ਚੋਣ ਨਾ ਲੜਨ ਲਈ ਭਾਜਪਾ ਨੇ ਤੇਜ ਬਹਾਦੁਰ ਨੂੰ ਦਿੱਤਾ ਸੀ 50 ਕਰੋੜ ਦਾ ਆਫਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਾਰਾਣਸੀ ਤੋਂ ਪੀਐਮ ਨਰੇਂਦਰ ਮੋਦੀ ਖਿਲਾਫ ਚੋਣ ਮੈਦਾਨ ਵਿਚ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਹੈ।

Tej Bahadur and Narendra Modi

ਵਾਰਾਣਸੀ:ਵਾਰਾਣਸੀ ਤੋਂ ਪੀਐਮ ਨਰੇਂਦਰ ਮੋਦੀ ਖਿਲਾਫ ਚੋਣ ਮੈਦਾਨ ਵਿਚ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਹੈ। ਉਮੀਦਵਾਰੀ ਰੱਦ ਹੋਣ ਤੋਂ ਬਾਅਦ ਤੇਜ ਬਹਾਦੁਰ ਨੇ ਭਾਜਪਾ ‘ਤੇ ਹੈਰਾਨੀਜਨਕ ਇਲਜ਼ਾਮ ਲਗਾਏ ਹਨ। ਤੇਜ ਬਹਾਦੁਰ ਦਾ ਕਹਿਣਾ ਹੈ ਕਿ ਭਾਜਪਾ ਦੇ ਲੋਕਾਂ ਨੇ ਵਾਰਾਣਸੀ ਤੋਂ ਚੋਣ ਨਾ ਲੜਨ ਲਈ ਉਸ ਨੂੰ 50 ਕਰੋੜ ਦੀ ਪੇਸ਼ਕਸ਼ ਕੀਤੀ ਸੀ।

ਤੇਜ ਬਹਾਦੁਰ ਨੇ ਦੱਸਿਆ ਸੀ ਕਿ ਪਹਿਲਾਂ ਜਦੋਂ ਉਹ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਨਾਮਜ਼ਦਗੀ ਦਾਖਲ ਕਰਨ ਤੋਂ ਬਾਅਦ ਘਰ ਪਹੁੰਚੇ ਤਾਂ ਭਾਜਪਾ ਦੇ ਲੋਕਾਂ ਨੇ ਉਹਨਾਂ ਨੂੰ 50 ਕਰੋੜ ਦੀ ਪੇਸ਼ਕਸ਼ ਕੀਤੀ ਸੀ। ਉਹਨਾਂ ਨੇ ਪੇਸ਼ਕਸ਼ ਕਰਨ ਵਾਲਿਆਂ ਦੇ ਨਾਂਅ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਨਾਮਜ਼ਦਗੀ ਰੱਦ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਸ਼ੱਕ ਸੀ ਕਿ ਨਾਮਜ਼ਦਗੀ ਖਾਰਿਜ ਕਰਨ ਲਈ ਭਾਜਪਾ ਸਾਰੇ ਤਰੀਕੇ ਅਪਣਾਵੇਗੀ, ਇਸੇ ਲਈ ਸ਼ਾਲਿਨੀ ਯਾਦਵ ਨੇ ਗਠਜੋੜ ਉਮੀਦਵਾਰ ਦੇ ਰੂਪ ਵਿਚ ਨਾਮਜ਼ਦਗੀ ਦਾਖਲ ਕੀਤੀ ਸੀ। ਤੇਜ ਬਹਾਦੁਰ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਇਲਜ਼ਾਮ ਲਗਾਏ ਹਨ ਕਿ ਮੋਦੀ ਨੇ ਹੀ ਉਹਨਾਂ ਦੀ ਨਾਮਜ਼ਦਗੀ ਰੱਦ ਕਰਵਾਈ ਹੈ। 

ਦੱਸ ਦਈਏ ਕਿ ਬੀ.ਐਸ.ਐਫ਼਼ ਦੇ ਜਵਾਨ ਰਹੇ ਤੇਜ ਬਹਾਦੁਰ ਪਿਛਲੇ ਸਾਲ ਜੰਮੂ-ਕਸ਼ਮੀਰ ‘ਤੇ ਤੈਨਾਤ ਜਵਾਨਾਂ ਨੂੰ ਖਰਾਬ ਖਾਣਾ ਦਿੱਤੇ ਜਾਣ ਦੀ ਸ਼ਿਕਾਇਤ ਵਾਲੇ ਵੀਡੀਓ ਨੂੰ ਸ਼ੋਸ਼ਲ ਮੀਡੀਆ ‘ਤੇ ਵਾਇਰਲ ਕਰਨ ਤੋਂ ਬਾਅਦ ਚਰਚਾ ‘ਚ ਆਏ ਸਨ। ਉਨ੍ਹਾਂ ਨੂੰ ਝੂਠੇ ਦੋਸ਼ ਲਗਾਉਣ ਦੇ ਦੋਸ਼ ਵਿਚ ਜੁਲਾਈ 2018 ‘ਚ ਬਰਖ਼ਾਸਤ ਕਰ ਦਿੱਤਾ ਗਿਆ ਸੀ। ਇਸ ਲੋਕ ਸਭ ਵਿਚ ਚੋਣਾਂ ਵਿਚ ਉਨ੍ਹਾਂ ਨੇ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੁੱਧ ਚੋਣ ਸੜਨ ਦਾ ਫ਼ੈਸਲਾ ਕੀਤਾ ਸੀ।