ਸਾਹਮਣੇ ਆਈ ਭਾਰਤ ਦੇ ਨਵੇਂ Airforce-1 ਦੀ ਤਸਵੀਰ, ਹਿੰਦੀ ਵਿਚ ਲਿਖਿਆ 'ਭਾਰਤ'

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਮੇਤ ਦੇਸ਼ ਦੇ ਵੀਵੀਆਈਪੀ ਵਿਅਕਤੀ ਦੀ ਆਵਾਜਾਈ ਲਈ ਖਰੀਦੇ ਗਏ ਬੋਇੰਗ ਜਹਾਜ਼ ਹੁਣ ਲਗਭਗ ਤਿਆਰ ਹੋ ਗਏ ਹਨ।

India's new Air force-1 Boeing 777 ER

ਨਵੀਂ ਦਿੱਲੀ: ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਮੇਤ ਦੇਸ਼ ਦੇ ਵੀਵੀਆਈਪੀ ਵਿਅਕਤੀਆਂ ਦੀ ਆਵਾਜਾਈ ਲਈ ਖਰੀਦੇ ਗਏ ਬੋਇੰਗ ਜਹਾਜ਼ ਹੁਣ ਲਗਭਗ ਤਿਆਰ ਹੋ ਗਏ ਹਨ। ਸੋਸ਼ਲ ਮੀਡੀਆ 'ਤੇ ਭਾਰਤ ਲਈ ਏਅਰਫੋਰਸ ਵਨ ਦੀ ਤਸਵੀਰ ਸਾਹਮਣੇ ਆਈ ਹੈ।

ਸਫੈਦ ਅਤੇ ਹਲਕੇ ਸਲੇਟੀ ਰੰਗ ਅਤੇ ਦੇਸ਼ ਦੇ ਰਾਸ਼ਟਰੀ ਪ੍ਰਤੀਕ ਦੇ ਨਾਲ ਨਵੇਂ ਜਹਾਜ਼ ਬੋਇੰਗ 777 ਈਆਰ ਉੱਤੇ ਹਿੰਦੀ ਅਤੇ ਭਾਰਤ ਵਿਚ ਅੰਗਰੇਜ਼ੀ ਵਿਚ ਇੰਡੀਆ ਲਿਖਿਆ ਗਿਆ ਹੈ। ਭਾਰਤ ਨੇ 2018 ਵਿਚ ਬੋਇੰਗ ਕੰਪਨੀ ਤੋਂ ਖਰੀਦੇ ਗਏ ਦੋ ਜਹਾਜ਼ਾਂ ਨੂੰ ਵੀਵੀਆਈਪੀ ਆਵਾਜਾਈ ਜਹਾਜ਼ ਵਿਚ ਬਦਲਣ ਦਾ ਫੈਸਲਾ ਕੀਤਾ ਸੀ।

ਇਹਨਾਂ ਜਹਾਜ਼ਾਂ ਨੂੰ ਕੁਝ ਸਮਾਂ ਪਹਿਲਾਂ ਸੁਰੱਖਿਆ ਜ਼ਰੂਰਤਾਂ ਲਈ ਤਿਆਰ ਕਰਨ ਲਈ ਅਮਰੀਕਾ ਭੇਜਿਆ ਗਿਆ ਸੀ। ਸੋਸ਼ਲ ਮੀਡੀਆ 'ਤੇ ਆਈ ਤਸਵੀਰ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਇਹ ਉਸ ਸਮੇਂ ਲਈ ਗਈ ਜਦੋਂ ਜਹਾਜ਼ ਕੈਲੀਫੋਰਨੀਆ ਸੈਨ ਬਰਨਾਰਡੀਨੋ ਤੋਂ ਟੈਕਸਾਸ ਵਿਚ ਫੋਰਟ ਵਰਥ ਦੇ ਰਾਸਤੇ 'ਤੇ ਸੀ।

ਦੱਸਿਆ ਜਾਂਦਾ ਹੈ ਕਿ ਤਸਵੀਰ ਇਕ ਜਹਾਜ਼ ਫੋਟੋਗ੍ਰਾਫਰ ਵੱਲੋਂ ਨੇ ਲਈ ਹੈ। ਹਾਲਾਂਕਿ ਇਸ ਤਸਵੀਰ ਸਬੰਧੀ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ। ਸੁਰੱਖਿਆ ਕਾਰਨਾਂ ਕਰਕੇ ਇਹਨਾਂ ਜਹਾਜ਼ਾਂ ਬਾਰੇ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਹੈ।

ਹਾਲਾਂਕਿ ਸੂਤਰ ਦੱਸਦੇ ਹਨ ਕਿ ਇਹ ਜਹਾਜ਼ ਭਾਰਤੀ ਵੀਵੀਆਈਪੀ ਦੀ ਸੁਰੱਖਿਆ ਲੋੜਾਂ ਅਨੁਸਾਰ ਸਾਰੀਆਂ ਆਧੁਨਿਕ ਸੰਚਾਰ ਤੇ ਸੁਰੱਖਿਆ ਤਕਨਾਲੋਜੀ ਨਾਲ ਲੈਸ ਹਨ। ਇਸ ਦੀ ਆਪਣੀ ਇਕ ਮਿਜ਼ਾਈਲ ਰੱਖਿਆ ਪ੍ਰਣਾਲੀ ਵੀ ਹੋਵੇਗੀ। ਖ਼ਾਸ ਗੱਲ ਇਹ ਹੈ ਕਿ ਏਅਰ ਇੰਡੀਆ ਦੇ ਦੋ ਬੋਇੰਗ 777 ਐਕਸਟੇਂਡੇਡ ਰੇਂਜ ਜਹਾਜ਼ ਨੂੰ ਵੀਵੀਆਈ ਪੀ ਟ੍ਰਾਂਸਪੋਰਟ ਲਈ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਹੁਣ ਤੱਕ ਰਾਸ਼ਟਰਪਤੀ, ਉਪਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਵਿਦੇਸ਼ ਯਾਤਰਾ ਲਈ ਏਅਰ ਇੰਡੀਆ ਦੇ ਜਹਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਸੀ। ਬੋਇੰਗ-747 ਏਅਰਕ੍ਰਾਫਟ ਦੇ ਬੇੜੇ ਤੋਂ ਜਹਾਜ਼ ਨੂੰ ਲੋੜ ਅਨੁਸਾਰ ਵੀਵੀਆਈਪੀ ਯਾਤਰਾ ਲਈ ਤਿਆਰ ਕੀਤਾ ਗਿਆ ਸੀ।