ( Officer on Special Duty ) ਦੀ ਕਾਰ ਲੁੱਟ ਲਈ...

Delhi Police

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਬਦਮਾਸ਼ਾਂ ਦੇ ਬੁਲੰਦ ਹੌਸਲੇ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆਏ ਦਿਨ ਇਥੇ ਕਾਰ ਚੋਰੀ ਜਾਂ ਲੁੱਟ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ੀ ਘਟਨਾ ਮੰਗਲਵਾਰ ਦੀ ਰਾਤ ਨੂੰ ਲੱਗ-ਭੱਗ 10 ਵਜੇ ਦਿੱਲੀ ਵਿਚ ਬਦਮਾਸ਼ਾਂ ਨੇ ਕੇਂਦਰੀ ਮੰਤਰੀ ਜੇਪੀ ਨੱਡਾ ਦੇ OSD  ( Officer on Special Duty ) ਦੀ ਕਾਰ ਲੁੱਟ ਲਈ।

ਹਾਲਾਂਕਿ ਬਾਅਦ ਵਿਚ ਬਦਮਾਸ਼ਾਂ ਨੂੰ ਸ਼ਾਇਦ ਇਸ ਗੱਲ ਦੀ ਭਿਨਕ ਲੱਗ ਗਈ ਅਤੇ ਫੜੇ ਜਾਣ ਦੇ ਡਰ ਨਾਲ ਉਹ ਕਾਰ ਨੂੰ ਨੋਏਡਾ ਵਿਚ ਛੱਡ ਕੇ ਫਰਾਰ ਹੋ ਗਏ। ਰਿਪੋਰਟਸ ਦੇ ਮੁਤਾਬਕ ਕੇਂਦਰੀ ਮੰਤਰੀ ਜੇਪੀ ਨੱਡਾ ਦੇ OSD ਮੰਗਲਵਾਰ ਰਾਤ ਅਪਣੀ ਸਵਿਫਟ ਡਿਜਾਇਰ ਕਾਰ ਨਾਲ ਦਿੱਲੀ ਸਥਿਤ ਨਿਜਾਮੁੱਦੀਨ ਕੋਤਵਾਲੀ ਖੇਤਰ ਤੋਂ ਲੰਘ ਰਹੇ ਸਨ।

ਇਸ ਦੌਰਾਨ ਕੁਝ ਬਦਮਾਸ਼ਾਂ ਨੇ ਉਨ੍ਹਾਂ ਨੂੰ ਬਾਰਾਪੁਲਾ ਦੇ ਕੋਲ ਰੋਕਿਆ ਅਤੇ ਕਾਰ ਲੂਟ ਕੇ ਨੋਏਡਾ ਦੇ ਪਾਸੇ ਭੱਜ ਗਏ। ਇਸ ਵਾਰਦਾਤ ਤੋਂ ਬਾਅਦ ਮੰਤਰੀ ਨੇ ਦਿੱਲੀ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿਤੀ। ਲੁੱਟ ਦੀ ਸੂਚਨਾ ਮਿਲਦੇ ਹੀ ਦਿੱਲੀ ਪੁਲਿਸ ਨੇ ਨੋਏਡਾ ਪੁਲਿਸ ਨੂੰ ਅਲਰਟ ਕਰ ਦਿਤਾ। ਨੋਇਡਾ ਪੁਲਿਸ ਨੇ ਇਸ ਤੋਂ ਬਾਅਦ ਸਖਤ ਘੇਰਾਬੰਦੀ ਕਰ ਦਿਤੀ ਅਤੇ ਫੜੇ ਜਾਣ  ਦੇ ਡਰ ਨਾਲ ਬਦਮਾਸ਼ ਸੈਕਟਰ - 2 ਵਿਚ ਕਾਰ ਛੱਡਕੇ ਭੱਜ ਗਏ। ਪੁਲਿਸ ਨੇ ਘੇਰਾਬੰਦੀ ਕਰਕੇ ਵਾਰਦਾਤ ਦੇ 15 - 20 ਮਿੰਟ ਦੇ ਅੰਦਰ ਹੀ ਕਾਰ ਬਰਾਮਦ ਕਰ ਲਈ।