ਗੁਜਰਾਤ: ਬੋਰਵੈੱਲ ’ਚ ਡਿੱਗੀ ਦੋ ਸਾਲਾ ਬੱਚੀ ਦੀ ਮੌਤ, ਲਾਸ਼ ਬਰਾਮਦ

ਏਜੰਸੀ

ਖ਼ਬਰਾਂ, ਰਾਸ਼ਟਰੀ

19 ਘੰਟੇ ਤਕ ਚੱਲੀ ਬਚਾਅ ਮੁਹਿੰਮ ਮਗਰੋਂ ਨਹੀਂ ਬਚਾਈ ਜਾ ਸਕੀ ਜਾਨ

Gujarat: Two-year-old girl who fell into borewell dies despite hectic rescue efforts



ਜਾਮਨਗਰ: ਗੁਜਰਾਤ ਦੇ ਜਾਮਨਗਰ ਜ਼ਿਲੇ 'ਚ 2 ਸਾਲਾ ਬੱਚੀ ਬੋਰਵੈੱਲ 'ਚ ਡਿੱਗਣ ਤੋਂ ਬਾਅਦ 20 ਫੁੱਟ ਡੂੰਘੀ ਖੱਡ 'ਚ ਫਸ ਗਈ। ਬੱਚੀ ਨੂੰ ਬਚਾਉਣ ਲਈ ਵੱਖ-ਵੱਖ ਏਜੰਸੀਆਂ ਵਲੋਂ 19 ਘੰਟੇ ਦਾ ਬਚਾਅ ਮੁਹਿੰਮ ਚਲਾਈ ਗਈ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਇਹ ਵੀ ਪੜ੍ਹੋ: ਓਡੀਸ਼ਾ ਰੇਲ ਹਾਦਸਾ: ਮ੍ਰਿਤਕਾਂ ਦੀ ਗਿਣਤੀ 294 ਤਕ ਪਹੁੰਚੀ, ਦਿੱਲੀ ਤੋਂ ਮੈਡੀਕਲ ਟੀਮ ਭੁਵਨੇਸ਼ਵਰ ਰਵਾਨਾ 

ਜਾਮਨਗਰ ਸ਼ਹਿਰ ਤੋਂ ਕਰੀਬ 40 ਕਿਲੋਮੀਟਰ ਦੂਰ ਤਮਾਚਨ ਪਿੰਡ ਵਿਚ ਖੇਤ ਮਜ਼ਦੂਰ ਵਜੋਂ ਕੰਮ ਕਰ ਰਹੇ ਇਕ ਆਦਿਵਾਸੀ ਪ੍ਰਵਾਰ ਦੀ ਬੱਚੀ ਸ਼ਨਿਚਰਵਾਰ ਸਵੇਰੇ 9.30 ਵਜੇ ਖੇਡਦੇ ਸਮੇਂ ਕਰੀਬ 200 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਗਈ। ਬੱਚੀ ਨੂੰ ਬਚਾਉਣ ਲਈ ਬਚਾਅ ਮੁਹਿੰਮ ਚਲਾਈ ਗਈ, ਜਿਸ ਵਿਚ ਫ਼ੌਜ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਅਤੇ ਸਥਾਨਕ ਫਾਇਰ ਬ੍ਰਿਗੇਡ ਦੇ ਕਰਮਚਾਰੀ ਸ਼ਾਮਲ ਕੀਤੇ ਗਏ।

ਇਹ ਵੀ ਪੜ੍ਹੋ: ਸਿੱਧੂ-ਮਜੀਠੀਆ ਨੇ ਜੱਫੀ ਤਾਂ ਇਉਂ ਪਾਈ ਜਿਵੇਂ 1947 ਦੇ ਵਿਛੜੇ ਦੋ ਭਰਾ ਮਿਲੇ ਹੋਣ : ਰਵਨੀਤ ਸਿੰਘ ਬਿੱਟੂ

ਜਾਮਨਗਰ ਤਾਲੁਕਾ ਵਿਕਾਸ ਵਿਭਾਗ ਦੇ ਅਧਿਕਾਰੀ ਐਨ.ਏ.ਸਰਵਈਆ ਨੇ ਦਸਿਆ ਕਿ ਐਤਵਾਰ ਸਵੇਰੇ ਕਰੀਬ ਸਵਾ ਛੇ ਵਜੇ ਬੱਚੀ ਨੂੰ ਬੋਰਵੈੱਲ 'ਚੋਂ ਬਾਹਰ ਕੱਢਿਆ ਗਿਆ ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਅਧਿਕਾਰੀ ਨੇ ਕਿਹਾ, “ਫੌਜ ਅਤੇ ਐਨ.ਡੀ.ਆਰ.ਐਫ. ਦੇ ਜਵਾਨਾਂ ਨੇ ਰਾਤ ਭਰ ਬਚਾਅ ਕਾਰਜ ਚਲਾਇਆ। ਬੋਰਵੈੱਲ ਪਾਣੀ ਨਾਲ ਭਰ ਗਿਆ ਸੀ ਅਤੇ ਬਚਾਅ ਕਾਰਜ ਵਿਚ ਇਕ ਨਿੱਜੀ ਬੋਰਵੈੱਲ ਰੋਬੋਟ ਦੀ ਵੀ ਵਰਤੋਂ ਕੀਤੀ ਗਈ ਸੀ”।

ਇਹ ਵੀ ਪੜ੍ਹੋ: 1500 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ASI , ਥਾਣੇ 'ਚ ਡੱਕੇ ਆਟੋ ਨੂੰ ਛੱਡਣ ਬਦਲੇ ਲਏ ਸਨ ਪੈਸੇ  

ਜ਼ਿਕਰਯੋਗ ਹੈ ਕਿ ਸੁਪ੍ਰੀਮ ਕੋਰਟ ਨੇ 2009 ਵਿਚ ਖੁੱਲ੍ਹੇ ਛੱਡੇ ਗਏ ਬੋਰਵੈੱਲ ਵਿਚ ਡਿੱਗਣ ਵਾਲੇ ਬੱਚਿਆਂ ਦੇ ਘਾਤਕ ਹਾਦਸਿਆਂ ਨੂੰ ਰੋਕਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਅਦਾਲਤ ਨੇ 2010 ਵਿਚ ਸੋਧੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਸਨ।