ਸੋਨੀਆ-ਰਾਹੁਲ ਅਤੇ ਪ੍ਰਿਯੰਕਾ ਇਕੱਠੇ ਬੋਲਣਗੇ ਮੋਦੀ ਸਰਕਾਰ ‘ਤੇ ਹਮਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਕਰਨ ਜਾ ਰਹੀ ਹੈ ਕੇਂਦਰ ਵਿਰੁੱਧ ਵਿਸ਼ਾਲ ਰੈਲੀ

Congress to organise nationwide protests from Nov 5

ਨਵੀਂ ਦਿੱਲੀ: ਕਾਂਗਰਸ ਆਰਥਕ ਮੰਦੀ, ਬੇਰੁਜ਼ਗਾਰੀ, ਖੇਤੀਬਾੜੀ ਸੰਕਟ ਅਤੇ ਖੇਤਰੀ ਸਮੁੱਚੀ ਆਰਥਿਕ ਭਾਈਵਾਲੀ ਦੇ ਮੁੱਦਿਆਂ ਨੂੰ ਲੈ ਕੇ ਅਗਲੇ ਮਹੀਨੇ ਦਿੱਲੀ ਵਿਚ ਮੋਦੀ ਸਰਕਾਰ ਵਿਰੁੱਧ ਵਿਸ਼ਾਲ ਰੈਲੀ ਕਰੇਗੀ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦੱਸਿਆ ਕਿ ਇਸ ਰੈਲੀ ਨੂੰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਜਨਰਲ ਸਕੱਤਰ ਅਤੇ ਪਾਰਟੀ ਦੇ ਕਈ ਹੋਰ ਸੀਨੀਅਰ ਆਗੂ ਸੰਬੋਧਨ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਸਰਕਾਰ ਬਣਨ ਤੋਂ ਬਾਅਦ ਇਹ ਪਹਿਲੀ ਵਾਰ ਵੱਡੀ ਰੈਲੀ ਹੋਵੇਗੀ, ਜਿਸ ਵਿਚ ਪਾਰਟੀ ਦੇ ਸੀਨੀਅਰ ਆਗੂ ਪਹਿਲੀ ਵਾਰ ਇਕੱਠੇ ਮੋਦੀ ਸਰਕਾਰ ‘ਤੇ ਹਮਲਾ ਬੋਲਣਗੇ।

ਸੁਰਜੇਵਾਲਾ ਨੇ ਕਿਹਾ ਕਿ ਰੈਲੀ ਦੀ ਤਰੀਕ ਬਾਅਦ ਵਿਚ ਤੈਅ ਕੀਤੀ ਜਾਵੇਗੀ ਪਰ ਪਹਿਲਾਂ ਤੋਂ ਤੈਅ ਪ੍ਰੋਗਰਾਮ ਮੁਤਾਬਕ ਕਾਂਗਰਸ ਕਈ ਮੁੱਦਿਆਂ ਨੂੰ ਲੈ ਕੇ ਆਉਣ ਵਾਲੀ 5 ਤੋਂ 15 ਨਵੰਬਰ ਵਿਚ ਪਹਿਲਾਂ ਜ਼ਿਲ੍ਹਾ ਪੱਧਰ ਅਤੇ ਫਿਰ ਪ੍ਰਦੇਸ਼ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਦਾ ਅਯੋਜਨ ਕਰੇਗੀ, ਜਿਸ ਤੋਂ ਬਾਅਦ ਮੋਦੀ ਸਰਕਾਰ ਵਿਰੁੱਧ ਦਿੱਲੀ ਵਿਚ ਵਿਸ਼ਾਲ ਰੈਲੀ ਕਰੇਗੀ। ਕਾਂਗਰਸ ਦਾ ਦਾਅਵਾ ਹੈ ਕਿ ਅਰਥ ਵਿਵਸਥਾ ਦੀ ਖ਼ਰਾਬ ਸਥਿਤੀ ਨੂੰ ਸਵੀਕਾਰਨ ਅਤੇ ਇਸ ਨੂੰ ਠੀਕ ਕਰਨ ਦੇ ਕਦਮ ਚੁੱਕਣ ਦੀ ਬਜਾਏ ਪੀਐਮ ਮੋਦੀ ‘ਸੁਰਖੀਆਂ ਬਟੋਰਨ ਅਤੇ ਅਯੋਜਨਾਂ ਦੇ ਪ੍ਰਬੰਧਨ’ ਵਿਚ ਵਿਅਸਥ ਹੈ।

ਸੋਨੀਆ ਗਾਂਧੀ ਨੇ ਅਰਥਚਾਰੇ 'ਚ ਸੁਸਤੀ ਅਤੇ ਖੇਤਰੀ ਆਰਥਕ ਸਾਂਝਦਾਰੀ ਸਮਝੌਤੇ (ਆਰ.ਸੀ.ਈ.ਪੀ.) ਨੂੰ ਲੈ ਕੇ ਸਨਿਚਰਵਾਰ ਨੂੰ ਨਰਿੰਦਰ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਅਤੇ ਦੋਸ਼ ਲਇਆ ਕਿ ਸਰਕਾਰ ਆਰ.ਸੀ.ਈ.ਪੀ. ਰਾਹੀਂ ਪਹਿਲਾਂ ਹੀ ਬੁਰੀ ਸਥਿਤੀ ਦਾ ਸਾਹਮਣਾ ਕਰ ਰਹੀ ਭਾਰਤੀ ਅਰਥਵਿਵਸਥਾ ਨੂੰ ਵੱਡਾ ਨੁਕਸਾਨ ਪਹੁੰਚਾਉਣ ਦੀ ਤਿਆਰੀ 'ਚ ਹੈ। ਸੋਨੀਆ ਗਾਂਧੀ ਨੇ ਇਹ ਦੋਸ਼ ਲਾਇਆ ਕਿ ਅਰਥਚਾਰੇ ਦੀ ਖ਼ਰਾਬ ਸਥਿਤੀ ਨੂੰ ਮੰਨਣ ਅਤੇ ਇਸ ਨੂੰ ਠੀਕ ਕਰਨ ਦੇ ਕਦਮ ਚੁੱਕਣ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਸੁਰਖ਼ੀਆਂ 'ਚ ਰਹਿਣ ਅਤੇ ਪ੍ਰੋਗਰਾਮ' ਕਰਵਾਉਣ 'ਚ ਰੁੱਝੇ ਹੋਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।