ਨੀਟ ਦਾ ਨਤੀਜਾ ਐਲਾਨਿਆ, 99.99 ਫ਼ੀਸਦੀ ਨੰਬਰ ਲੈ ਕੇ ਕਲਪਨਾ ਕੁਮਾਰੀ ਬਣੀ ਟਾਪਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੀਟ ਦੇ ਨਤੀਜੇ ਐਲਾਨੇ ਜਾ ਚੁਕੇ ਹਨ। ਹੋਰਨਾਂ ਨਤੀਜਿਆਂ ਵਾਂਗ ਇਸ ਨਤੀਜੇ ਵਿਚ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ। ਨੀਟ ਦੀ ਪ੍ਰੀਖਿਆ ਵਿਚੋਂ ...

kalpana kumari neet topper

ਨਵੀਂ ਦਿੱਲੀ : ਨੀਟ ਦੇ ਨਤੀਜੇ ਐਲਾਨੇ ਜਾ ਚੁਕੇ ਹਨ। ਹੋਰਨਾਂ ਨਤੀਜਿਆਂ ਵਾਂਗ ਇਸ ਨਤੀਜੇ ਵਿਚ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ। ਨੀਟ ਦੀ ਪ੍ਰੀਖਿਆ ਵਿਚੋਂ ਕਲਪਨਾ ਕੁਮਾਰੀ ਨੇ ਸਭ ਤੋਂ ਵੱਧ ਨੰਬਰ ਲੈ ਕੇ ਪੂਰੇ ਦੇਸ਼ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਕਲਪਨਾ ਨੇ ਫਿਜ਼ੀਕਸ ਵਿਚੋਂ 180 ਚੋਂ 171 ਨੰਬਰ, ਕੈਮਿਸਟਰੀ ਵਿਚੋਂ 180 'ਚੋਂ 160 ਨੰਬਰ ਤੇ ਬਾਇਓਲੋਜੀ ਵਿਚੋਂ 360 'ਚੋਂ 360 ਨੰਬਰ ਪ੍ਰਾਪਤ ਕੀਤੇ ਹਨ। ਕੁਲ ਮਿਲਾ ਕੇ 720 ਚੋਂ 691 ਨੰਬਰ ਪ੍ਰਾਪਤ ਕੀਤੇ ਅਤੇ 99.99 % ਨਾਲ  ਪੂਰੇ ਦੇਸ਼ ਵਿਚੋਂ ਪਹਿਲੇ ਸਥਾਨ 'ਤੇ ਆਈ।