ਜੋੜੇ ਦੇ ਕੱਪੜੇ ਉਤਰਵਾ ਕੇ ਕੀਤੀ ਕੁੱਟਮਾਰ, ਵੀਡੀਓ ਵਾਇਰਲ ਹੋਣ ‘ਤੇ ਪੁਲਿਸ ਨੇ ਦਿੱਤੇ ਜਾਂਚ ਦੇ ਆਦੇਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਕੁੱਟਮਾਰ ਕਰਨ ਵਾਲੇ ਕੁਝ ਲੋਕਾਂ ਖਿਲਾਫ ਜ਼ਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ ਸੀ

File

ਮੁੰਬਈ- ਮਹਾਰਾਸ਼ਟਰ ਦੇ ਨਾਸਿਕ ਵਿਚ ਪੁਲਿਸ ਉਸ ਵੇਲੇ ਹਰਕਤ ਵਿਚ ਆ ਗਈ ਜਦੋਂ ਇਕ ਜੋੜੇ ਦੀ ਕੱਪੜੇ ਉਤਰਵਾ ਕੇ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਦਰਅਸਲ, ਇਹ ਇਕ ਪੁਰਾਣਾ ਜ਼ਬਰ ਜਨਾਹ ਦਾ ਮਾਮਲਾ ਸੀ, ਜਿਸ ਨੂੰ ਵਾਪਸ ਲੈਣ ਦੇ ਲਈ ਕੁਝ ਲੋਕ ਇਕੱਠੇ ਹੋ ਗਏ ਅਤੇ ਜੋੜੇ ਨੂੰ ਕੱਪੜੇ ਉਤਰਵਾ ਕੇ ਕੁੱਟਿਆ। 

ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਰਾਜ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਕਿ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਕੇਸ ਦੀ ਜਾਂਚ ਨਾਸਿਕ ਦੇ ਐਸਪੀ ਦੇਹਾਤ ਆਰਤੀ ਸਿੰਘ ਅਤੇ ਅਹਿਮਦਨਗਰ ਦੀ ਵਧੀਕ ਐਸਪੀ ਸੁਪਰਡੈਂਟ ਦੀਪਾਲੀ ਕਾਲੇ ਨੂੰ ਦਿੱਤੀ ਗਈ ਹੈ। 29 ਸਾਲਾ ਦਾ ਇਕ ਔਰਤ ਨੇ ਸਾਲ 2016 ਵਿਚ ਕਥਿਤ ਤੌਰ 'ਤੇ ਕੁਝ ਲੋਕਾਂ ਖਿਲਾਫ ਬਲਾਤਕਾਰ ਦਾ ਕੇਸ ਦਾਇਰ ਕੀਤਾ ਸੀ।  

24 ਫਰਵਰੀ, 2020 ਨੂੰ ਔਰਤ ਆਪਣੇ ਪਤੀ ਨਾਲ ਆਟੋਰਿਕਸ਼ਾ ਵਿੱਚ ਬੈਠ ਕੇ ਜਾ ਰਹੀ ਸੀ। ਉਦੋਂ ਹੀ ਉਨ੍ਹਾਂ ਦੇ ਨਾਲ ਬੈਠੇ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਕੁਝ ਸੁੰਘਾ ਕੇ ਬੇਹੋਸ਼ ਕਰ ਬੰਦੀ ਬਣਾ ਲਿਆ। ਉਸ ਤੋਂ ਬਾਅਦ, ਉਨ੍ਹਾਂ ਨੂੰ ਕੇਸ ਵਾਪਸ ਲੈਣ ਲਈ ਉਨ੍ਹਾਂ 'ਤੇ ਦਬਾਅ ਬਣਾਉਣੇ ਸ਼ੁਰੂ ਕਰ ਦਿੱਤੇ, ਜਦੋਂ ਉਨ੍ਹਾਂ ਲੋਕਾਂ ਨੇ ਇਸ ਤੋਂ ਇਨਕਾਰ ਕਰ ਕੀਤਾ ਤਾਂ ਮੁਲਜ਼ਮਾਂ ਨੇ ਦੋਵਾਂ ਦੇ ਕਪੜੇ ਉਤਰਵਾ ਕੇ ਬੇਲਟ ਨਾਲ ਕੁੱਟਿਆ। 

ਕੁੱਟਮਾਰ ਕਰਨ ਵਾਲੇ ਕੁਝ ਲੋਕਾਂ ਖਿਲਾਫ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਸੀ। ਅਹਿਮਦਨਗਰ ਦੇ ਇੰਚਾਰਜ ਸੁਪਰਡੈਂਟ ਸਾਗਰ ਪਾਟਿਲ ਨੇ ਦੱਸਿਆ ਕਿ ਇਹ ਘਟਨਾ 24 ਫਰਵਰੀ ਨੂੰ ਔਰੰਗਾਬਾਦ ਦੇ ਸਰਕਾਰੀ ਹਸਪਤਾਲ ਦੇ ਨਜ਼ਦੀਕ ਵਾਪਰੀ ਸੀ, ਪਰ ਸੋਮਵਾਰ ਨੂੰ ਇਸ ਦੀ ਵੀਡੀਓ ਵਾਇਰਲ ਹੋ ਗਈ। ਜਿਵੇਂ ਹੀ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲੀ, ਉਸ ਨੇ ਤੁਰੰਤ ਉਨ੍ਹਾਂ ਲੋਕਾਂ ਨਾਲ ਸੰਪਰਕ ਕੀਤਾ।

ਅੱਠ ਵਿਅਕਤੀਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਅਪਰਾਧਕ ਧਮਕੀ ਅਤੇ ਕਈ ਧਾਰਾਵਾਂ ਦਰਜ ਹਨ। ਪੁਲਿਸ ਅਨੁਸਾਰ ਤਿੰਨ ਲੋਕ ਔਰਤ ਦੇ ਰਿਸ਼ਤੇਦਾਰ ਹਨ। ਇਹ ਮਾਮਲਾ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਣਵੀਸ ਨੇ ਉਠਾਇਆ ਸੀ, ਜਿਸ ਤੋਂ ਬਾਅਦ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਵਿਧਾਨ ਸਭਾ ਨੂੰ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਮੁਲਜ਼ਮਾਂ ਦੀ ਭਾਲ ਜਾਰੀ ਹੈ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।