ਬਾਪੂ ਦੇ ਮੰਤਰ ਤੋਂ ਪ੍ਰੇਰਤ ਹੈ ਸਵੱਛ ਭਾਰਤ ਮੁਹਿੰਮ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਾਂਧੀ ਨੂੰ ਮੋਦੀ, ਰਾਹੁਲ, ਸੋਨੀਆ ਤੇ ਹੋਰਾਂ ਵਲੋਂ ਸ਼ਰਧਾਂਜਲੀਆਂ...........

Narendra Modi

ਨਵੀਂ ਦਿੱਲੀ : 'ਸਵੱਛ ਮੁਹਿੰਮ' ਨੂੰ ਦੁਨੀਆਂ ਦੀ ਸੱਭ ਤੋਂ ਵੱਡੀ ਮੁਹਿੰਮ ਦਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ਸਵੱਛ ਮਿਸ਼ਨ ਪਿੱਛੇ ਉਨ੍ਹਾਂ ਦੀ ਵਿਆਪਕ ਸੋਚ ਸੀ ਅਤੇ ਇਸ ਤੋਂ ਪ੍ਰੇਰਨਾ ਲੈਂਦਿਆਂ ਸਰਕਾਰ ਸਫ਼ਾਈ ਦੇ ਨਾਲ ਹੀ ਪੋਸ਼ਣ 'ਤੇ ਵੀ ਬਰਾਬਰ ਜ਼ੋਰ ਦੇ ਰਹੀ ਹੈ। ਰਾਸ਼ਟਰਪਤੀ ਭਵਨ ਵਿਚ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਸਵੱਛਤਾ ਸੰਮੇਲਨ ਦੀ ਸਮਾਪਤੀ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ, 'ਚਾਰ ਦਿਨ ਦੇ ਇਸ ਸੰਮੇਲਨ ਮਗਰੋਂ ਅਸੀਂ ਸਾਰੇ ਇਸ ਨਤੀਜੇ 'ਤੇ ਪਹੁੰਚੇ ਹਨ ਕਿ ਸੰਸਾਰ ਨੂੰ ਸਾਫ਼-ਸੁਥਰਾ ਬਣਾਉਣ ਲਈ 4ਪੀ ਜ਼ਰੂਰੀ ਹੈ।

ਇਹ 4ਪੀ ਵਾਲੇ ਚਾਰ ਮੰਤਰੀ ਰਾਜਨੀਤਕ ਅਗਵਾਈ, ਜਨਤਕ ਵਿੱਤ ਪੋਸ਼ਣ, ਲੋਕਾਂ ਦੀ ਭਾਈਵਾਲੀ ਅਤੇ ਲੋਕਾਂ ਦੀ ਹਿੱਸੇਦਾਰੀ ਹੈ।' ਮੋਦੀ ਨੇ ਕਿਹਾ ਕਿ ਪੁਰਾਤਨ ਪ੍ਰੇਰਣਾ, ਆਧੁਨਿਕ ਤਕਨੀਕ ਅਤੇ ਅਸਰਦਾਰ ਪ੍ਰੋਗਰਾਮਾਂ ਦੇ ਸਹਾਰੇ ਅੱਜ ਭਾਰਤ ਟਿਕਾਊ ਵਿਕਾਸ ਟੀਚਿਆਂ ਨੂੰ ਹਾਸਲ ਕਰਨ ਵਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ, 'ਸਾਡੀ ਸਰਕਾਰ ਸਫ਼ਾਈ ਦੇ ਨਾਲ ਹੀ ਪੋਸ਼ਣ 'ਤੇ ਵੀ ਬਰਾਬਰ ਬਲ ਦੇ ਰਹੀ ਹੈ।' ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਉਹ ਵੇਖ ਅਤੇ ਸੁਣ ਰਹੇ ਹਨ ਕਿ ਭਾਰਤ ਮੁਹਿੰਮ ਨੇ ਦੇਸ਼ ਦੇ ਲੋਕਾਂ ਦਾ ਮਿਜ਼ਾਜ ਬਦਲ ਦਿਤਾ ਹੈ,

ਕਿਸ ਤਰ੍ਹਾਂ ਭਾਰਤ ਦੇ ਪਿੰਡਾਂ ਵਿਚ ਬੀਮਾਰੀਆਂ ਘੱਟ ਹੋਈਆਂ ਹਨ, ਇਲਾਜ 'ਤੇ ਹੋਣ ਵਾਲਾ ਖ਼ਰਚ ਘੱਟ ਹੋਇਆ ਹੈ। ਇਸ ਤੋਂ ਬਹੁਤ ਤਸੱਲੀ ਮਿਲਦੀ ਹੈ।' ਉਨ੍ਹਾਂ ਕਿਹਾ ਕਿ ਚਾਰ ਸਾਲ ਪਹਿਲਾਂ ਖੁਲ੍ਹੇ ਵਿਚ ਮਲ ਤਿਆਗ ਕਰਨ ਵਾਲੀ ਵਿਸ਼ਵ ਆਬਾਦੀ ਦਾ 60 ਫ਼ੀ ਸਦੀ ਹਿੱਸਾ ਭਾਰਤ ਵਿਚ ਸੀ, ਅੱਜ ਇਹ 20 ਫ਼ੀ ਸਦੀ ਤੋਂ ਵੀ ਘੱਟ ਹੋ ਚੁੱਕਾ ਹੈ। ਮੋਦੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਸਿਰਫ਼ ਪਖ਼ਾਨੇ ਹੀ ਨਹੀਂ ਬਣੇ, ਪਿੰਡ ਸ਼ਹਿਰ ਖੁਲ੍ਹੇ ਵਿਚ ਮਲ ਤਿਆਗ ਤੋਂ ਮੁਕਤ ਹੀ ਨਹੀਂ ਹੋਏ ਸਗੋਂ 90 ਫ਼ੀ ਸਦੀ ਤੋਂ ਜ਼ਿਆਦਾ ਪਖ਼ਾਨਿਆਂ ਦਾ ਨਿਯਮਤ ਉਪਯੋਗ ਵੀ ਹੋ ਰਿਹਾ ਹੈ। ਬਾਪੂ ਦੇ ਸਿਧਾਂਤ ਵਿਚ ਅੱਜ ਵੀ ਮਾਨਵਤਾ ਨੂੰ ਇਕਜੁਟ ਕਰਨ ਦੀ ਸ਼ਕਤੀ ਹੈ। (ਏਜੰਸੀ)