ਮਾਡਲ ਜੈਸਿਕਾ ਲਾਲ ਅਤੇ ਪ੍ਰਿਅਦਰਸ਼ਨੀ ਮੱਟੂ ਕਤਲ ਦੇ ਦੋਸ਼ੀਆਂ ਦੀ ਛੇਤੀ ਹੋ ਸਕਦੀ ਹੈ ਰਿਹਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਯੂਨੀਵਰਸਿਟੀ ਦੀ ਲਾਅ ਦੀ ਵਿਦਿਆਰਥਣ ਪ੍ਰਿਅਦਰਸ਼ਿਨੀ ਮੱਟੂ ਦੇ ਹੱਤਿਆਰੇ ਦਾ ਨਾਮ ਹਾਲ ਵਿਚ ਉਸ ਸੂਚੀ ਵਿਚ ਜੋੜਿਆ...

Priyadarshini Murder Case

Priyadarshini Matoo

ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਦੀ ਲਾਅ ਦੀ ਵਿਦਿਆਰਥਣ ਪ੍ਰਿਅਦਰਸ਼ਿਨੀ ਮੱਟੂ ਦੇ ਹੱਤਿਆਰੇ ਦਾ ਨਾਮ ਹਾਲ ਵਿਚ ਉਸ ਸੂਚੀ ਵਿਚ ਜੋੜਿਆ ਗਿਆ ਹੈ ਜਿਨ੍ਹਾਂ ਦੀ ਚੰਗੇ ਸੁਭਾਅ ਦੇ ਕਾਰਨ ਸਮੇਂ ਤੋਂ ਪਹਿਲਾਂ ਰਿਹਾਈ ਹੋਵੇਗੀ। 1996 ਵਿਚ ਪ੍ਰਿਅਦਰਸ਼ਿਨੀ ਮੱਟੂ ਦੇ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿਚ ਆਈਪੀਐਸ  ਅਫ਼ਸਰ ਦੇ ਬੇਟੇ ਸੰਤੋਸ਼ ਸਿੰਘ ਨੂੰ ਦੋਸ਼ੀ ਠਹਰਾਇਆ ਗਿਆ ਸੀ। ਇਸ ਗੱਲ ਦੀ ਜਾਣਕਾਰੀ ਮਾਮਲੇ ਤੋਂ ਵਾਕਫ ਸੂਤਰਾਂ ਨੇ ਦੱਸੀ। ਪਟੀਸ਼ਨ ਸਮੀਖਿਆ ਬੋਰਡ (ਐਸਆਰਬੀ) ਦੀ ਵੀਰਵਾਰ ਨੂੰ ਬੈਠਕ ਹੋਵੇਗੀ ਅਤੇ ਇਸ ਵਿਚ ਸੰਤੋਸ਼ ਸਿੰਘ, ਮਨੂੰ ਸ਼ਰਮਾ ਅਤੇ ਸੁਸ਼ੀਲ ਸ਼ਰਮਾ ਸੇਤ ਕਰੀਬ 100 ਤੋਂ ਵੱਧ ਕੈਦੀਆਂ ਦੇ ਭਵਿੱਖ ਬਾਰੇ ਫ਼ੌੈਸਲਾ ਕਰਨਗੇ।