ਪਾਕਿਸਤਾਨ ਵਲੋਂ ਰਿਹਾਅ ਕੀਤੇ 201 ਭਾਰਤੀ ਮਛੇਰਿਆਂ ਦੀ ਹੋਈ ਵਤਨ ਵਾਪਸੀ, ਭਾਰਤ ਸਰਕਾਰ ਦਾ ਕੀਤਾ ਧੰਨਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਸਰਕਾਰ ਨੂੰ ਹੋਰ ਮਛੇਰਿਆਂ ਦੀ ਰਿਹਾਈ ਲਈ ਯਤਨ ਕਰਨ ਦੀ ਕੀਤੀ ਅਪੀਲ

Pakistan hands 201 Indian fishermen at Attari-Wagah border


ਅੰਮ੍ਰਿਤਸਰ: ਪਾਕਿਸਤਾਨ ਵਲੋਂ ਰਿਹਾਅ ਕੀਤੇ ਗਏ 201 ਭਾਰਤੀ ਮਛੇਰਿਆਂ ਨੂੰ ਪਾਕਿਸਤਾਨ ਸਰਕਾਰ ਨੇ ਭਾਰਤ ਵਾਪਸ ਭੇਜ ਦਿਤਾ ਹੈ। ਅਧਿਕਾਰੀਆਂ ਨੇ ਦਸਿਆ ਕਿ ਰਿਹਾਅ ਕੀਤੇ ਗਏ ਮਛੇਰਿਆਂ ਨੂੰ ਅਟਾਰੀ-ਵਾਹਗਾ ਸਰਹੱਦ 'ਤੇ ਸਾਂਝੀ ਜਾਂਚ ਚੌਕੀ 'ਤੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੇ ਅਧਿਕਾਰੀਆਂ ਨੂੰ ਸੌਂਪਿਆ ਗਿਆ। ਅਧਿਕਾਰੀ ਮੁਤਾਬਕ ਭਾਰਤੀ ਡਾਕਟਰਾਂ ਦੀ ਟੀਮ ਨੇ ਮਛੇਰਿਆਂ ਦੀ ਮੈਡੀਕਲ ਜਾਂਚ ਵੀ ਕੀਤੀ ਹੈ।

ਇਹ ਵੀ ਪੜ੍ਹੋ: ਓਡੀਸ਼ਾ ਰੇਲ ਹਾਦਸਾ: ਮ੍ਰਿਤਕਾਂ ਦੀ ਗਿਣਤੀ 294 ਤਕ ਪਹੁੰਚੀ, ਦਿੱਲੀ ਤੋਂ ਮੈਡੀਕਲ ਟੀਮ ਭੁਵਨੇਸ਼ਵਰ ਰਵਾਨਾ 

ਪ੍ਰਸ਼ਾਸਨ ਨੇ ਉਕਤ ਵਿਅਕਤੀਆਂ ਦੇ ਰੁਕਣ ਦਾ ਪ੍ਰਬੰਧ ਇਕ ਨਿੱਜੀ ਰੈਸਟੋਰੈਂਟ ਵਿਚ ਕੀਤਾ, ਜਿਥੇ ਉਨ੍ਹਾਂ ਲਈ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ। ਸਰਕਾਰ ਅੱਜ ਇਨ੍ਹਾਂ ਮਛੇਰਿਆਂ ਨੂੰ ਉਨ੍ਹਾਂ ਦੇ ਘਰ ਵਾਪਸ ਭੇਜ ਦਿਤਾ ਗਿਆ ਹੈ। ਪਾਕਿਸਤਾਨ ਜੇਲ੍ਹ ਤੋਂ ਆਏ ਪਿੰਡ ਓਖਾ ਜ਼ਿਲ੍ਹਾ ਗੁਜਰਾਤ ਦੇ ਵਸਨੀਕ ਉਮਰ ਨੇ ਦਸਿਆ ਕਿ 10 ਦਸੰਬਰ 2020 ਨੂੰ ਉਹ ਅਪਣੇ ਸਾਥੀਆਂ ਨਾਲ ਸਮੁੰਦਰ ਵਿਚ ਮੱਛੀਆਂ ਫੜਦਾ ਹੋਇਆ ਪਾਕਿਸਤਾਨੀ ਸਰਹੱਦ ਵਿਚ ਦਾਖ਼ਲ ਹੋ ਗਿਆ ਸੀ, ਇਸ ਦੌਰਾਨ ਪਾਕਿਸਤਾਨੀ ਨੇਵੀ ਉਨ੍ਹਾਂ ਨੂੰ ਫੜ ਕੇ ਅਪਣੇ ਨਾਲ ਲੈ ਗਈ।

ਇਹ ਵੀ ਪੜ੍ਹੋ: ਸਿੱਧੂ-ਮਜੀਠੀਆ ਨੇ ਜੱਫੀ ਤਾਂ ਇਉਂ ਪਾਈ ਜਿਵੇਂ 1947 ਦੇ ਵਿਛੜੇ ਦੋ ਭਰਾ ਮਿਲੇ ਹੋਣ : ਰਵਨੀਤ ਸਿੰਘ ਬਿੱਟੂ  

ਇਕ ਉਮੇਸ਼ ਨਾਂ ਦੇ ਵਿਅਕਤੀ ਨੇ ਦਸਿਆ ਕਿ 2021 ਵਿਚ ਜਦ ਉਨ੍ਹਾਂ ਨੂੰ ਪਾਕਿਸਤਾਨ ਨੇਵੀ ਨੇ ਫੜਿਆ ਤਾਂ ਉਹ 36 ਮਛੇਰੇ ਸਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੇ 2021 ਦੌਰਾਨ ਫੜੇ ਮਛੇਰਿਆਂ ਨੂੰ ਰਿਹਾਅ ਕਰ ਦਿਤਾ ਜਦਕਿ 2020 ਦੌਰਾਨ ਫੜੇ ਗਏ ਮਛੇਰੇ ਅਜੇ ਵੀ ਜੇਲ ਵਿਚ (80-82) ਹਨ। ਉਨ੍ਹਾਂ ਸਰਕਾਰ ਦਾ ਧਨਵਾਦ ਕਰਦਿਆਂ ਮੰਗ ਕੀਤੀ ਕਿ ਉਨ੍ਹਾਂ ਦੇ ਹੋਰ ਸਾਥੀਆਂ ਦੀ ਰਿਹਾਈ ਲਈ ਵੀ ਯਤਨ ਕੀਤੇ ਜਾਣ। ਪਾਕਿਸਤਾਨ ਵਿਚ ਕੈਦ ਮਛੇਰਿਆਂ ਨੇ ਭਾਰਤ ਸਰਕਾਰ ਦੇ ਨਾਂ ਪੱਤਰ ਲਿਖ ਕੇ ਭੇਜਿਆ ਹੈ।

ਇਹ ਵੀ ਪੜ੍ਹੋ: 1500 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ASI , ਥਾਣੇ 'ਚ ਡੱਕੇ ਆਟੋ ਨੂੰ ਛੱਡਣ ਬਦਲੇ ਲਏ ਸਨ ਪੈਸੇ 

ਪਾਕਿਸਤਾਨ ਤੋਂ ਆਏ ਇਕ ਹੋਰ ਭਾਰਤੀ ਮਛੇਰੇ ਨੇ ਦਸਿਆ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲਗਿਆ ਕਿ ਉਹ ਕਦੋਂ ਪਾਕਿਸਤਾਨੀ ਸਰਹੱਦ ਵਿਚ ਦਾਖ਼ਲ ਹੋ ਗਏ। ਉਨ੍ਹਾਂ ਕਿਹਾ ਕਿ ਕਰੀਬ 3 ਸਾਲ ਬਾਅਦ ਘਰ ਜਾਣ ਦੀ ਬਹੁਤ ਖੁਸ਼ੀ ਹੈ ਪਰ ਜੇਕਰ ਬਾਕੀ ਮਛੇਰੇ ਵੀ ਰਿਹਾਅ ਹੋ ਜਾਣ ਤਾਂ ਇਹ ਖੁਸ਼ੀ ਦੁੱਗਣੀ ਹੋ ਜਾਵੇਗੀ। ਇਹ ਮਛੇਰੇ ਦੇਸ਼ ਦੇ ਕਈ ਸੂਬਿਆਂ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ: ਰਾਸ਼ਟਰੀ ਖਪਤਕਾਰ ਕਮਿਸ਼ਨ ਦਾ ਵੱਡਾ ਫ਼ੈਸਲਾ: ਡਾਕਟਰ ਦੀ ਲਾਪਰਵਾਹੀ ’ਤੇ ਹੋਵੇਗੀ ਹਸਪਤਾਲ ਦੀ ਜਵਾਬਦੇਹੀ 

ਜ਼ਿਕਰਯੋਗ ਹੈ ਕਿ ਇਨ੍ਹਾਂ ਭਾਰਤੀ ਮਛੇਰਿਆਂ ਨੂੰ ਅਰਬ ਸਾਗਰ 'ਚ ਉਨ੍ਹਾਂ ਦੀ ਕਿਸ਼ਤੀ ਦੇ ਕਥਿਤ ਤੌਰ 'ਤੇ ਪਾਕਿਸਤਾਨੀ ਜਲ ਖੇਤਰ 'ਚ ਦਾਖ਼ਲ ਹੋਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਗੁਜਰਾਤ ਨੇੜੇ ਸਮੁੰਦਰ ਵਿਚ ਮੱਛੀਆਂ ਫੜਨ ਵਾਲੇ ਮਛੇਰੇ ਦੋ ਸਾਲ ਪਹਿਲਾਂ ਪਾਕਿਸਤਾਨੀ ਜਲ ਸੈਨਾ ਨੇ ਫੜੇ ਸਨ। ਸ਼ੁਕਰਵਾਰ ਰਾਤ ਪਾਕਿ ਸਰਕਾਰ ਨੇ 201 ਮਛੇਰਿਆਂ ਨੂੰ ਭਾਰਤ ਵਾਪਸ ਭੇਜ ਦਿਤਾ।