ਨਮੋ ਟੀਵੀ ਨੇ ਵਧਾਈ ਮੋਦੀ ਦੀ ਮੁਸੀਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

‘ਨਮੋ ਟੀਵੀ’ ਇਕ ਨਿਊਜ਼ ਸਰਵਿਸ ਹੈ ਜਾਂ ਵਿਗਿਆਪਨ ਪਲੇਟਫਾਰਮ

Namo tv a news service says tata sky raises more questions for centre

ਨਵੀਂ ਦਿੱਲੀ: ਡੀਟੀਐਸ ਸੇਵਾ ਮੁਹੱਈਆ ਕਰਵਾਉਣ ਵਾਲੇ ਟਾਟਾ ਸਕਾਈ ਦਾ ਕਹਿਣਾ ਹੈ ਕਿ ‘ਨਮੋ ਟੀਵੀ’ ਇਕ ਹਿੰਦੀ ਨਿਊਜ਼ ਸਰਵਿਸ ਹੈ ਜੋ ਰਾਸ਼ਟਰੀ ਰਾਜਨੀਤੀ ਤੇ ਤਾਜ਼ਾਤਰੀਨ ਬ੍ਰੇਕਿੰਗ ਨਿਊਜ਼ ਮੁਹੱਈਆ ਕਰਵਾਉਂਦੀ ਹੈ। ਟਾਟਾ ਸਕਾਈ ਨੇ ਟਵੀਟ ਕਰਕੇ ਸਰਕਾਰ ਦੇ ਉਸ ਦਾਅਵੇ ਦਾ ਖੰਡਨ ਕੀਤਾ ਹੈ ਜਿਸ ਵਿਚ ‘ਨਮੋ ਟੀਵੀ’ ਨੂੰ ਸਿਰਫ ਇਕ ਵਿਗਿਆਪਨ ਪਲੇਟਫਾਰਮ ਦੱਸ ਕੇ ਪੱਲਾ ਝਾੜ ਲਿਆ ਗਿਆ ਸੀ।

‘ਨਮੋ ਟੀਵੀ’ ਨਾਮ ਦਾ ਇਹ ਚੈਨਲ 31 ਮਾਰਚ ਨੂੰ ਅਚਾਨਕ ਲਾਂਚ ਹੋਇਆ ਹੈ ਉਦੋਂ ਤੋਂ ਹੀ ਇਸ ਨੂੰ ਸੱਤਾਧਾਰੀ ਬੀਜੇਪੀ ਦੇ ਟਵਿਟਰ ਹੈਂਡਲ ਰਾਹੀਂ ਲਗਾਤਾਰ ਪ੍ਰਮੋਟ ਕੀਤਾ ਜਾ ਰਿਹਾ ਹੈ। ਖੁਦ ਪੀਐਮ ਮੋਦੀ ਵੀ ਚੌਕੀਦਾਰਾਂ ਨੂੰ ਸੰਬੋਧਿਤ ਕਰਨ ਲਈ ਜੁੜੇ ਪ੍ਰੋਗਰਾਮ ਦਾ ਇਸ ਟੀਵੀ ’ਤੇ ਪ੍ਰਸਾਰਣ ਹੋਣ ਦੀ 31 ਮਾਰਚ ਨੂੰ ਸੂਚਨਾ ਦੇ ਚੁੱਕੇ ਹਨ। ਵਿਰੋਧੀ ਧਿਰ ਨੇ ਨਮੋ ਟੀਵੀ ਰਾਹੀਂ ਚੋਣ ਜ਼ਾਬਤੇ ਦੀ ਉਲੰਘਣਾ ਲਈ ਭਾਜਪਾ ਵਿਰੁੱਧ ਸ਼ਿਕਾਇਤ ਦਰਜ ਕੀਤੀ ਹੈ।

ਜਿਸ ਵਿਚ ਚੋਣ ਕਮਿਸ਼ਨ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਜਵਾਬ ਨੂੰ ਤਲਬ ਕੀਤਾ ਹੈ। ਇਸ ਤੋਂ ਬਾਅਦ ਟਾਟਾ ਸਕਾਈ ਨੇ ਇਕ ਟਵਿਟਰ ਯੂਜ਼ਰ ਦੇ ਪੁੱਛਣ ਤੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਇਹ ਚੈਨਲ ਸਾਰੇ ਉਪਭੋਗਤਾਵਾਂ ਦੇ ਪੈਕ ਵਿਚ ਲਾਂਚ ਆਫਰ ਦੇ ਤੌਰ ’ਤੇ ਜੋੜਾ ਗਿਆ ਹੈ। ਨਾਲ ਹੀ ਇਸ ਨੂੰ ਹਟਾਉਣ ਦਾ ਕੋਈ ਵਿਕਲਪ ਵੀ ਨਹੀਂ ਹੈ।

ਜਦੋਂ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਮੋ ਟੀਵੀ ਇਕ ਵਿਗਿਆਪਨ ਨਾਲ ਸਬੰਧਿਤ ਚੈਨਲ ਹੈ ਜਿਸ ਦੇ ਪ੍ਰਸਾਰਣ ਲਈ ਸਰਕਾਰ ਦੀ ਆਗਿਆ ਦੀ ਜ਼ਰੂਰਤ ਨਹੀਂ ਹੁੰਦੀ। ਪਰ ਟਾਟਾ ਸਕਾਈ ਦੇ ਟਵੀਟ ਇਸ ਗੱਲ ਦਾ ਖੰਡਨ ਕਰਦੇ ਹਨ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੂਤਰਾਂ ਮੁਤਾਬਕ ‘ਨਮੋ ਟੀਵੀ’ ਇਕ ਆਮ ਚੈਨਲ ਨਹੀਂ ਹੈ। ਇਸ ਤਰ੍ਹਾਂ ਇਹ ਮੰਤਰਾਲੇ ਦੁਆਰਾ ਤਿਆਰ ਕੀਤੇ ਨਿੱਜੀ ਸੈਟੇਲਾਈਟ ਟੀਵੀ ਚੈਨਲਾਂ ਦੀ ਸਰਕਾਰੀ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ।

ਇਹ ਇਸ਼ਤਿਹਾਰਬਾਜ਼ੀ ਮੰਚ ਹੈ, ਜੋ ਸੇਵਾ ਪ੍ਰੋਵਾਇਡਰ ਦੁਆਰਾ ਸ਼ੁਰੂ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਜਦੋਂ ਇਕ ਪ੍ਰੈਸ ਕਾਂਨਫਰੈਂਸ ਵਿਚ ਅਰੁਣ ਜੇਤਲੀ ਨੂੰ ਟੀਵੀ ’ਤੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਸ ’ਤੇ ਸਬੰਧਿਤ ਪਾਰਟੀਆਂ ਜਵਾਬ ਦੇਣ। ਇਹ ਆਈਬੀ ਮੰਤਰਾਲੇ ਅਤੇ ਚੋਣ ਕਮਿਸ਼ਨ ਦਰਮਿਆਨ ਦਾ ਮਾਮਲਾ ਹੈ।