ਪਾਕਿਸਤਾਨੀ ਡ੍ਰੋਨ ਭਾਰਤੀ ਸਰਹੱਦ ‘ਚ ਦਾਖਲ, ਭਾਰਤੀ ਜਵਾਨਾਂ ਨੇ ਕੀਤੀ ਫ਼ਾਇਰਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨੀ ਫ਼ੌਜ ਅਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੀ...

Pakistani Drone

ਖੇਮਕਰਨ : ਪਾਕਿਸਤਾਨੀ ਫ਼ੌਜ ਅਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੀ। ਖੇਮਕਰਨ ਸੈਕਟਰ ਵਿਚ ਬੁੱਧਵਾਰ ਰਾਤ ਲਗਪਗ 9 ਵਜੇ ਪਾਕਿਸਤਾਨ ਵੱਲੋਂ ਪਿੰਡ ਰਤੌਕੇ ਵਿਚ ਇਕ ਡ੍ਰੋਨ ਭੇਜਿਆ ਗਿਆ। ਸ਼ੱਕੀ ਹਾਲਤ ਵਿਚ ਉਸ ਨੂੰ ਦੇਖਦੇ ਹੀ ਭਾਰਤੀ ਫ਼ੌਜ ਨੇ ਉਸ ਉਤੇ ਫ਼ਾਇਰਿੰਗ ਕਰ ਦਿੱਤੀ ਜਿਸ ‘ਤੇ ਡ੍ਰੋਨ ਵਾਪਸ ਚਲਿਆ ਗਿਆ।

ਸਰਹੱਦ ਦੇ ਨਜਦੀਕੀ ਪਿੰਡਾਂ ਰਤੌਕੇ, ਮਾਛੀਕੇ, ਚਕਵਾਲੀਆ, ਗਜਲ ਆਦਿ ਵਿਚ ਸਹਿਮ ਦਾ ਮਾਹੌਲ ਸੀ। ਇਸ ਸਬੰਧ ਵਿਚ ਜਦੋਂ ਬੀਐਸਐਫ਼ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।