ਸਰਕਾਰ ਨੇ ਬੰਦੂਕ ਸਮੇਤ ਦੂਜੇ ਹਥਿਆਰਾਂ ਦੀ ਲਾਇਸੈਂਸ ਪ੍ਰਕਿਰਿਆ ਕੀਤੀ ਆਨਲਾਈਨ
ਹੁਣ ਲੋਕਾਂ ਨੂੰ ਆਰਮਸ ਲਾਇਸੈਂਸ ਲਈ ਲਾਇਸੈਂਸਿੰਗ ਵਿਭਾਗ ਦੇ ਚੱਕਰ ਨਹੀਂ ਕੱਟਣੇ ਪੈਣਗੇ। ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਦਿੱਲੀ ਵਿਚ ਹਥਿਆਰ ਦੀ...
ਨਵੀਂ ਦਿੱਲੀ : ਹੁਣ ਲੋਕਾਂ ਨੂੰ ਆਰਮਸ ਲਾਇਸੈਂਸ ਲਈ ਲਾਇਸੈਂਸਿੰਗ ਵਿਭਾਗ ਦੇ ਚੱਕਰ ਨਹੀਂ ਕੱਟਣੇ ਪੈਣਗੇ। ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਦਿੱਲੀ ਵਿਚ ਹਥਿਆਰ ਦੀ ਲਾਇਸੈਂਸ ਸਬੰਧੀ ਪ੍ਰਕਿਰਿਆ ਆਨਲਾਈਨ ਕਰ ਦਿਤੀ ਗਈ ਹੈ। ਦਿੱਲੀ ਪੁਲਿਸ ਦੀ ਲਾਇਸੈਂਸਿੰਗ ਵੈਬਸਾਈਟ (www.delhipolicelicensing.gov.in) 'ਤੇ ਜਾਕੇ ਐਪਲਾਈ ਕੀਤਾ ਜਾ ਸਕਦਾ ਹੈ। ਇਸ ਪ੍ਰਬੰਧ ਦੇ ਲਾਗੂ ਹੋਣ ਤੋਂ ਬਾਅਦ 1 ਫ਼ਰਵਰੀ ਤੋਂ ਆਫ਼ਲਾਈਨ ਐਪਲੀਕੇਸ਼ਨ ਸਵੀਕਾਰ ਨਹੀਂ ਕੀਤੀ ਜਾਵੇਗਾ।
Licenses Unit Delhi Police
ਪੁਲਿਸ ਕਮਿਸ਼ਨਰ ਨੇ ਕਿਹਾ ਇਸ ਪ੍ਰਕਿਰਿਆ ਦੇ ਸ਼ੁਰੂ ਹੋਣ ਤੋਂ ਬਾਅਦ ਹਥਿਆਰ ਦੇ ਨਵੇਂ ਲਾਇਸੈਂਸ, ਨਵੀਨੀਕਰਣ, ਵੈਧਤਾ ਵਧਵਾਉਣ, ਦੂਜੇ ਰਾਜਾਂ ਦੇ ਲਾਇਸੈਂਸ ਦਾ ਰਜਿਸਟ੍ਰੇਸ਼ਨ ਆਦਿ ਸਰਵਿਸ ਲਈ ਆਨਲਾਈਨ ਐਪਲਾਈ ਕੀਤਾ ਜਾ ਸਕੇਗਾ। ਇਸ ਦੌਰਾਨ ਦਸਤਾਵੇਜ਼ ਅਪਲੋਡ ਕਰਨ ਦੇ ਨਾਲ ਸਟੇਟਸ ਚੈਕ ਕਰਨ ਤੋਂ ਲੈ ਕੇ ਫੀਸ ਭਰਨੇ ਦਾ ਪ੍ਰਬੰਧ ਵੀ ਆਨਲਾਈਨ ਹੀ ਹੋਵੇਗਾ। ਲੋਕ ਚਾਹੁਣ ਤਾਂ ਦਫ਼ਤਰ ਆਕੇ ਵੀ ਫ਼ੀਸ ਜਮ੍ਹਾਂ ਕਰਵਾ ਸਕਦੇ ਹਨ। ਇਸ ਆਨਲਾਈਨ ਸਿਸਟਮ ਨੂੰ ਦਿੱਲੀ ਦੇ ਸਾਰੇ 15 ਜਿਲ੍ਹਿਆਂ ਨਾਲ ਲਿੰਕ ਕੀਤਾ ਜਾਵੇਗਾ।
Get Gun Licenses Online
ਇਸ ਤਰ੍ਹਾਂ ਕਰੋ ਐਪਾਲਾਈ : ਸੱਭ ਤੋਂ ਪਹਿਲਾਂ ਐਪਾਲਾਈ ਕਰਨ ਲਈ ਵੈਬਸਾਈਟ 'ਤੇ ਜਾਕੇ ਨਾਮ, ਪਤਾ, ਲਾਇਸੈਂਸ ਟਾਈਪ ਅਤੇ ਮੋਬਾਇਲ ਨੰਬਰ ਦੇਕੇ ਆਰਮਸ ਲਾਇਸੈਂਸ ਲਈ ਰਜਿਸਟਰ ਕਰਨਾ ਹੁੰਦਾ ਹੈ। ਇਸ ਤੋਂ ਬਾਅਦ ਪੁਲਿਸ ਜਾਂ ਲਾਇਸੈਂਸਿੰਗ ਯੂਨਿਟ ਰਜਿਸਟ੍ਰੇਸ਼ਨ ਲਈ ਆਨਲਾਈਨ ਹੀ ਮਨਜ਼ੂਰੀ ਦੇਵੇਗੀ। ਇਸ ਤੋਂ ਬਾਅਦ ਐਪਾਲਾਈਕਰਤਾ ਨੂੰ ਮੇਲ ਜਾਂ ਐਸਐਮਐਸ ਦੀ ਮਦਦ ਨਾਲ ਲੌਗਇਨ ਆਈਡੀ ਅਤੇ ਪਾਸਵਰਡ ਭੇਜ ਦਿਤਾ ਜਾਵੇਗਾ। ਇਸ ਤੋਂ ਬਾਅਦ ਐਪਾਲਾਈਕਰਤਾ ਲਾਗਇਨ ਆਈਡੀ ਪਾਸਵਰਡ ਅਤੇ ਮੋਬਾਇਲ 'ਤੇ ਆਉਣ ਵਾਲੀ ਓਟੀਪੀ ਦਾ ਇਸਤੇਮਾਲ ਕਰਕੇ ਵੈਬਸਾਈਟ 'ਤੇ ਲਾਗਇਨ ਕਰ ਸਕੋਗੇ।
Get Gun Licenses Online
ਇਸ ਤੋਂ ਬਾਅਦ ਉਨ੍ਹਾਂ ਨੂੰ ਅਪਣੇ ਡਾਕਿਊਮੈਂਟ ਅਪਲੋਡ ਕਰਕੇ ਆਰਮਸ ਲਾਇਸੈਂਸ ਐਪਲੀਕੇਸ਼ਨ ਭਰਨੀ ਹੋਵੇਗਾ। ਇਸ ਤੋਂ ਬਾਅਦ ਲਾਇਸੈਂਸਿੰਗ ਯੂਨਿਟ ਵਲੋਂ ਐਪਲਾਈ ਪ੍ਰੋਸੈਸ ਕੀਤਾ ਜਾਵੇਗਾ। ਡਾਕਿਊਮੈਂਟ ਵਿਚ ਕਿਸੇ ਤਰ੍ਹਾਂ ਦੀ ਕਮੀ ਜਾਂ ਗਡ਼ਬਡ਼ੀ ਹੋਣ 'ਤੇ ਈਮੇਲ ਜਾਂ ਐਸਐਮਐਸ ਦੀ ਮਦਦ ਨਾਲ ਐਪਾਲਈ ਕਰਨ ਵਾਲੇ ਨੂੰ ਇਸਦੀ ਜਾਣਕਾਰੀ ਵੀ ਦਿਤੀ ਜਾਵੇਗੀ। 30 ਦਿਨ ਦੇ ਅੰਦਰ ਡਾਕਿਊਮੈਂਟ ਸਬਮਿਟ ਨਹੀਂ ਕਰਨ 'ਤੇ ਐਪਲੀਕੇਸ਼ਨ ਰੱਦ ਕਰ ਦਿਤਾ ਜਾਵੇਗਾ।
Get Gun Licenses Online
ਬੇਨਤੀ ਮਨਜ਼ੂਰ ਹੋਣ 'ਤੇ ਉਨ੍ਹਾਂ ਨੂੰ ਆਨਲਾਈਨ ਹੀ ਲਾਇਸੈਂਸ ਫ਼ੀਸ ਦਾ ਭੁਗਤਾਨ ਕਰਨਾ ਹੋਵੇਗਾ। ਪੂਰਾ ਫ਼ਾਰਮ ਸਬਮਿਟ ਕਰਨ ਤੋਂ ਬਾਅਦ ਉਸਦਾ ਪ੍ਰਿੰਟ ਕੱਢ ਕੇ ਉਸ ਉਤੇ ਦਸਤਖ਼ਤ ਕਰਨੇ ਹੋਣਗੇ ਅਤੇ ਫਿਰ ਡਾਕ ਦੇ ਜ਼ਰੀਏ ਲਾਇਸੈਂਸਿੰਗ ਯੂਨਿਟ ਭੇਜਣਾ ਹੋਵੇਗਾ। ਇਸ ਤੋਂ ਬਾਅਦ ਲਾਇਸੈਂਸਿੰਗ ਯੂਨਿਟ ਆਰਮਸ ਐਕਟ 1954 ਦੇ ਤਹਿਤ ਉਸ ਉਤੇ ਵਿਚਾਰ ਕਰੇਗੀ ਅਤੇ ਵੈਰਿਫਿਕੇਸ਼ਨ ਕਰਨ ਤੋਂ ਬਾਅਦ ਲਾਇਸੈਂਸ ਇਸ਼ੂ ਕਰ ਦਿਤਾ ਜਾਵੇਗਾ।