ਇਸ ਮਹੀਨੇ ਵਰਚੂਅਲ ਸਕਰੀਨ 'ਤੇ ਆਹਮੋ-ਸਾਹਮਣੇ ਹੋਣਗੇ ਪੀਐਮ ਮੋਦੀ ਤੇ ਚੀਨ ਦੇ ਰਾਸ਼ਟਰਪਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ-ਚੀਨ ਵਿਵਾਦ ਤੋਂ ਬਾਅਦ ਪਹਿਲੀ ਵਾਰ ਸਾਂਝੀ ਕਰਨਗੇ ਸਟੇਜ 

PM Narendra Modi- Xi Jinping

ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਵੰਬਰ ਮਹੀਨੇ ਵਿਚ ਕਰੀਬ ਤਿੰਨ ਵਾਰ ਵਰਚੂਅਲ ਮੀਟਿੰਗ ਦੌਰਾਨ ਆਹਮੋ-ਸਾਹਮਣੇ ਹੋਣਗੇ। ਇਸ ਦੀ ਸ਼ੁਰੂਆਤ 10 ਨਵੰਬਰ ਨੂੰ ਰੂਸ ਵਿਚ ਹੋਵੇਗੀ ਸ਼ੰਘਾਈ ਸਹਿਕਾਰਤਾ ਸੰਗਠਨ (ਐਸਸੀਓ) ਦੀ ਬੈਠਕ ਤੋਂ ਹੋਵੇਗੀ।

ਭਾਰਤ ਅਤੇ ਚੀਨ ਵਿਚਕਾਲ ਐਲਏਸੀ 'ਤੇ ਜਾਰੀ ਤਣਾਅ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਪੀਐਮ ਮੋਦੀ ਤੇ ਸ਼ੀ ਜਿਨਪਿੰਗ ਕਿਸੇ ਸਟੇਜ ਨੂੰ ਸਾਂਝਾ ਕਰਨਗੇ। ਇਸ ਤੋਂ ਪਹਿਲਾਂ ਦੋਵੇਂ ਨੇਤਾ ਜੀ-20 ਦੇਸ਼ਾਂ ਦੇ ਵਰਚੂਅਲ ਸੰਮੇਲਨ ਵਿਚ ਅਪ੍ਰੈਲ 'ਚ ਇਕੱਠੇ ਸਟੇਜ 'ਤੇ ਆਏ ਸੀ। 

ਐਸਸੀਓ ਦੀ ਬੈਠਕ ਤੋਂ ਬਾਅਦ 17 ਨਵੰਬਰ ਨੂੰ ਰੂਸ ਵਿਚ ਅਤੇ 21-22 ਨਵੰਬਰ ਨੂੰ ਸਾਊਦੀ ਅਰਬ ਦੀ ਹੋਸਟਿੰਗ ਵਿਚ ਜੀ-20 ਦੇਸ਼ਾਂ ਦੀ ਬੈਠਕ ਵਿਚ ਇਕ ਵਾਰ ਫਿਰ ਵਰਚੂਅਲ ਸਕਰੀਨ ਸਾਂਝੀ ਕਰਨਗੇ।

ਇਸ ਤੋਂ ਇਲਾਵਾ 11 ਨਵੰਬਰ ਨੂੰ ਪੂਰਬੀ ਏਸ਼ੀਆਈ ਸੰਮੇਲਨ ਅਤੇ 30 ਨਵੰਬਰ ਨੂੰ ਸਰਕਾਰ ਦੇ ਮੁਖੀਆਂ ਦੀ ਬੈਠਕ ਐਸਸੀਓ ਪਰੀਸ਼ਦ ਵਿਚ ਵੀ ਦੋਵੇਂ ਨੇਤਾਂ ਸਾਹਮਣੇ ਹੋਣ ਦੀ ਸੰਭਾਵਨਾ ਹੈ।  30 ਨਵੰਬਰ ਦੀ ਬੈਠਕ ਦੀ ਹੋਸਟਿੰਗ ਦਿੱਲੀ ਵੱਲੋਂ ਕੀਤੀ ਜਾਵੇਗੀ।