ਘਰ ਦੇ ਬਾਹਰ ਪੇਸ਼ਾਬ ਕਰਨ ਦੇ ਵਿਰੋਧ 'ਚ ਥੱਪੜ ਮਾਰਿਆ ਤਾਂ ਗੁਆਂਢੀ ਨੇ ਲੈ ਲਈ ਜਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਰਾਜਧਾਨੀ ਦਿੱਲੀ ਦੇ ਗੋਵਿੰਦਪੁਰੀ ਇਲਾਕੇ 'ਚ ਘਰ ਦੇ ਬਾਹਰ ਪੇਸ਼ਾਬ ਕਰਨ ਦੇ ਵਿਰੋਧ 'ਚ ਥੱਪੜ ਮਾਰਨ ਵਾਲੇ ਸ਼ਖਸ ਦੀ ਸੀਮੇਂਟ ਸਲੈਬ ਨਾਲ ਹਮਲਾ ਕਰ ਹੱਤਿਆ ਕਰ ਦਿੱਤੀ ਗਈ।

brawl man murdered in govindpuri

ਨਵੀਂ ਦਿੱਲੀ :  ਰਾਸ਼ਟਰੀ ਰਾਜਧਾਨੀ ਦਿੱਲੀ ਦੇ ਗੋਵਿੰਦਪੁਰੀ ਇਲਾਕੇ 'ਚ ਘਰ ਦੇ ਬਾਹਰ ਪੇਸ਼ਾਬ ਕਰਨ ਦੇ ਵਿਰੋਧ 'ਚ ਥੱਪੜ ਮਾਰਨ ਵਾਲੇ ਸ਼ਖਸ ਦੀ ਸੀਮੇਂਟ ਸਲੈਬ ਨਾਲ ਹਮਲਾ ਕਰ ਹੱਤਿਆ ਕਰ ਦਿੱਤੀ ਗਈ। ਰਿਪੋਰਟਸ  ਦੇ ਮੁਤਾਬਕ ਮਰਨ ਵਾਲੇ ਦੀ ਪਹਿਚਾਣ ਲੀਲੂ ਢਕੋਲੀਆ ਦੇ ਰੂਪ ਵਿੱਚ ਕੀਤੀ ਗਈ ਹੈ ਅਤੇ ਉਹ ਗੋਵਿੰਦਪੁਰੀ ਇਲਾਕੇ ਵਿੱਚ ਪੈਣ ਵਾਲੀ ਨਹਿਰੂ ਕੈਂਪ ਝੁੱਗੀ ਦਾ ਰਹਿਣ ਵਾਲਾ ਹੈ।  ਪੁਲਿਸ ਨੇ ਸੋਮਵਾਰ ਨੂੰ ਦੱਸਿਆ ਲੀਲੂ ਢਕੋਲੀਆ 'ਤੇ ਲੁੱਟਾਂ–ਖੋਹਾਂ ਤੇ ਚੋਰੀਆਂ ਦੇ 17 ਕੇਸ ਪਏ ਹੋਏ ਸਨ। ਉਂਝ ਉਹ ਦਿਹਾੜੀਦਾਰ ਮਜ਼ਦੂਰ ਸੀ ਤੇ ਆਪਣੀ ਪਤਨੀ ਅਤੇ ਚਾਰ ਬੱਚਿਆਂ ਨਾਲ ਨਹਿਰੂ ਕੈਂਪ ਵਿਖੇ ਰਹਿ ਰਿਹਾ ਸੀ।

 ਢਕੋਲੀਆ ਦੀ ਪਤਨੀ ਪਿੰਕੀ ਨੇ ਦੱਸਿਆ ਕਿ ਐਤਵਾਰ–ਸੋਮਵਾਰ ਦੀ ਰਾਤ ਨੂੰ 12:30 ਵਜੇ ਉਹ ਆਪਣੇ ਘਰੋਂ ਬਾਹਰ ਨਿਕਲੀ ਸੀ, ਤਾਂ ਉਸ ਨੇ ਆਪਣੇ 65 ਸਾਲਾ ਗੁਆਂਢੀ ਮਾਨ ਸਿੰਘ ਨੂੰ ਘਰ ਲਾਗਲੀ ਨਾਲੀ ਵਿੱਚ ਪਿਸ਼ਾਬ ਕਰਦਿਆਂ ਦੇਖਿਆ ਤਾਂ ਉਸ ਨੇ ਉਸ ਨੂੰ ਕਿਹਾ ਕਿ ਉਹ ਸਾਹਮਣੇ ਹੀ ਕਿਉਂ ਪਿਸ਼ਾਬ ਕਰ ਰਿਹਾ ਹੈ। ਪਿੰਕੀ ਨੇ ਇਸ ਬਾਰੇ ਆਪਣੇ ਸ਼ਿਕਾਇਤ ਆਪਣੇ ਪਤੀ ਨੂੰ ਕੀਤੀ।  DCP ਨੇ ਦੱਸਿਆ ਕਿ ਪਿੰਕੀ ਨੇ ਕਥਿਤ ਤੌਰ ’ਤੇ ਮਾਨ ਸਿੰਘ ਦੇ ਥੱਪੜ ਵੀ ਮਾਰਿਆ ਸੀ। ਤਦ ਮਾਨ ਸਿੰਘ ਦੀ ਪਤਨੀ ਤੇ ਉਸ ਦੇ ਦੋਵੇਂ ਪੁੱਤਰ ਵੀ ਆਪਣੇ ਪਿਤਾ ਦੇ ਬਚਾਅ ਵਿੱਚ ਆ ਗਏ।

 ਇੰਨੇ ਨੂੰ ਪਿੰਕੀ ਦਾ ਪਤੀ ਲੀਲੂ ਢਕੋਲੀਆ ਵੀ ਆ ਗਿਆ। ਹੋਰ ਗੁਆਂਢੀਆਂ ਨੇ ਵਿੱਚ ਪੈ ਕੇ ਉਨ੍ਹਾਂ ਨੂੰ ਚੁੱਪ ਕਰਨ ਤੇ ਸ਼ਾਂਤ ਰਹਿਣ ਲਈ ਵੀ ਆਖਿਆ ਪਰ ਅਚਾਨਕ ਮਾਨ ਸਿੰਘ ਦੇ ਪੁੱਤਰ ਰਵੀ ਨੇ ਸੀਮਿੰਟ ਦੀ ਸਲੈਬ ਚੁੱਕ ਕੇ ਲੀਲੂ ਢਕੋਲੀਆ ਦੇ ਮਾਰੀ। ਉਹ ਸਲੈਬ ਇੰਨੀ ਜ਼ੋਰ ਦੀ ਲੀਲੂ ਦੀ ਛਾਤੀ ਉੱਤੇ ਵੱਜੀ ਕਿ ਉਹ ਕਿਸੇ ਤੇਜ਼ਧਾਰ ਹਥਿਆਰ ਵਾਂਗ ਉਸ ਦੀ ਛਾਤੀ ਦੇ ਅੰਦਰ ਤੱਕ ਘੁਸ ਗਈ। ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕੁਝ ਗੁਆਂਢੀਆਂ ਨੇ ਦੱਸਿਆ ਕਿ ਰਾਤ ਸਮੇਂ ਉਹ ਜਨਤਕ ਪਖਾਨਿਆਂ ਦੀ ਵਰਤੋਂ ਨਹੀਂ ਕਰ ਸਕਦੇ, ਜਿਸ ਕਾਰਨ ਉਨ੍ਹਾਂ ਨੂੰ ਮਲ–ਮੂਤਰ ਲਈ ਨਾਲੀਆਂ ਦਾ ਹੀ ਸਹਾਰਾ ਲੈਣਾ ਪੈਂਦਾ ਹੈ।