ਸਿੱਖ ਲੀਡਰਸ਼ਿਪ 'ਤੇ ਹੋਏ ਹਮਲੇ ਨੇ ਸਿੱਖਾਂ ਨੂੰ ਦੁਖੀ ਕੀਤੈ: ਰਮਨਦੀਪ ਸਿੰਘ
ਅਫ਼ਗਾਨਿਸਤਾਨ ਵਿਖੇ ਸਿੱਖ ਆਗੂਆਂ 'ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਵਿੰਗ ਪ੍ਰਧਾਨ ਸ.ਰਮਨਦੀਪ ਸਿੰਘ ਫ਼ਤਿਹ ਨਗਰ.......
ਨਵੀਂ ਦਿੱਲੀ : ਅਫ਼ਗਾਨਿਸਤਾਨ ਵਿਖੇ ਸਿੱਖ ਆਗੂਆਂ 'ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਵਿੰਗ ਪ੍ਰਧਾਨ ਸ.ਰਮਨਦੀਪ ਸਿੰਘ ਫ਼ਤਿਹ ਨਗਰ ਨੇ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਅਫ਼ਗਾਨਿਸਤਾਨ ਵਿਖੇ ਰਹਿ ਰਹੇ ਸਿੱਖਾਂ ਤੇ ਹਿੰਦੂਆਂ ਨੂੰ ਪਹਿਲ ਦੇ ਆਧਾਰ 'ਤੇ ਭਾਰਤ ਲਿਆ ਕੇ, ਇਥੇ ਵਸਾਏ ਤੇ ਭਾਰਤੀ ਨਾਗਰਿਕਤਾ ਦੇਵੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਅਫ਼ਗਾਨੀ ਸਰਕਾਰ ਨਾਲ ਗੱਲਬਾਤ ਕਰ ਕੇ, ਸਿੱਖਾਂ ਦੀ ਜਾਨ ਮਾਲ ਦੀ ਰਾਖੀ ਯਕੀਨੀ ਬਣਾਏ।
ਉਨ੍ਹਾਂ ਕਿਹਾ ਕਿ ਅਫ਼ਗਾਨੀ ਸਿੱਖ ਆਗੂਆਂ ਦਾ ਵਿਛੋੜਾ ਦੁਨੀਆ ਦੇ ਸਿੱਖਾਂ ਲਈ ਡੂੰਘਾ ਸਦਮਾ ਹੈ। ਇਸ ਹਮਲੇ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਘੱਟ ਹੈ। ਇਹ ਇਕ ਡੂੰਘੀ ਸਾਜ਼ਸ਼ ਹੈ ਕਿ ਸਮੁੱਚੀ ਸਿੱਖ ਲੀਡਰਸ਼ਿਪ ਨੂੰ ਇਕ ਥਾਂ ਸੱਦ ਕੇ, ਮਨੁੱਖੀ ਬੰਬ ਨਾਲ ਉਡਵਾ ਦਿਤਾ ਗਿਆ ਹੈ ਜਿਸ ਦੀ ਡੂੰਘੀ ਪੜਤਾਲ ਕਰਵਾਉਣ ਬਾਰੇ ਵੀ ਭਾਰਤ ਸਰਕਾਰ ਨੂੰ ਕਦਮ ਪੁੱਟਣਾ ਚਾਹੀਦਾ ਹੈ।