ਅੰਬਾਲਾ 'ਚ ਨਸ਼ੇੜੀ ਪਿਓ ਨੇ ਅਪਣੇ ਪੁੱਤਰ ਨੂੰ ਹੀ ਮੌਤ ਦੇ ਘਾਟ ਉਤਾਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਥਾਨਕ ਜੱਗੀ ਕਾਲੋਨੀ ਦੇ ਫੇਜ਼-2 ਵਿਖੇ ਇਕ ਕਤਲ ਦੀ ਵਾਰਦਾਤ ਦਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਨਸ਼ੇੜੀ ਪਿਤਾ ਨੇ ਅਪਣੇ ਹੀ...

Murder

ਅੰਬਾਲਾ : ਸਥਾਨਕ ਜੱਗੀ ਕਾਲੋਨੀ ਦੇ ਫੇਜ਼-2 ਵਿਖੇ ਇਕ ਕਤਲ ਦੀ ਵਾਰਦਾਤ ਦਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਨਸ਼ੇੜੀ ਪਿਤਾ ਨੇ ਅਪਣੇ ਹੀ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿਤਾ ਹੈ। ਇਹ ਘਟਨਾ ਦੇਰ ਰਾਤ ਵਾਪਰੀ, ਜਿੱਥੇ ਜ਼ੋਰਾਵਰ ਸਿੰਘ ਨਾਂ ਦੇ ਇਕ ਪਿਤਾ ਨੇ ਚਾਕੂ ਨਾਲ ਹਮਲਾ ਕਰ ਕੇ ਅਪਣੇ 17 ਸਾਲਾਂ ਦੇ ਪੁੱਤਰ ਦਾ ਕਤਲ ਕਰ ਦਿਤਾ ਅਤੇ ਖ਼ੁਦ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦਾ ਪਤਾ ਲਗਦਿਆਂ ਹੀ ਬਲਦੇਵ ਨਗਰ ਪੁਲਿਸ ਨੇ ਮ੍ਰਿਤਕ ਦੀ ਮਾਤਾ ਕੁਲਵਿੰਦਰ ਕੌਰ ਦੀ ਸ਼ਿਕਾਇਤ 'ਤੇ ਜ਼ੋਰਾਵਰ ਸਿੰਘ ਵਿਰੁਧ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿਤੀ ਹੈ।