ਭਾਰਤੀ ਨਾਗਰਿਕਾਂ ਨੂੰ ਲੈ ਕੇ ਹਿੰਡਨ ਏਅਰਬੇਸ ’ਤੇ ਪਹੁੰਚੇ ਹਵਾਈ ਸੈਨਾ ਦੇ 2 ਸੀ-17 ਜਹਾਜ਼, ਕੀਵ ’ਚ ਭਾਰਤੀ ਵਿਦਿਆਰਥੀ ਨੂੰ ਲੱਗੀ ਗੋਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

'ਆਪ੍ਰੇਸ਼ਨ ਗੰਗਾ' ਤਹਿਤ ਵੀਰਵਾਰ ਰਾਤ ਤੇ ਸ਼ੁੱਕਰਵਾਰ ਸਵੇਰੇ 420 ਵਿਦਿਆਰਥੀਆਂ ਨੂੰ ਲੈ ਕੇ ਹਵਾਈ ਸੈਨਾ ਦੇ ਦੋ ਜਹਾਜ਼ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ 'ਤੇ ਪਹੁੰਚੇ।

Two C-17 Indian Air Force aircrafts carrying Indian passengers from Ukraine lands at Hindan



ਨਵੀਂ ਦਿੱਲੀ: 'ਆਪ੍ਰੇਸ਼ਨ ਗੰਗਾ' ਤਹਿਤ ਵੀਰਵਾਰ ਰਾਤ ਅਤੇ ਸ਼ੁੱਕਰਵਾਰ ਸਵੇਰੇ 420 ਵਿਦਿਆਰਥੀਆਂ ਨੂੰ ਲੈ ਕੇ ਭਾਰਤੀ ਹਵਾਈ ਸੈਨਾ ਦੇ ਦੋ ਜਹਾਜ਼ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ 'ਤੇ ਪਹੁੰਚੇ। ਇਹਨਾਂ ਜਹਾਜ਼ਾਂ ਨੇ ਰੋਮਾਨੀਆ ਦੇ ਬੁਕਾਰੈਸਟ ਅਤੇ ਹੰਗਰੀ ਦੇ ਬੁਡਾਪੇਸਟ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਰੋਮਾਨੀਆ ਤੋਂ C-17 ਗਲੋਬਮਾਸਟਰ ਦੀ ਲੈਂਡਿੰਗ ਵੀਰਵਾਰ ਰਾਤ 11 ਵਜੇ ਹਿੰਡਨ ਏਅਰਬੇਸ 'ਤੇ ਹੋਈ। ਜਦਕਿ ਬੁਡਾਪੇਸਟ ਤੋਂ ਉਡਾਣ ਸ਼ੁੱਕਰਵਾਰ ਸਵੇਰੇ 7 ਵਜੇ ਏਅਰਬੇਸ 'ਤੇ ਪਹੁੰਚੀ। ਦੋਵਾਂ ਜਹਾਜ਼ਾਂ ਵਿਚ 210-210 ਵਿਦਿਆਰਥੀਆਂ ਨੂੰ ਲਿਆਂਦਾ ਗਿਆ ।

Two C-17 Indian Air Force aircrafts carrying Indian passengers from Ukraine lands at Hindan

ਇੱਥੇ ਮੌਜੂਦ ਕੇਂਦਰੀ ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਹਵਾਈ ਜਹਾਜ਼ ਦੇ ਅੰਦਰ ਪਹੁੰਚ ਕੇ ਵਿਦਿਆਰਥੀਆਂ ਦਾ ਭਾਰਤ ਦੀ ਧਰਤੀ 'ਤੇ ਸਵਾਗਤ ਕੀਤਾ। ਕੇਂਦਰੀ ਮੰਤਰੀ ਨੇ ਭਰੋਸਾ ਦਿੱਤਾ ਕਿ ਯੂਕਰੇਨ ਵਿਚ ਫਸੇ ਇਕ-ਇਕ ਵਿਦਿਆਰਥੀ ਨੂੰ ਭਾਰਤ ਲਿਆਂਦਾ ਜਾਵੇਗਾ। ਇਸ ਤੋਂ ਪਹਿਲਾਂ ਬੁੱਧਵਾਰ ਰਾਤ ਅਤੇ ਵੀਰਵਾਰ ਸਵੇਰੇ ਭਾਰਤੀ ਹਵਾਈ ਸੈਨਾ ਦੇ ਚਾਰ ਜਹਾਜ਼ਾਂ ਰਾਹੀਂ 3 ਦੇਸ਼ਾਂ ਤੋਂ 798 ਵਿਦਿਆਰਥੀਆਂ ਨੂੰ ਲਿਆਂਦਾ ਗਿਆ ਸੀ। ਹੁਣ ਤੱਕ ਭਾਰਤੀ ਹਵਾਈ ਸੈਨਾ ਦੇ ਜਹਾਜ਼ 1218 ਵਿਦਿਆਰਥੀਆਂ ਨੂੰ ਹਿੰਡਨ ਏਅਰ ਬੇਸ 'ਤੇ ਲੈ ਕੇ ਆਏ ਹਨ।

Two C-17 Indian Air Force aircrafts carrying Indian passengers from Ukraine lands at Hindan

ਕੀਵ ਵਿਚ ਇਕ ਭਾਰਤੀ ਵਿਦਿਆਰਥੀ ਨੂੰ ਲੱਗੀ ਗੋਲੀ

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਇਕ ਭਾਰਤੀ ਵਿਦਿਆਰਥੀ ਦੇ ਜਾਨ ਗੁਆਉਣ ਤੋਂ ਕੁਝ ਦਿਨ ਬਾਅਦ ਯੂਕਰੇਨ ਦੀ ਰਾਜਧਾਨੀ ਵਿਚ ਗੋਲੀ ਲੱਗਣ ਤੋਂ ਬਾਅਦ ਇਕ ਭਾਰਤੀ ਵਿਦਿਆਰਥੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

VK Singh

ਸਮਾਚਾਰ ਏਜੰਸੀ ਨਾਲ ਗੱਲ ਕਰਦਿਆਂ ਕੇਂਦਰੀ ਰਾਜ ਮੰਤਰੀ ਜਨਰਲ ਵੀਕੇ ਸਿੰਘ ਕਿਹਾ, "ਕੀਵ ਵਿਚ ਇਕ ਵਿਦਿਆਰਥੀ ਨੂੰ ਗੋਲੀ ਲੱਗਣ ਦੀ ਸੂਚਨਾ ਮਿਲੀ ਸੀ ਅਤੇ ਉਸ ਨੂੰ ਤੁਰੰਤ ਕੀਵ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ"। ਉਹਨਾਂ ਦੱਸਿਆ, "ਭਾਰਤੀ ਦੂਤਾਵਾਸ ਨੇ ਪਹਿਲਾਂ ਸਾਫ਼ ਕੀਤਾ ਸੀ ਕਿ ਸਾਰਿਆਂ ਨੂੰ ਕੀਵ ਛੱਡਣਾ ਚਾਹੀਦਾ ਹੈ। ਜੰਗ ਦੀ ਸਥਿਤੀ ਵਿਚ ਬੰਦੂਕ ਦੀ ਗੋਲੀ ਕਿਸੇ ਦੇ ਧਰਮ ਅਤੇ ਕੌਮੀਅਤ ਨੂੰ ਨਹੀਂ ਵੇਖਦੀ"।