ਸੁਖਬੀਰ ਬਾਦਲ ਨੇ ਦਿੱਤਾ ਇੱਟ ਦਾ ਜਵਾਬ ਪੱਥਰ ਨਾਲ !

ਏਜੰਸੀ

ਖ਼ਬਰਾਂ, ਰਾਸ਼ਟਰੀ

ਬੀਜੇਪੀ ਖਿਲਾਫ ਉਤਾਰਿਆ ਉਨ੍ਹਾਂ ਦਾ ਹੀ ਵਿਧਾਇਕ

Sukhbir Singh Badal

ਹਰਿਆਣਾ: ਹਰਿਆਣਾ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਗਠਜੋੜ ਨਾ ਹੋਣ 'ਤੇ ਪਾਰਟੀਆਂ ਆਹਮੋ ਸਾਹਮਣੇ ਆ ਗਈਆਂ ਹਨ ਤੇ ਇੱਕ ਦੂਜੇ ਦੇ ਉਮੀਦਵਾਰਾਂ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ ਗਿਆ ਹੈ। ਅਕਾਲੀ ਵਿਧਾਇਕ  ਬਲਕੌਰ ਸਿੰਘ ਵਲੋਂ ਬੀਜੇਪੀ ਵਿਚ ਜਾਣ ਮਗਰੋਂ ਗੁੱਸੇ ਵਿਚ ਆਏ ਅਕਾਲੀ  ਦਲ ਨੇ ਵੀ ਪਾਣੀ ਹਾਰ ਦਾ ਬਦਲਾ ਲੈ ਲਿਆ ਹੈ। ਜੀ ਹਾਂ ਕਾਲਿਆਂਵਾਲੀ ਤੋਂ ਹੀ ਬੀਜੇਪੀ ਦੇ ਉਮੀਦਵਾਰ ਰਾਜਿੰਦਰ ਸਿੰਘ ਦੇਸੂ ਜੋਧਾ ਬੀਜੇਪੀ ਦਾ ਪੱਲਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਥੱਲੇ ਆ ਪਹੁੰਚੇ ਹਨ।

ਇਥੋਂ ਤਕ ਕਿ ਅਕਾਲੀ ਦਲ ਨੇ  ਰਾਜਿੰਦਰ ਸਿੰਘ ਦੇਸੂ ਜੋਧਾ ਨੂੰ  ਕਾਲਿਆਂਵਾਲੀ ਤੋਂ ਤੋਂ ਆਪਣਾ ਉਮੀਦਵਾਰ ਵੀ ਐਲਾਨ ਦਿੱਤਾ ਹੈ। ਦਰਅਸਲ ਹਰਿਆਣਾ ਵਿਚ ਅਕਾਲੀ ਦਲ ਤੇ ਬੀਜੇਪੀ ਦਾ ਗਠਜੋੜ ਟੁੱਟਣ ਮਗਰੋਂ  ਸੁਖਬੀਰ ਬਾਦਲ ਚੈੱਕ ਮੇਟ ਦੀ ਸਿਆਸਤ  ਖੇਡ ਰਹੇ ਨੇ ਤੇ ਜਿਸ ਕਾਰਨ ਸੁਖਬੀਰ ਬਾਦਲ ਨੇ  ਭਾਜਪਾ ਦੇ 2014 ਦੀਆਂ ਚੋਣਾਂ ਵਿਚ ਉਮੀਦਵਾਰ ਰਹੇ ਰਾਜਿੰਦਰ ਸਿੰਘ ਨੂੰ ਆਪਣੇ ਨਾਲ ਰਲਾ ਲਿਆ ਹੈ।

ਨਾਲ ਹੀ ਅਕਾਲੀ ਦਲ ਨੇ ਰਾਜਿੰਦਰ ਸਿੰਘ ਨੂੰ ਪਾਰਟੀ ਵਿਚ ਸ਼ਾਮਲ ਕਰਨ ਦੇ ਨਾਲ ਹੀ ਹਰਿਆਣਾ ਵਿਚ ਉਮੀਦਵਾਰ ਵੀ ਐਲਾਨ ਦਿੱਤਾ ਹੈ। ਦੱਸ ਦੇਈਏ ਕਿ ਹਰਿਆਣਾ ਵਿਚ ਭਾਜਪਾ ਅਕਾਲੀ ਦਲ ਨੂੰ ਕੋਈ ਰਾਹ ਨਹੀਂ ਦੇ ਰਿਹਾ ਹੈ। ਚਰਚਾ ਹੈ ਕਿ ਹਰਿਆਣਾ ਬੀਜੇਪੀ ਵੱਲੋਂ ਇੱਕਲੌਤੇ ਅਕਾਲੀ ਵਿਧਾਇਕ ਬਲਕੌਰ ਸਿੰਘ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਨਾਰਾਜ਼ਗੀ ਵਜੋਂ ਭਾਜਪਾ ਆਗੂ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਟਿਕਟ ਦਿੱਤੀ ਹੈ।

ਦੱਸ ਦਈਏ ਕਿ  ਉਹ ਭਾਜਪਾ ਦੇ ਮੌਜੂਦਾ ਹਲਕਾ ਇੰਚਾਰਜ ਵੀ ਸਨ। ਜ਼ਿਕਰਯੋਗ ਹੈ ਕਿ ਹਰਿਆਣਾ ਵਿਧਾਨ ਸਭ ਚੋਣਾਂ ਨੂੰ ਲੈ ਕੇ ਅਕਾਲੀ ਦਲ ਤੇ ਬੀਏਬੀਜੇਪੀ ਪੱਬਾ ਭਾਰ ਹੈ ਤੇ  ਸ਼ੁਰੂਆਤੀ ਦੌਰ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਸੀਟਾਂ ਦੀ ਵੰਡ ਨੂੰ ਲੈ ਕੇ ਬੈਠਕ ਕਰ ਚੁੱਕੇ ਹਨ ਪਰ ਸੀਟਾਂ ਦੀ ਵੰਡ ਸਿਰੇ ਨਾ ਚੜ੍ਹਨ 'ਤੇ ਪਾਰਟੀਆਂ ਦਾ ਗੱਠਜੋੜ ਨਹੀਂ ਹੋ ਸਕਿਆ। 

ਫੇਰ ਹਰਿਆਣਾ ਦੇ ਕਾਲਿਆਂਵਾਲੀ ਹਲਕੇ ਦੇ ਬਲਕੌਰ ਸਿੰਘ ਜੇ ਬੀਜੇਪੀ ਜੁਆਇਨ ਕਰ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਛੱਡ ਦਿੱਤਾ ਤੇ ਫਰ ਅਕਾਲੀ ਦਲ ਨੇ ਵੀ ਭਾਜਪਾ ਨੂੰ ਕਰਾਰਾ ਜਵਾਬ ਦਿੰਦੇ ਹੋਏ ਭਾਜਪਾ ਦੇ 2014 ਦੀਆਂ ਚੋਣਾਂ ਵਿਚ ਉਮੀਦਵਾਰ ਰਹੇ ਰਾਜਿੰਦਰ ਸਿੰਘ ਨੂੰ ਆਪਣੇ ਨਾਲ ਰਲਾ ਲਿਆ ਤੇ ਹੁਣ ਰਾਜਿੰਦਰ ਸਿੰਘ ਕਾਲਿਆਂਵਾਲੀ ਤੋਂ ਅਕਾਲੀ ਦਲ ਦੀ ਸੀਟ ਤੇ ਚੋਣ ਮੈਦਾਨ ਵਿਚ ਉੱਤਰੇ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।