ਕਪਿਲ ਸਿੱਬਲ ਦਾ ਕੇਂਦਰ ’ਤੇ ਤੰਜ਼, “ਸੱਭ ਦਾ ਸਾਥ ਨਹੀਂ, ਬ੍ਰਿਜ ਭੂਸ਼ਣ ਦਾ ਸਾਥ”

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, "ਵਧਦੇ ਸਬੂਤਾਂ, ਜਨਤਕ ਰੋਸ ਦੇ ਬਾਵਜੂਦ, ਬ੍ਰਿਜ ਭੂਸ਼ਣ ਸਿੰਘ ਨੂੰ ਅਜੇ ਤਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ"

Kapil Sibal

 

ਨਵੀਂ ਦਿੱਲੀ: ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਪਹਿਲਵਾਨਾਂ ਵਲੋਂ ਬ੍ਰਿਜ ਭੂਸ਼ਣ ’ਤੇ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ "ਚੁੱਪ" ਹਨ, ਜਿਸ ਵਿਚ ਮਾਮਲੇ ਦੀ ਜਾਂਚ ਕਰਨ ਵਾਲਿਆਂ ਲਈ "ਸੁਨੇਹਾ" ਸਪੱਸ਼ਟ ਹੈ। ਸਿੱਬਲ ਸੁਪ੍ਰੀਮ ਕੋਰਟ ਵਿਚ ਪ੍ਰਦਰਸ਼ਨਕਾਰੀ ਪਹਿਲਵਾਨਾਂ ਦੀ ਨੁਮਾਇੰਦਗੀ ਕਰ ਰਹੇ ਹਨ।

ਇਹ ਵੀ ਪੜ੍ਹੋ: ਇਸ ਕਾਰਨ ਹੋਇਆ ਸੀ ਓਡੀਸ਼ਾ ’ਚ ਭਿਆਨਕ ਰੇਲ ਹਾਦਸਾ

ਇਕ ਟਵੀਟ ਵਿਚ ਉਨ੍ਹਾਂ ਕਿਹਾ, "ਵਧਦੇ ਸਬੂਤਾਂ, ਜਨਤਕ ਰੋਸ ਦੇ ਬਾਵਜੂਦ, ਬ੍ਰਿਜ ਭੂਸ਼ਣ ਸਿੰਘ ਨੂੰ ਅਜੇ ਤਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਚੁੱਪ, ਗ੍ਰਹਿ ਮੰਤਰੀ ਚੁੱਪ, ਭਾਜਪਾ ਚੁੱਪ, ਆਰ.ਐਸ.ਐਸ. (ਰਾਸ਼ਟਰੀ ਸਵੈਮ ਸੇਵਕ ਸੰਘ) ਚੁੱਪ। ਜਾਂਚ ਕਰਨ ਵਾਲਿਆਂ ਲਈ ਸੰਦੇਸ਼ ਸਪੱਸ਼ਟ ਹੈ।''

ਇਹ ਵੀ ਪੜ੍ਹੋ: ਨਸ਼ਾ ਤਸਕਰੀ ਦੇ ਦੋਸ਼ ਵਿਚ 3 ਔਰਤਾਂ ਕਾਬੂ 

ਸਰਕਾਰ ਦੇ “ਸੱਭ ਦਾ ਸਾਥ, ਸੱਭ ਦਾ ਵਿਕਾਸ, ਸੱਭ ਦਾ ਵਿਸ਼ਵਾਸ'' ਦੇ ਨਾਅਰੇ 'ਤੇ ਤੰਜ਼ ਕਸਦਿਆਂ ਸਿੱਬਲ ਨੇ ਕਿਹਾ, '' ਸੱਭ ਦਾ ਸਾਥ ਨਹੀਂ, ਬ੍ਰਿਜ ਭੂਸ਼ਣ ਦਾ ਸਾਥ''। ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਸਰਕਾਰ ਵਿਚ ਕੇਂਦਰੀ ਮੰਤਰੀ ਰਹੇ ਸਿੱਬਲ ਨੇ ਪਿਛਲੇ ਸਾਲ ਮਈ ਵਿਚ ਕਾਂਗਰਸ ਛੱਡ ਦਿਤੀ ਸੀ ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਸਮਰਥਨ ਨਾਲ ਆਜ਼ਾਦ ਮੈਂਬਰ ਵਜੋਂ ਰਾਜ ਸਭਾ ਲਈ ਚੁਣੇ ਗਏ ਸਨ।