ਨਵਜੋਤ ਸਿੰਘ ਸਿੱਧੂ ਪਹੁੰਚੇ ਦਿੱਲੀ, ਕਾਂਗਰਸ ਹਾਈਕਮਾਨ ਨਾਲ ਕਰ ਸਕਦੇ ਨੇ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅੱਜ ਤੀਜੇ ਦਿਨ ਵੀ ਚੰਡੀਗੜ੍ਹ ਵਿਚ ਹੀ ਰਹਿਣਗੇ। ਇਸ ਦੌਰਾਨ ਖ਼ਬਰ ਹੈ ਕਿ ਨਵਜੋਤ ਸਿੱਧੂ ਦਿੱਲੀ ਚਲੇ ਗਏ ਹਨ।

Navjot Singh Sidhu

ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress crisis) ਦੇ ਅੰਦਰੂਨੀ ਸੰਕਟ ਦੇ ਹੱਲ ਲਈ ਚੰਡੀਗੜ੍ਹ ਪੁੱਜੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ (Harish Rawat at Chandigarh) ਅੱਜ ਤੀਜੇ ਦਿਨ ਵੀ ਚੰਡੀਗੜ੍ਹ ਵਿਚ ਹੀ ਰਹਿਣਗੇ। ਇਸ ਦੌਰਾਨ ਖ਼ਬਰ ਹੈ ਕਿ ਨਵਜੋਤ ਸਿੱਧੂ (Navjot Singh Sidhu ) ਦਿੱਲੀ ਚਲੇ ਗਏ ਹਨ।

ਹੋਰ ਪੜ੍ਹੋ: ਭਾਜਪਾ ਆਗੂਆਂ ਵਿਚ ਤਾਲਿਬਾਨੀ ਰੂਹ ਨੇ ਕੀਤਾ ਪ੍ਰਵੇਸ਼ : ਰਾਕੇਸ਼ ਟਿਕੈਤ 

ਖ਼ਬਰਾਂ ਅਨੁਸਾਰ ਸਿੱਧੂ ਕਾਂਗਰਸ ਹਾਈ ਕਮਾਨ (Congress High Command) ਨਾਲ ਮੁਲਾਕਾਤ ਕਰ ਸਕਦੇ ਹਨ। ਜਦੋਂ ਇਸ ਬਾਰੇ ਮੀਡੀਆ ਨੇ ਹਰੀਸ਼ ਰਾਵਤ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਕੁਝ ਅਪਣੇ ਨਿੱਜੀ ਕੰਮ ਹੋ ਸਕਦੇ ਹਨ। ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਸੰਕਟ ਨੂੰ ਹੱਲ ਕਰਨ ਲਈ ਪੰਜਾਬ ਮਾਮਲਿਆਂ ਦੀ ਇੰਚਾਰਜ ਹਰੀਸ਼ ਰਾਵਤ ਨੇ ਚੰਡੀਗੜ੍ਹ ਪਹੁੰਚ ਕੇ ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕਾਰਜਕਾਰੀ ਪ੍ਰਧਾਨਾਂ ਨਾਲ ਮੀਟਿੰਗ ਕਰ ਕੇ ਨਰਾਜ਼ਗੀਆਂ ਨੂੰ ਲੈ ਕੇ ਵੱਖ ਵੱਖ ਨੁਕਤਿਆਂ ਦੀ ਜਾਣਕਾਰੀ ਪ੍ਰਾਪਤ ਕੀਤੀ ਸੀ।

ਹੋਰ ਪੜ੍ਹੋ: ਭਾਰਤ ਦੇ ਲੋਕਾਂ ਦੇ ਜੀਵਨ ਦੇ 9 ਸਾਲ ਘੱਟ ਕਰ ਸਕਦਾ ਹੈ ਹਵਾ ਪ੍ਰਦੂਸ਼ਣ: ਅਧਿਐਨ

ਇਸ ਤੋਂ ਬਾਅਦ ਉਹਨਾਂ ਨੇ ਦੂਜੇ ਦਿਨ ਵੀ ਕਾਂਗਰਸੀ ਵਿਧਾਇਕਾਂ ਤੇ ਆਗੂਆਂ ਨੂੰ ਮਿਲਣ ਦਾ ਸਿਲਸਿਲਾ ਜਾਰੀ ਰੱਖਿਆ। ਦੂਜੇ ਦਿਨ ਦੀਆਂ ਮੁਲਾਕਾਤਾਂ ਵਿਚ ਸੱਭ ਤੋਂ ਅਹਿਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Punjab CM Captain Amarinder Singh) ਨਾਲ ਗੱਲਬਾਤ ਸੀ, ਜੋ ਸਿਸਵਾਂ ਫ਼ਾਰਮ ਹਾਊਸ ਵਿਖੇ ਲਗਾਤਾਰ 3 ਘੰਟੇ ਚਲੀ। ਇਸ ਤੋਂ ਇਲਾਵਾ ਉਹਨਾਂ ਨੇ ਨਵਜੋਤ ਸਿੱਧੂ ਦੇ ਮੁੱਖ ਰਣਨੀਤੀਕਾਰ ਮੁਹੰਮਦ ਮੁਸਤਫ਼ਾ, ਨਰਾਜ਼ ਗਰੁਪ ਦੇ ਵਿਧਾਇਕ ਬਰਿੰਦਰਮੀਤ ਪਾਹੜਾ, ਕੈਪਟਨ ਸਮਰਥਕ ਮੰਤਰੀ ਬਲਬੀਰ ਸਿੰਘ ਸਿੱਧੂ, ਰਾਣਾ ਗੁਰਮੀਤ ਸੋਢੀ, ਓ.ਪੀ. ਸੋਨੀ ਆਦਿ ਨਾਲ ਵੀ ਗੱਲਬਾਤ ਕੀਤੀ।