1984 ਸਿੱਖ ਕਤਲੇਆਮ: ਕੋਰਟ ਨੇ ਕਿਹਾ 7 ਦਿਨ ਅੰਦਰ ਸੱਜਣ ਕੁਮਾਰ ਦੀ ਰਿਪੋਰਟ ਪੇਸ਼ ਕਰੇ ਏਮਜ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ 1984 ਸਿੱਖ ਵਿਰੋਧੀ ਕਤਲੇਆਮ ਮਾਮਲੇ ਵਿਚ ਸੁਣਵਾਈ ਦੌਰਾਨ ਕਿਹਾ ਕਿ ਦੋਸ਼ੀ ਸੱਜਣ ਕੁਮਾਰ ਵੀਰਵਾਰ ਨੂੰ ਏਮਜ਼ ਹਸਪਤਾਲ ਬੋਰਡ ਸਾਹਮਣੇ ਪੇਸ਼ ਹੋਣਗੇ।

Photo

ਨਵੀਂ ਦਿੱਲੀ: ਸੁਪਰੀਮ ਕੋਰਟ ਨੇ 1984 ਸਿੱਖ ਵਿਰੋਧੀ ਕਤਲੇਆਮ ਮਾਮਲੇ ਵਿਚ ਸੁਣਵਾਈ ਦੌਰਾਨ ਕਿਹਾ ਕਿ ਦੋਸ਼ੀ ਸੱਜਣ ਕੁਮਾਰ ਵੀਰਵਾਰ ਨੂੰ ਏਮਜ਼ ਹਸਪਤਾਲ ਬੋਰਡ ਸਾਹਮਣੇ ਪੇਸ਼ ਹੋਣਗੇ। ਸੁਪਰੀਮ ਕੋਰਟ ਨੇ ਹਸਪਤਾਲ ਅਥਾਰਟੀ ਨੂੰ 7 ਦਿਨਾਂ ਵਿਚ ਡਿਟੇਲ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਹਨ।

ਕੋਰਟ ਨੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਬਕਾ ਕਾਂਗਰਸ ਆਗੂ ਸੱਜਣ ਕੁਮਾਰ ਨੂੰ 14 ਫਰਵਰੀ ਨੂੰ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਕਿ ਉਹ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਉਸ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰੇਗੀ। ਇਲਾਜ ਲਈ ਅੰਤਰਿਮ ਜ਼ਮਾਨਤ ਲਈ ਬੇਨਤੀ ਕਰਨ ਵਾਲੇ ਸੱਜਣ ਕੁਮਾਰ ਨੂੰ ਦਿੱਲੀ ਹਾਈ ਕੋਰਟ ਨੇ 17 ਦਸੰਬਰ 2018 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਚੀਫ਼ ਜਸਟਿਸ ਐਏ ਬੋਬੜੇ, ਜਸਟਿਸ ਬੀ ਆਰ ਗਵਈ ਅਤੇ ਜਸਟਿਸ ਸੁਰਿਆਕਾਂਤ ਦੀ ਬੈਂਚ ਨੇ ਸਪੱਸ਼ਟ ਕੀਤਾ ਕਿ ਸੱਜਣ ਕੁਮਾਰ ਦੀ ਸਹਿਤ ਸਬੰਧੀ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸ(ਏਮਜ਼) ਦੀ ਮੈਡੀਕਲ ਰਿਪੋਰਟ ‘ਤੇ ਉਹ ਸਬਰੀਮਾਲਾ ਸਬੰਧੀ ਮਾਮਲੇ ਵਿਚ ਸੁਣਵਾਈ ਪੂਰੀ ਕਰਨ ਤੋਂ ਬਾਅਦ ਮਾਰਚ ਵਿਚ ਵਿਚਾਰ ਕਰਨਗੇ।

ਸੱਜਣ ਕੁਮਾਰ ਵੱਲੋਂ ਬਹਿਸ ਕਰ ਰਹੇ ਸੀਨੀਅਰ ਵਕੀਲ ਵਿਕਾਸ ਸਿੰਘ ਨੂੰ ਬੈਂਚ ਨੇ ਕਿਹਾ, ‘ਬਹੁਤ ਮਾਮਲੇ ਹਨ ਪਰ ਇਹ ਮਾਮਲਾ ਵੱਖਰਾ ਹੈ ਅਤੇ ਤੁਹਾਨੂੰ ਹਾਈ ਕੋਰਟ ਨੇ ਦੋਸ਼ੀ ਠਹਿਰਾਇਆ ਹੈ। ਤੁਸੀਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਸਥਾਰ ਨਾਲ ਬਹਿਰ ਕਰਿਓ’।