ਸਰਕਾਰ ਵਿਰੁਧ ਚੱਲੇਗਾ 'ਨਵਾਂ ਆਜ਼ਾਦੀ ਅੰਦੋਲਨ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਕਾਰਜਕਾਰਣੀ ਨੇ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਦੀ ਜਯੰਤੀ ਮੌਕੇ ਕਿਹਾ ਕਿ ਬਟਵਾਰੇ, ਭੈਅ ਅਤੇ ਨਫ਼ਰਤ ਦਾ ਵਾਤਾਵਰਣ ਪੈਦਾ ਕਰਨ ਵਾਲੀ ਮੋਦੀ..........

'Freedom Movement' against the government

ਸੇਵਾਗ੍ਰਾਮ (ਮਹਾਰਾਸ਼ਟਰ) : ਕਾਂਗਰਸ ਕਾਰਜਕਾਰਣੀ ਨੇ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਦੀ ਜਯੰਤੀ ਮੌਕੇ ਕਿਹਾ ਕਿ ਬਟਵਾਰੇ, ਭੈਅ ਅਤੇ ਨਫ਼ਰਤ ਦਾ ਵਾਤਾਵਰਣ ਪੈਦਾ ਕਰਨ ਵਾਲੀ ਮੋਦੀ ਸਰਕਾਰ ਵਿਰੁਧ 'ਨਵਾਂ ਆਜ਼ਾਦੀ ਅੰਦੋਲਨ' ਸ਼ੁਰੂ ਕੀਤਾ ਜਾਵੇਗਾ। ਮੁੱਖ ਵਿਰੋਧੀ ਧਿਰ ਦੀ ਸਿਖਰਲੀ ਨੀਤੀ ਨਿਰਧਾਰਣ ਇਕਾਈ ਸੀਡਬਲਿਊਸੀ ਨੇ ਦਿੱਲੀ-ਉੱਤਰ ਪ੍ਰਦੇਸ਼ ਸਰਹੱਦ 'ਤੇ ਕਿਸਾਨਾਂ ਉਤੇ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਿਸਾਨਾਂ 'ਤੇ ਬਰਬਰਤਾ ਅਤੇ ਅਤਿਆਚਾਰ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਅਤੇ ਪਾਰਟੀ ਕਿਸਾਨਾਂ ਦੀ ਲੜਾਈ ਪੁਰਜ਼ੋਰ ਢੰਗ ਨਾਲ ਲੜੇਗੀ।

ਕਾਰਜਕਾਰਣੀ ਦੀ ਬੈਠਕ ਵਿਚ ਦੋ ਮਤੇ ਪਾਸ ਕੀਤੇ ਗਏ। ਪਹਿਲਾ ਮਤਾ ਬਟਵਾਰੇ, ਭੈਅ ਅਤੇ ਬਟਵਾਰੇ ਵਿਰੁਧ ਅਤੇ ਦੂਜਾ ਮਤਾ ਕਿਸਾਨਾਂ 'ਤੇ ਅਤਿਆਚਾਰ ਦੀ ਨਿੰਦਾ ਕਰਦਾ ਪਾਸ ਕੀਤਾ ਗਿਆ।  ਬੈਠਕ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੀ ਸ਼ਾਮਲ ਹੋਏ। ਮੀਟਿੰਗ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਗਾਂਧੀ ਜੀ ਨੇ ਦੇਸ਼ ਨੂ ੰਜੋੜਿਆ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਤੋੜ ਰਹੇ ਹਨ। 

ਉਨ੍ਹਾਂ ਰਾਫ਼ੇਲ ਸੌਦੇ, ਕਾਲੇ ਧਨ, ਕਿਸਾਨੀ, ਬੇਰੁਜ਼ਗਾਰੀ ਅਤੇ ਹੋਰ ਮਸਲਿਆਂ 'ਤੇ ਮੋਦੀ ਸਰਕਾਰ ਨੂ ੰਘੇਰਿਆ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲੇ ਨੇ ਕਿਹਾ ਕਿ ਕਾਰਜਕਾਰਣੀ ਵਿਚ ਪਾਸ ਮਤੇ ਵਿਚ ਕਿਹਾ ਗਿਆ, 'ਰਾਸ਼ਟਰੀ ਸਵੈਮ ਸੇਵਕ ਸੰਘ ਨੇ ਬਾਪੂ ਦੀ ਵਿਚਾਰਘਾਰਾ ਵਿਰੁਧ ਲਗਾਤਾਰ ਸਾਜ਼ਸ਼ ਕੀਤੀ ਹੈ। 
ਕਾਂਗਰਸ ਕਾਰਜਕਾਰਣੀ ਇਹ ਰੇਖਾਂਕਤ ਕਰਦੀ ਹੈ ਕਿ ਅੱਜ ਉਹੀ ਪਾਖੰਡੀ ਤਾਕਤਾਂ, ਸੱਤਾ ਦੇ ਸਵਾਰਥ ਲਈ ਬਾਪੂ ਦੀ ਵਿਚਾਰਘਾਰਾ ਅਪਣਾਉਣ ਦਾ ਢਕਵੰਜ ਕਰ ਰਹੀਆਂ ਹਨ।

ਸੀਡਬਲਿਊਸੀ ਨੇ ਕਿਹਾ, 'ਸਚਾਈ ਇਹ ਹੈ ਕਿ ਸੰਘ ਦੁਆਰਾ ਨਫ਼ਰਤ, ਬਟਵਾਰੇ ਅਤੇ ਘਿਰਣਾ ਦਾ ਵਾਤਾਵਰਣ ਬਣਾਇਆ ਗਿਆ ਸੀ ਅਤੇ ਉਸ ਦਾ ਨਤੀਜਾ ਹੈ ਕਿ ਮਹਾਤਮਾ ਗਾਂਧੀ ਦੀ ਦੁਖਦ ਹਤਿਆ ਹੋਈ। ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾਂਜਲੀ ਦਿੰਦਿਆਂ ਕਾਂਗਰਸ ਕਾਰਜਕਾਰਣੀ ਨੇ ਕਿਹਾ, 'ਕਮੇਟੀ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਜੈ ਜਵਾਨ, ਜੈ ਕਿਸਾਨ ਨਾਹਰਾ ਨਹੀਂ ਸਗੋਂ ਕਾਂਗਰਸ ਲਈ ਜੀਵਨ ਜਾਚ ਦਾ ਮਾਰਚ ਹੈ।  (ਏਜੰਸੀ)

Related Stories