ਇਸ ਮਹੀਨੇ ਦੱਖਣੀ ਅਫਰੀਕਾ ਤੋਂ ਭਾਰਤ ਲਿਆਂਦੇ ਜਾਣਗੇ 12 ਚੀਤੇ, ਪਿਛਲੇ 6 ਮਹੀਨਿਆਂ ਤੋਂ ਹਨ ਕੁਆਰੰਟੀਨ
ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿਚ ਛੱਡੇ ਜਾਣਗੇ ਇਹ ਚੀਤੇ
ਨਵੀਂ ਦਿੱਲੀ: ਦੱਖਣੀ ਅਫਰੀਕਾ ਤੋਂ 12 ਹੋਰ ਚੀਤੇ ਜਨਵਰੀ ਵਿਚ ਭਾਰਤ ਪਹੁੰਚ ਸਕਦੇ ਹਨ। ਕੇਂਦਰੀ ਵਾਤਾਵਰਣ ਮੰਤਰਾਲੇ ਦੇ ਇਕ ਸੂਤਰ ਨੇ ਦੱਸਿਆ ਕਿ 12 ਚੀਤਿਆਂ ਨੂੰ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿਚ ਤਬਦੀਲ ਕਰਨ ਲਈ ਦੱਖਣੀ ਅਫ਼ਰੀਕਾ ਦੇ ਅਧਿਕਾਰੀਆਂ ਨਾਲ ਗੱਲਬਾਤ ਅੰਤਿਮ ਪੜਾਅ ਵਿਚ ਹੈ ਅਤੇ ਚੀਤੇ ਜਨਵਰੀ ਵਿਚ ਭਾਰਤ ਪਹੁੰਚ ਸਕਦੇ ਹਨ।
ਇਹ ਵੀ ਪੜ੍ਹੋ: ਵਿਦੇਸ਼ ਵਿਚ ਵਧਿਆ ਪੰਜਾਬੀ ਮਾਂ ਬੋਲੀ ਦਾ ਮਾਣ: ਪੱਛਮੀ ਆਸਟਰੇਲੀਆ ਸੂਬੇ ਦੇ ਸਕੂਲਾਂ ’ਚ ਪੜ੍ਹਾਈ ਜਾਵੇਗੀ ਪੰਜਾਬੀ
ਕੁਨੋ ਨੈਸ਼ਨਲ ਰਿਜ਼ਰਵ ਦੇ ਅਧਿਕਾਰੀਆਂ ਨੇ ਕਰਨਾਟਕ ਦੇ ਬਾਂਦੀਪੁਰ ਟਾਈਗਰ ਰਿਜ਼ਰਵ ਵਿਖੇ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ (ਐਨਟੀਸੀਏ) ਦੇ 20ਵੇਂ ਸੰਮੇਲਨ ਵਿਚ ਸੱਤ ਨਰ ਅਤੇ ਪੰਜ ਮਾਦਾ ਚੀਤਿਆਂ ਨੂੰ ਲਿਆਉਣ ਦੀਆਂ ਤਿਆਰੀਆਂ ਬਾਰੇ ਇਕ ਪੇਸ਼ਕਾਰੀ ਦਿੱਤੀ। ਚੀਤਿਆਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਦੱਖਣੀ ਅਫ਼ਰੀਕਾ ਵਿਚ ਕੁਆਰੰਟੀਨ ਰੱਖਿਆ ਗਿਆ ਹੈ। ਸੂਤਰਾਂ ਨੇ ਕਿਹਾ ਕਿ ਚੀਤਿਆਂ ਦੇ ਅੰਤਰ-ਮਹਾਂਦੀਪੀ ਟ੍ਰਾਂਸਲੇਸ਼ਨ ਲਈ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ ਜਾਣੇ ਬਾਕੀ ਹਨ।
ਇਹ ਵੀ ਪੜ੍ਹੋ: Health: ਸ਼ੁੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੈ ਕਸ਼ਮੀਰੀ ਕੇਸਰ
ਭਾਰਤ ਦੇ ਜੰਗਲੀ ਜੀਵ ਸੰਸਥਾ ਵੱਲੋਂ ਤਿਆਰ 'ਭਾਰਤ ਵਿਚ ਚੀਤਿਆਂ ਦੀ ਮੁੜ ਸ਼ੁਰੂਆਤ ਲਈ ਐਕਸ਼ਨ ਪਲਾਨ' ਅਨੁਸਾਰ ਲਗਭਗ 12-14 ਜੰਗਲੀ ਚੀਤੇ (8 ਤੋਂ 10 ਨਰ ਅਤੇ 4 ਤੋਂ 6 ਮਾਦਾ) ਦੱਖਣੀ ਅਫਰੀਕਾ, ਨਾਮੀਬੀਆ ਅਤੇ ਹੋਰ ਅਫਰੀਕੀ ਦੇਸ਼ਾਂ ਤੋਂ ਆਯਾਤ ਕੀਤੇ ਜਾਣੇ ਹਨ। ਇਹ ਗਿਣਤੀ ਦੇਸ਼ ਵਿਚ ਚੀਤਿਆਂ ਦੀ ਗਿਣਤੀ ਵਧਾਉਣ ਲਈ ਢੁਕਵੀਂ ਹੈ। ਪ੍ਰੋਗਰਾਮ ਤਹਿਤ ਸ਼ੁਰੂ ਵਿਚ ਇਹ ਚੀਤੇ ਪੰਜ ਸਾਲ ਲਈ ਆਉਣਗੇ ਅਤੇ ਬਾਅਦ ਵਿਚ ਲੋੜ ਪੈਣ ’ਤੇ ਹੋਰ ਚੀਤੇ ਵੀ ਲਿਆਂਦੇ ਜਾ ਸਕਦੇ ਹਨ ।
ਇਹ ਵੀ ਪੜ੍ਹੋ: ਨੋਟਬੰਦੀ ਬਾਰੇ ਫ਼ੈਸਲੇ ਤੋਂ ਭਾਰਤ ਨਿਰਾਸ਼ ਪਰ ਇਕ ਮਹਿਲਾ ਜੱਜ ਬੀ ਵੀ ਨਾਗਾਰਤਨਾ ਨੇ ਆਸ ਬਣਾਈ ਰੱਖੀ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17 ਸਤੰਬਰ ਨੂੰ ਆਪਣੇ ਜਨਮ ਦਿਨ 'ਤੇ ਮੱਧ ਪ੍ਰਦੇਸ਼ ਦੇ ਕੁਨੋ ਰਾਸ਼ਟਰੀ ਪਾਰਕ ਵਿਖੇ ਨਾਮੀਬੀਆ ਤੋਂ ਅੱਠ ਚੀਤਿਆਂ ਦੇ ਪਹਿਲੇ ਬੈਚ ਨੂੰ ਛ਼ੱਡਿਆ ਸੀ। ਵਾਤਾਵਰਣ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਪਿਛਲੇ ਮਹੀਨੇ ਸੰਸਦ ਨੂੰ ਸੂਚਿਤ ਕੀਤਾ ਸੀ ਕਿ ਕੁਨੋ ਦੇ ਸਾਰੇ ਅੱਠ ਚੀਤਾ ਹੁਣ ਵੱਡੇ ਕੰਪਲੈਕਸ ਵਿਚ ਛੱਡ ਦਿੱਤੇ ਗਏ ਹਨ। ਉਸ ਨੇ ਕਿਹਾ ਸੀ ਕਿ ਚੀਤਿਆਂ ਵਿਚ ਕੋਈ ਸਿਹਤ ਸੰਬੰਧੀ ਸਮੱਸਿਆਵਾਂ ਨਹੀਂ ਦੇਖੀਆਂ ਗਈਆਂ। 1952 ਵਿਚ ਦੇਸ਼ ਵਿਚ ਚੀਤੇ ਅਲੋਪ ਹੋ ਗਏ ਸਨ ਅਤੇ 70 ਸਾਲਾਂ ਬਾਅਦ ਇਸ ਜਾਨਵਰ ਨੂੰ ਪਿਛਲੇ ਸਾਲ ਭਾਰਤ ਲਿਆਂਦਾ ਗਿਆ ਸੀ।