60 ਸਾਲਾ ਮਾਤਾ ਨੇ ਊੜਾ ਆੜਾ ਸਿੱਖਣ ਦੇ ਨਾਲ ਸੁਰੀਲੀ ਆਵਾਜ਼ ਵਿਚ ਗਾਉਣ ਦਾ ਹੁਨਰ ਵੀ ਕੀਤਾ ਪ੍ਰਾਪਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

60 ਸਾਲਾ ਮਾਤਾ ਨੇ ਪੰਜਾਬੀ ਮਾਤ ਭਾਸ਼ਾ ਨੂੰ ਪਿਆਰ ਕਰਦਿਆਂ ਧਰਨੇ ਦੌਰਾਨ ਪੈਂਤੀ ਸਿੱਖੀ ਤੇ ਗਾਉਣ ਦਾ ਹੁਨਰ ਵੀ ਪ੍ਰਾਪਤ ਕੀਤਾ

Farmer protest

ਨਵੀਂ ਦਿੱਲੀ, ਸੈਸ਼ਵ ਨਾਗਰਾ: ਦਿੱਲੀ ਦੇ ਵੱਖ ਵੱਖ ਬਾਰਡਰਾਂ ‘ਤੇ ਹਜ਼ਾਰਾਂ ਕਿਸਾਨ ਕਾਲੇ ਕਾਨੂੰਨ ਰੱਦ ਕਰਾਉਣ ਦੇ ਲਈ ਧਰਨਾ ਦੇ ਰਹੇ ਹਨ । ਦੇਸ਼ ਦੇ ਕਿਸਾਨ ਕੇਂਦਰ ਸਰਕਾਰ ਦੇ ਖ਼ਿਲਾਫ਼ ਕਈ ਮਹੀਨਿਆਂ ਤੋਂ ਪੱਕੇ ਮੋਰਚੇ ਲਾਈ ਬੈਠੇ ਹਨ । ਇਨ੍ਹਾਂ ਸੰਘਰਸ਼ ਦੇ ਮੈਦਾਨਾਂ ਵਿੱਚ ਬਹੁਤ ਕੁਝ ਨਿਵੇਕਲਾ ਅਤੇ ਸਿੱਖਣ ਵਾਲਾ ਹੈ। ਅਜਿਹੀ ਹੀ ਇੱਕ ਮਿਸ਼ਾਲ ਸਿੰਘੂ ਬਾਰਡਰ ‘ਤੇ ਦੇਖਣ ਨੂੰ ਮਿਲੀ ।