ਚਾਂਦਨੀ ਚੌਂਕ 'ਚ ਇਨਕਮ ਟੈਕਸ ਦੀ 'ਸਭ ਤੋਂ ਵੱਡੀ ਰੇਡ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਚਾਂਦਨੀ ਚੌਕ ਵਿਚ ਇਨਕਮ ਟੈਕਸ ਦੇ ਇਤਿਹਾਸ ਦੀ ਸਭ ਤੋਂ ਲੰਬੀ ਰੇਡ ਚੱਲ ਰਹੀ ਹੈ। ਜਿਸ ਬਾਰੇ ਜਾਣ ਤੁਸੀਂ ਹੈਰਾਨ ਹੋ ਜਾਓਗੇ...

Income Tax Raid

ਨਵੀਂ ਦਿੱਲੀ (ਭਾਸ਼ਾ) : ਦਿੱਲੀ ਦੇ ਚਾਂਦਨੀ ਚੌਕ ਵਿਚ ਇਨਕਮ ਟੈਕਸ ਦੇ ਇਤਿਹਾਸ ਦੀ ਸਭ ਤੋਂ ਲੰਬੀ ਰੇਡ ਚੱਲ ਰਹੀ ਹੈ। ਜਿਸ ਬਾਰੇ ਜਾਣ ਤੁਸੀਂ ਹੈਰਾਨ ਹੋ ਜਾਓਗੇ। ਇਹ ਰੇਡ 5 ਨਵੰਬਰ ਤੋਂ ਚੱਲ ਰਹੀ ਹੈ ਜੋ ਅਜੇ ਵੀ ਜਾਰੀ ਹੈ। ਇਸ ਰੇਡ ਦੌਰਾਨ ਇੰਨੀ ਵੱਡੀ ਮਾਤਰਾ ਵਿਚ ਕਾਲਾ ਧਨ ਬਰਾਮਦ ਹੋਇਆ ਹੈ ਕਿ ਉਸ ਦੀ ਗਿਣਤੀ ਹਾਲੇ ਤਕ ਜਾਰੀ ਹੈ। ਦਰਅਸਲ ਇਨਕਮ ਟੈਕਸ ਦੀ ਇਹ ਰੇਡ ਦਿੱਲੀ ਦੇ ਚਾਂਦਨੀ ਚੌਂਕ ਵਿਚ ਨਵਾਂ ਬਾਜ਼ਾਰ ਦੀ ਇਕ ਛੋਟੀ ਜਿਹੀ ਦੁਕਾਨ ਵਿਚ ਕੀਤੀ ਗਈ, ਪਰ ਇਸ ਰੇਡ ਦੌਰਾਨ ਜੋ ਕੁੱਝ ਨਿਕਲ ਕੇ ਸਾਹਮਣੇ ਆਇਆ ਉਹ ਸਾਰਿਆਂ ਦੇ ਹੋਸ਼ ਉਡਾ ਕੇ ਰੱਖ ਦੇਣ ਵਾਲਾ ਹੈ।

ਬਾਜ਼ਾਰ ਵਿਚ ਇਕ ਸਾਬਣ ਅਤੇ ਡਰਾਈਫਰੂਟ ਦੀ ਛੋਟੀ ਜਿਹੀ ਦੁਕਾਨ ਦੀ ਆੜ ਵਿਚ ਦੁਕਾਨ ਦੇ ਬੇਸਮੈਂਟ ਵਿਚੋਂ 300 ਦੇ ਕਰੀਬ ਪ੍ਰਾਈਵੇਟ ਲਾਕਰ ਮਿਲੇ, ਜੋ ਪੈਸਿਆਂ ਨਾਲ ਭਰੇ ਹੋਏ ਸਨ। ਇਸ ਦੌਰਾਨ ਕਰੀਬ 50 ਕਰੋੜ ਰੁਪਏ ਦੀ ਗਿਣਤੀ ਹੋ ਚੁੱਕੀ ਹੈ, ਪਰ ਅਜੇ ਵੀ ਗਿਣਤੀ ਜਾਰੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਰਕਮ 100 ਕਰੋੜ ਤੋਂ ਵੀ ਜ਼ਿਆਦਾ ਹੋ ਸਕਦੀ ਹੈ। ਦਿੱਲੀ ਚਾਂਦਨੀ ਚੌਂਕ ਨਵਾਂ ਬਾਜ਼ਾਰ ਦੇ ਖਾਰੀ ਬਾਓਲੀ ਖੇਤਰ ਵਿਚ ਰਾਜਹੰਸ ਸੋਪ ਮਿਲਜ਼ ਪ੍ਰਾਈਵੇਟ ਲਿਮਟਿਡ ਨਾਂ ਦੀ ਇਸ ਦੁਕਾਨ ਵਿਚ ਇਹ ਛਾਪੇਮਾਰੀ ਚੱਲ ਰਹੀ ਹੈ, ਅਤੇ ਪਿਛਲੇ ਇਕ ਮਹੀਨੇ ਤੋਂ ਇਨਕਮ ਟੈਕਸ ਦੀ ਟੀਮ ਪੈਸਿਆਂ ਦੀ ਗਿਣਤੀ ਕਰਨ ਵਿਚ ਲੱਗੀ ਹੋਈ ਹੈ।

ਇਨਕਮ ਟੈਕਸਾਂ ਦੇ ਸੂਤਰਾਂ ਮੁਤਾਬਕ ਅਸ਼ੋਕ ਨਾਮ ਦਾ ਇਕ ਵਿਅਕਤੀ ਇਨ੍ਹਾਂ ਲਾਕਰਾਂ ਨੂੰ ਅਪਰੇਟ ਕਰਦਾ ਸੀ, ਪਰ ਇਹ ਪੈਸਾ ਕਿਸ ਦਾ ਹੈ, ਕਿੱਥੋਂ ਆਇਆ ਜਾਂ ਕੀ ਇਹ ਹਵਾਲਾ ਦਾ ਪੈਸਾ ਹੈ। ਇਸ ਬਾਰੇ ਇਨਕਮ ਟੈਕਸ ਦੀ ਟੀਮ ਵਲੋਂ ਪੂਰੀ ਤਰ੍ਹਾਂ ਘੋਖ ਕੀਤੀ ਜਾ ਰਹੀ ਹੈ, ਅਤੇ ਕਈ ਵੱਡੇ ਕਾਰੋਬਾਰੀਆਂ ਦੇ ਇਸ ਵਿਚ ਫਸਣ ਦਾ ਸ਼ੱਕ ਪ੍ਰਗਟਾਇਆ ਜਾ ਰਿਹੈ।