MP ਗੁਰਜੀਤ ਔਜਲਾ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ, ਸਾਹਮਣੇ ਰੱਖੀਆਂ ਕਈ ਅਹਿਮ ਮੰਗਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੰਮ੍ਰਿਤਸਰ ਬਾਈਪਾਸ ਅਤੇ ਨਾਲ ਲੱਗਦੇ ਸਾਰੇ ਮਾਰਗਾਂ ’ਤੇ ਪਿੱਲਰਾਂ ਵਾਲੇ ਪੁਲ ਬਣਾਉਣ ਦੀ ਕੀਤੀ ਮੰਗ

MP Gurjeet Aujla Met Union Minister Nitin Gadkari

 

ਨਵੀਂ ਦਿੱਲੀ: ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਨੇ ਕੇਂਦਰੀ ਮੰਤਰੀ ਦਾ ਨੈਸ਼ਨਲ ਹਾਈਵੇ 3 ’ਤੇ ਬਲੈਕ ਸਪਾਟ ਫਿਕਸਿੰਗ ਤਹਿਤ ਚੱਲ ਰਹੇ ਕਾਰਜਾਂ ਲਈ ਧੰਨਵਾਦ ਕੀਤਾ ਅਤੇ ਉਹਨਾਂ ਸਾਹਮਣੇ ਲਿਖਤ ਤੌਰ ’ਤੇ ਹੋਰ ਮੰਗਾਂ ਰੱਖੀਆਂ।

MP Gurjeet Aujla Met Union Minister Nitin Gadkari

ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਗੁਰਜੀਤ ਔਜਲਾ ਨੇ ਦੱਸਿਆ ਕਿ ਉਹਨਾਂ ਨੇ ਕੇਂਦਰੀ ਮੰਤਰੀ ਕੋਲ ਪ੍ਰਸਤਾਵ ਰੱਖਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਈਪਾਸ ਅਤੇ ਨਾਲ ਲੱਗਦੇ ਸਾਰੇ ਮਾਰਗਾਂ ਉੱਪਰ ਬਣਾਏ ਜਾ ਰਹੇ ਪੁੱਲ ਪਿੱਲਰਾਂ ਵਾਲੇ ਬਣਾਏ ਜਾਣ। ਉਹਨਾਂ ਦੱਸਿਆ ਕਿ ਮਾਨਾਵਾਲਾ ਤੋਂ ਗੋਲਡਨ ਗੇਟ ਤੱਕ ਜਿਵੇਂ ਕਿ ਦਬੁਰਜੀ, ਡ੍ਰੀਮ ਸਿਟੀ, ਐਕਸਪ੍ਰੈਸ ਵੇਅ - ਹਾਈਵੇ 354 - ਰਿੰਗ ਰੋਡ ਇੰਟਰਚੇਂਜ ਤੋਂ ਸ਼ਹਿਰ ਵੱਲ ਸਭ ਪੁੱਲ, ਬਾਈਪਾਸ ਤੋਂ ਲੋਹਾਰਕਾ ਵੱਲ ਸਲਿਪ ਰੋਡ ਆਦਿ RE panel/ਮਿੱਟੀ ਵਾਲੇ ਪੁਲਾਂ ਦੀ ਬਿਜਾਏ ਪਿੱਲਰ ਵਾਲੇ ਪੁਲਾਂ ਦੇ ਆਦੇਸ਼ ਜਾਰੀ ਕਰਨ ਦੀ ਅਪੀਲ ਨੂੰ ਕੇਂਦਰੀ ਮੰਤਰੀ ਨੇ ਪ੍ਰਵਾਨਗੀ ਦਿੱਤੀ ਹੈ।

Tweet

ਇਸ ਦੇ ਨਾਲ ਹੀ ਉਹਨਾਂ ਨੇ ਸ਼ਹਿਰ ਤੋਂ ਏਅਰਪੋਰਟ ਤੱਕ ਐਲੀਵੇਟਡ ਸੜਕ ਦੇ ਕੰਮ ਨੂੰ ਤੇਜ਼ੀ ਨਾਲ ਸ਼ੁਰੂ ਕਰਨ ਦੀ ਅਪੀਲ ਵੀ ਕੀਤੀ। ਇਸ ਦੇ ਨਾਲ ਅੰਮ੍ਰਿਤਸਰ ਬਾਈਪਾਸ ਤੇ ਲਾਈਟਾਂ ਅਤੇ ਅੰਮ੍ਰਿਤਸਰ - ਪਠਾਨਕੋਟ ਹਾਈਵੇ ਦੀ ਰਿਪੇਅਰ ਆਦਿ ਦੇ ਕਾਰਜਾਂ ਨੂੰ ਵੀ ਜਲਦ ਆਰੰਭ ਕਰਵਾਉਣ ਲਈ ਤਜਵੀਜ਼ ਰੱਖੀ। ਗੁਰਜੀਤ ਔਜਲਾ ਦਾ ਕਹਿਣਾ ਹੈ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸਾਰੇ ਕਾਰਜਾਂ ਨੂੰ ਸਕਾਰਾਤਮਕ ਤੌਰ 'ਤੇ ਆਰੰਭ ਅਤੇ ਪੂਰਾ ਕਰਨ ਦੇ ਆਦੇਸ਼ ਜਾਰੀ ਕੀਤੇ।  ਇਸ ਮੌਕੇ ਕੇਂਦਰੀ ਮੰਤਰੀ ਵੀ ਕੇ ਸਿੰਘ ਜੀ, ਕੇਂਦਰੀ ਮੰਤਰੀ ਸੋਮ ਪ੍ਰਕਾਸ਼,  ਸਾਂਸਦ ਸੀ ਪੀ ਜੋਸ਼ੀ ਜੀ ਅਤੇ ਸਾਥੀ ਵੀ ਮੌਜੂਦ ਸਨ।