ਹੁਣ ਹਰਿਆਣਾ 'ਚ ਸਕੂਲੀ ਵਿਦਿਆਰਥੀ ਰੋਜ਼ ਕਰਨਗੇ ਉਠਕ ਬੈਠਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰਿਆਣਾ ਸਰਕਾਰ ਨੇ ਸਕੂਲਾਂ ਵਿਚ 'ਸੁਪਰ ਬ੍ਰੇਨ' ਯੋਗ ਸ਼ੁਰੂ ਕਰਨ ਦੀ ਕੀਤਾ ਫ਼ੈਸਲਾ 

Haryana schools students will do super brain yoga everyday

ਭਿਵਾਨੀ : ਹਰਿਆਣਾ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀ ਜਲਦੀ ਹੀ ਰੋਜ਼ਾਨਾ ਕੰਨ ਫੜ ਕੇ 14 ਵਾਰ ਊਠਕ-ਬੈਠਕ ਕਰਦੇ ਨਜ਼ਰ ਆ ਸਕਦੇ ਹਨ। ਹਰਿਆਣਾ ਸਿਖਿਆ ਬੋਰਡ ਨੇ ਅਜਿਹੀ ਸ਼ੁਰੂਆਤ ਕਰਨ ਦਾ ਫ਼ੈਸਲਾ ਕੀਤਾ ਹੈ।

ਸਿੱਖਿਆ ਬੋਰਡ ਦੇ ਸਕੱਤਰ ਰਾਜੀਵ ਪ੍ਰਸਾਦ ਨੇ ਦਸਿਆ ਕਿ ਸੁਪਰ ਬ੍ਰੇਨ ਯੋਗ ਦੀ ਸ਼ੁਰੂਆਤ ਹਿੰਦੁਸਤਾਨ 'ਚ ਬਹੁਤ ਪਹਿਲਾਂ ਹੋਈ ਸੀ ਅਤੇ ਹੁਣ ਸਮਾਂ ਆ ਗਿਆ ਹੈ ਕਿ ਸਾਡੇ ਦੇਸ਼ ਦੀਆਂ ਪ੍ਰਾਚੀਨ ਰਿਵਾਇਤਾਂ ਨੂੰ ਇਕ ਵਾਰ ਫਿਰ ਤੋਂ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਇਸ ਤਹਿਤ ਬੋਰਡ ਦੇ ਸਕੂਲ ਵਿਚ 'ਸੁਪਰ ਬ੍ਰੇਨ' (ਊਠਕ-ਬੈਠਕ) ਯੋਗ ਸ਼ੁਰੂ ਕਰਵਾਇਆ ਜਾ ਰਿਹਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਊਠਕ-ਬੈਠਕ ਨਾਲ ਦਿਮਾਗ ਤੇਜ਼ ਚਲਣ ਲੱਗਦਾ ਹੈ।

ਬੋਰਡ ਨੇ ਕਿਹਾ ਕਿ ਇਸ ਦੀ ਸ਼ੁਰੂਆਤ ਹਰਿਆਣਾ ਸਿਖਿਆ ਬੋਰਡ ਦੇ ਡਾ. ਐਸ ਰਾਧਾਕ੍ਰਿਸ਼ਣਨ ਸਕੂਲ 'ਚ 4 ਜੁਲਾਈ ਤੋਂ ਕੀਤੀ ਗਈ ਹੈ। ਵੀਰਵਾਰ ਨੂੰ ਇਹ ਕਿਰਿਆ ਸਿਰਫ਼ ਅਧਿਆਪਕਾਂ ਨੇ ਹੀ ਕੀਤੀ। ਹੁਣ ਸਕੂਲ ਖੁਲ੍ਹਣ ਮਗਰੋਂ 8 ਜੁਲਾਈ  ਨੂੰ ਸਕੂਲ ਦੇ ਬੱਚਿਆਂ ਨੂੰ ਯੋਗ ਅਤੇ ਊਠਕ-ਬੈਠਕ ਕਰਵਾਈ ਜਾਵੇਗੀ। ਬੋਰਡ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਵਿਗਿਆਨਕ ਤੌਰ 'ਤੇ ਸਾਬਤ ਹੋ ਚੁੱਕਾ ਹੈ ਕਿ ਸੁਪਰ ਬ੍ਰੇਨ ਯੋਗ ਯਾਨੀ ਕੰਨਾਂ ਨੂੰ ਫੜ ਕੇ ਊਠਕ-ਬੈਠਕ ਕਰਨ ਨਾਲ ਬੁੱਧੀ ਤੇਜ਼ ਹੁੰਦੀ ਹੈ। 14 ਵਾਰ ਊਠਕ-ਬੈਠਕ ਕਰਨ ਨਾਲ ਫ਼ਾਇਦਾ ਹੋਵੇਗਾ।