ਬਿਨਾਂ ਲਾਇਸੈਂਸ ਦੇ ਹੀ ਚੱਲ ਰਿਹੈ 'ਨਮੋ ਟੀਵੀ', ਰਿਪੋਰਟ ਦਾ ਖ਼ੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਤੋਂ ਚੱਲਣ ਵਾਲਾ ਟੀਵੀ ਚੈਨਲ 'ਨਮੋ ਟੀਵੀ' ਵੀ ਵਿਵਾਦਾਂ ਵਿਚ ਆ ਗਿਆ ਹੈ।

NaMo Tv

ਨਵੀਂ ਦਿੱਲੀ: ਜਦ ਤੋਂ ਲੋਕ ਸਭਾ ਚੋਣਾਂ ਦਾ ਐਲਾਨ ਹੋਇਆ ਹੈ, ਉਦੋਂ ਤੋਂ ਹੀ ਭਾਜਪਾ ਪਾਰਟੀ ਜਾਂ ਉਸ ਦੇ ਆਗੂ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਵਿਵਾਦਾਂ ਵਿਚ ਰਹੇ ਹਨ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਤੋਂ ਚੱਲਣ ਵਾਲਾ ਟੀਵੀ ਚੈਨਲ 'ਨਮੋ ਟੀਵੀ' ਵੀ ਵਿਵਾਦਾਂ ਵਿਚ ਆ ਗਿਆ ਹੈ। ਜਿਸ ਨੂੰ ਆਨ ਏਅਰ ਹੋਏ ਇਕ ਹਫ਼ਤਾ ਹੋ ਚੁੱਕਾ ਹੈ।

ਨਿਊਜ਼ ਵੈਬਸਾਈਟ 'ਦਿ ਪ੍ਰਿੰਟ' ਨੇ ਸੂਤਰਾਂ ਦੇ ਹਵਾਲੇ ਨਾਲ ਅਪਣੀ ਇਕ ਰਿਪੋਰਟ ਵਿਚ ਦਸਿਆ ਹੈ ਕਿ ਨਮੋ ਟੀਵੀ ਨੇ ਕਦੇ ਵੀ ਪ੍ਰਸਾਰਣ ਲਾਇਸੈਂਸ ਦੇ ਲਈ ਅਰਜ਼ੀ ਨਹੀਂ ਦਿਤੀ ਅਤੇ ਨਾ ਹੀ ਇਸ ਦੇ ਕੋਲ ਜ਼ਰੂਰੀ ਸੁਰੱਖਿਆ ਮਨਜ਼ੂਰੀ ਹੈ, ਜੋ ਪ੍ਰਸਾਰਣ ਕਾਨੂੰਨਾਂ ਤਹਿਤ ਗ਼ੈਰ ਕਾਨੂੰਨੀ ਹੈ। ਰਿਪੋਰਟ ਮੁਤਾਬਕ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦਾ ਇਕ ਅਧਿਕਾਰੀ ਨੇ ਕਿਹਾ ਕਿ ਇਹ ਭਾਰਤ ਵਿਚ ਪ੍ਰਸਾਰਣ ਦੇ ਇਤਿਹਾਸ ਵਿਚ ਸੰਭਾਵਿਤ ਪਹਿਲਾ ਮਾਮਲਾ ਹੋਵੇਗਾ ਕਿ ਕੋਈ ਚੈਨਲ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਜਾਂ ਅਰਜ਼ੀ ਕੀਤੇ ਬਿਨਾ ਆਨ ਏਅਰ ਹੋਇਆ ਹੈ।

ਮੰਨਿਆ ਜਾ ਰਿਹਾ ਹੈ ਕਿ ਇਹ ਟੈਲੀਵਿਜ਼ਨ ਚੈਨਲ ਸੰਭਾਵਿਤ ਤੌਰ 'ਤੇ ਇਕ ਰਾਜਨੇਤਾ ਜਾਂ ਰਾਜਨੀਤਕ ਪਾਰਟੀ ਦੀ ਮਾਲਕੀਅਤ ਵਿਚ ਹੈ। ਇਸ ਗੱਲ 'ਤੇ ਵੀ ਕੋਈ ਸਪੱਸ਼ਟਤਾ ਨਹੀਂ ਹੈ ਕਿ ਚੈਨਲ ਨੂੰ ਸਮਾਚਾਰ ਜਾਂ ਗ਼ੈਰ ਸਮਾਚਾਰ ਦੇ ਰੂਪ ਵਿਚ ਚਲਾਇਆ ਜਾ ਰਿਹਾ ਹੈ। ਹੋਰ ਤਾਂ ਹੋਰ ਇਹ ਚੈਨਲ 31 ਮਾਰਚ ਤਕ ਆਈ ਐਂਡ ਬੀ ਵਲੋਂ ਜਾਰੀ ਕੀਤੇ ਗਏ ਮਨਜ਼ੂਰੀ ਪ੍ਰਾਪਤ ਚੈਨਲਾਂ ਦੀ ਸੂਚੀ ਵਿਚ ਵੀ ਸ਼ਾਮਲ ਨਹੀਂ ਹੈ।

ਰਿਪੋਰਟ ਮੁਤਾਬਕ ਆਈ ਐਂਡ ਬੀ ਮੰਤਰਾਲਾ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਕਈ ਚੈਨਲ ਅਜਿਹਾ ਹਨ, ਜੋ ਸੂਚੀ ਵਿਚ ਸ਼ਾਮਲ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ ਜਾਂ ਤਾਂ ਲਾਇਸੈਂਸ ਲਈ ਇਜਾਜ਼ਤ ਨਹੀਂ ਸੀ ਜਾਂ ਪ੍ਰਕਿਰਿਆ ਚੱਲ ਰਹੀ ਹੈ। ਪਰ ਇਸ ਮਾਮਲੇ ਵਿਚ ਇਜਾਜ਼ਤ ਕਦੇ ਨਹੀਂ ਮੰਗੀ ਗਈ ਪੀਐਮ ਮੋਦੀ ਦੇ ਭਾਸ਼ਣਾਂ ਅਤੇ ਚੋਣ ਰੈਲੀਆਂ ਨੂੰ ਕਵਰ ਕਰਨ ਵਾਲਾ ਨਮੋ ਟੀਵੀ ਚੋਣ ਦੀਆਂ ਤਰੀਕਾਂ ਤੋਂ ਬਾਅਦ ਪਿਛਲੇ ਹਫ਼ਤੇ ਹੀ ਆਨ ਏਅਰ ਹੋਇਆ ਅਤੇ ਸਾਰੇ ਪ੍ਰਮੁੱਖ ਡੀਟੀਐਚ ਪਲੇਟਫਾਰਮ 'ਤੇ ਉਪਲਬਧ ਹੈ।

ਹੁਣ ਇਹ ਮੁੱਦਾ ਕਾਫ਼ੀ ਗਰਮਾਉਂਦਾ ਨਜ਼ਰ ਆ ਰਿਹਾ ਹੈ। ਕਾਂਗਰਸ ਅਤੇ 'ਆਪ' ਦੀ ਸ਼ਿਕਾਇਤ 'ਤੇ ਚੋਣ ਕਮਿਸ਼ਨ ਨੇ ਟੀਵੀ ਚੈਨਲ ਸ਼ੁਰੂ ਕਰਨ ਦੀ ਮਨਜ਼ੂਰੀ ਦੇਣ ਹੈ। ਮਾਮਲੇ ਵਿਚ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੂੰ ਵਿਸਥਾਰਤ ਜਾਣਕਾਰੀ ਦੇਣ ਲਈ ਆਖਿਆ। ਵਿਰੋਧੀ ਪਾਰਟੀਆਂ ਨੇ ਇਸ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਾਰ ਦਿਤਾ ਹੈ।

ਦੱਸ ਦਈਏ ਕਿ ਚੈਨਲ ਦੇ ਲੋਗੋ ਵਿਚ ਪ੍ਰਧਾਨ ਮੰਤਰੀ ਦੀ ਤਸਵੀਰ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ 'ਤੇ ਪੀਐਮ ਮੋਦੀ ਦੇ ਭਾਸ਼ਣਾਂ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ।