ਦਿੱਲੀ ਦੰਗੇ:ਕੋਰਟ ਦੀ ਨਾਰਾਜ਼ਗੀ, ‘ਪੁਲਿਸ ਨੇ ਅਦਾਲਤ ਦੀਆਂ ਅੱਖਾਂ 'ਤੇ ਪੱਟੀ ਬੰਨ੍ਹਣ ਦੀ ਕੀਤੀ ਕੋਸ਼ਿਸ਼’

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਛਲੇ ਸਾਲ ਦਿੱਲੀ ਵਿਚ ਹੋਏ ਦੰਗਿਆਂ ਨੂੰ ਲੈ ਕੇ ਦਿੱਲੀ ਦੀ ਕੜਕੜਡੁਮਾ ਕੋਰਟ ਨੇ ਪੁਲਿਸ ਨੂੰ ਫਟਕਾਰ ਲਗਾਈ ਹੈ।

Delhi Riots Case

ਨਵੀਂ ਦਿੱਲੀ: ਪਿਛਲੇ ਸਾਲ ਦਿੱਲੀ ਵਿਚ ਹੋਏ ਦੰਗਿਆਂ (Delhi Riots Case) ਨੂੰ ਲੈ ਕੇ ਦਿੱਲੀ ਦੀ ਕੜਕੜਡੁਮਾ ਕੋਰਟ (Karkardooma Courts) ਨੇ ਪੁਲਿਸ ਨੂੰ ਫਟਕਾਰ ਲਗਾਈ ਹੈ। ਕੋਰਟ ਨੇ ਕਿਹਾ ਕਿ ਵੰਡ ਤੋਂ ਬਾਅਦ ਦੇ ਸਭ ਤੋਂ ਬੁਰੇ ਦੰਗਿਆਂ ਦੀ ਜਿਸ ਤਰ੍ਹਾਂ ਦਿੱਲੀ ਪੁਲਿਸ ਨੇ ਜਾਂਚ ਕੀਤੀ ਹੈ, ਇਹ ਦੁਖਦਾਈ ਹੈ। ਜਦੋਂ ਇਤਿਹਾਸ ਇਸ ਨੂੰ ਦੇਖੇਗਾ ਤਾਂ ਇਹ ਲੋਕਤੰਤਰ ਦੇ ਪਹਿਰੇਦਾਰਾਂ ਨੂੰ ਠੇਸ ਪਹੁੰਚਾਏਗਾ।

ਹੋਰ ਪੜ੍ਹੋ: 'ਆਪ' ਵੱਲੋਂ ਇਜਲਾਸ ਵਧਾਉਣ ਦੀ ਮੰਗ, ਕਿਹਾ-ਇੱਕ ਦਿਨ ਦਾ ਸੈਸ਼ਨ ਰੱਖ ਕੇ ਸਰਕਾਰ ਨੇ ਕੀਤੀ ਖਾਨਾਪੂਰਤੀ

ਇਸ ਮਾਮਲੇ ਵਿਚ ਵਧੀਕ ਸੈਸ਼ਨ ਜੱਜ ਵਿਨੋਦ ਯਾਦਵ ਨੇ ਸ਼ਾਹ ਆਲਮ (ਸਾਬਕਾ ਕੌਂਸਲਰ ਤਾਹਿਰ ਹੁਸੈਨ ਦੇ ਭਰਾ), ਰਾਸ਼ਿਦ ਸੈਫੀ ਅਤੇ ਸ਼ਾਦਾਬ ਨੂੰ ਮਾਮਲੇ ਤੋਂ ਬਰੀ ਕਰ ਦਿੱਤਾ। ਕੋਰਟ ਨੇ ਕਿਹਾ ਕਿ, ‘ਪੁਲਿਸ ਦਾ ਪ੍ਰਭਾਵਸ਼ਾਲੀ ਜਾਂਚ ਦਾ ਕੋਈ ਇਰਾਦਾ ਨਹੀਂ ਹੈ’। ਅਦਾਲਤ ਨੇ ਕਿਹਾ ਕਿ, ‘ਜਾਂਚ ਏਜੰਸੀ ਨੇ ਸਿਰਫ ਅਦਾਲਤ ਦੀਆਂ ਅੱਖਾਂ 'ਤੇ ਪੱਟੀ ਬੰਨ੍ਹਣ ਦੀ ਕੋਸ਼ਿਸ਼ ਕੀਤੀ ਹੈ ਅਤੇ ਹੋਰ ਕੁਝ ਨਹੀਂ। ਇਹ ਮਾਮਲਾ ਟੈਕਸਦਾਤਾਵਾਂ ਦੀ ਮਿਹਨਤ ਦੀ ਕਮਾਈ ਦੀ ਵੱਡੀ ਬਰਬਾਦੀ ਹੈ।

ਹੋਰ ਪੜ੍ਹੋ: ਪੰਜਾਬ ਵਿਧਾਨ ਸਭਾ ਇਜਲਾਸ: ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਕਾਰਵਾਈ 11 ਵਜੇ ਤੱਕ ਮੁਲਤਵੀ

ਇਸ ਮਾਮਲੇ ਦੀ ਜਾਂਚ ਕਰਨ ਦਾ ਕੋਈ ਅਸਲ ਇਰਾਦਾ ਨਹੀਂ ਹੈ’। ਅਦਾਲਤ ਨੇ ਤਿੰਨ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਦਰਅਸਲ ਦਿੱਲੀ ਦੰਗਿਆਂ ਵਿਚ ਹਰਪ੍ਰੀਤ ਸਿੰਘ ਆਨੰਦ ਦੀ ਸ਼ਿਕਾਇਤ ’ਤੇ ਇਹ ਮਾਮਲਾ ਦਰਜ ਕੀਤਾ ਗਿਆ ਸੀ। ਦਿੱਲੀ ਦੰਗਿਆਂ ਵਿਚ ਹਰਪ੍ਰੀਤ ਸਿੰਘ ਆਨੰਦ ਦੀ ਦੁਕਾਨ ਨੂੰ ਜਲਾ ਦਿੱਤਾ ਗਿਆ ਸੀ।

ਹੋਰ ਪੜ੍ਹੋ: ਸੱਜਣ ਕੁਮਾਰ ਨੂੰ ਝਟਕਾ! SC ਨੇ ਮੈਡੀਕਲ ਆਧਾਰ 'ਤੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ

ਅਦਾਲਤ ਨੇ ਕਿਹਾ ਕਿ ਲੰਮੇ ਸਮੇਂ ਤੱਕ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਸਿਰਫ ਪੰਜ ਗਵਾਹ ਦਿਖਾਏ ਹਨ, ਜਿਨ੍ਹਾਂ ਵਿਚੋਂ ਇੱਕ ਪੀੜਤ ਹੈ, ਦੂਸਰਾ ਕਾਂਸਟੇਬਲ ਗਿਆਨ ਸਿੰਘ, ਇਕ ਡਿਊਟੀ ਅਫਸਰ, ਇਕ ਰਸਮੀ ਗਵਾਹ ਅਤੇ ਆਈਓ. ਜੋ ਸਬੂਤ ਅਦਾਲਤ ਦੇ ਸਾਹਮਣੇ ਰੱਖੇ ਗਏ ਹਨ, ਉਹ ਕਾਫੀ ਨਹੀਂ ਹਨ। ਅਦਾਲਤ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਵਿਚ ਦਿੱਲੀ ਪੁਲਿਸ ਨੇ ਟੈਕਸ ਅਦਾ ਕਰਨ ਵਾਲਿਆਂ ਦਾ ਪੈਸਾ ਖਰਾਬ ਕੀਤਾ ਹੈ।