ਇਹ ਹੈ ਦੁਨੀਆ ਦਾ ਸੱਭ ਤੋਂ ਤਾਕਤਵਰ ਪਾਸਪੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਣੋ ਭਾਰਤੀ ਪਾਸਪੋਰਟ ਦਾ ਕਿਹੜਾ ਹੈ ਸਥਾਨ

Most powerful passports revealed indian passport ranked at 86th position

ਨਵੀਂ ਦਿੱਲੀ: ਦੁਨੀਆ ਘੁੰਮਣ ਲਈ ਪਾਸਪੋਰਟ ਬੇਹੱਦ ਜ਼ਰੂਰੀ ਹੁੰਦਾ ਹੈ। ਪਰ ਕੁਝ ਦੇਸ਼ਾਂ ਦੇ ਪਾਸਪੋਰਟ ਇੰਨੇ ਤਾਕਤਵਰ ਹੋ ਗਏ ਹਨ ਕਿ ਦੁਨੀਆ ਘੁੰਮਣ ਵਿਚ ਕੋਈ ਮੁਸ਼ਕਲ ਨਹੀਂ ਆ ਸਕਦੀ। ਹੇਨਲੇ ਪਾਸਪੋਰਟ ਇੰਡੈਕਸ ਨੇ ਇਸ ਸਾਲ ਦੀ ਸੂਚੀ ਜਾਰੀ ਕਰਦੇ ਹੋਹੋਏ ਦਸਿਆ ਹੈ ਕਿ ਸਭ ਤੋਂ ਤਾਕਤਵਰ ਪਾਸਪੋਰਟ ਕਿਸ ਦੇਸ਼ ਦਾ ਹੈ। ਇਸ ਸੂਚੀ ਮੁਤਾਬਕ ਜਪਾਨ ਅਤੇ ਸਿੰਘਾਪੁਰ ਦੇ ਪਾਸਪੋਰਟ ਸਭ ਤੋਂ ਤਾਕਤਵਰ ਹਨ ਕਿਉਂ ਕਿ ਇਸ ਦੇ ਜ਼ਰੀਏ 189 ਦੇਸ਼ ਘੁੰਮੇ ਜਾ ਸਕਦੇ ਹਨ ਅਤੇ ਉਹ ਵੀ ਵੀਜ਼ੇ ਬਿਨਾਂ ਦੇ।

ਇਸ ਤੋਂ ਪਹਿਲਾਂ 2018 ਵਿਚ ਜਰਮਨੀ ਦੇ ਪਾਸਪੋਰਟ ਨੂੰ ਸਭ ਤੋਂ ਤਾਕਤਵਰ ਕਰਾਰ ਦਿੱਤਾ ਗਿਆ ਸੀ। ਇਸ ਸੂਚੀ ਵਿਚ ਭਾਰਤੀ ਪਾਸਪੋਰਟ 86ਵੇਂ ਨੰਬਰ 'ਤੇ ਹੈ ਅਤੇ ਉਸ ਦਾ ਮੋਬਿਲਿਟੀ ਸਕੋਰ 58 ਹੈ। ਇਸ ਮੋਬਿਲਿਟੀ ਸਕੋਰ ਦਾ ਮਤਲਬ ਹੈ ਕਿ ਜੇ ਤੁਹਾਡੇ ਕੋਲ ਭਾਰਤੀ ਪਾਸਪੋਰਟ ਹੈ ਤਾਂ ਤੁਸੀਂ ਬਿਨਾਂ ਵੀਜ਼ੇ ਦੇ 58 ਦੇਸ਼ਾਂ ਦੀ ਯਾਤਰਾ ਕਰ ਸਕਦੇ ਹੋ। ਹਾਲਾਂਕਿ ਸਿਰਫ਼ ਭਾਰਤ ਹੀ 86ਵੇਂ ਨੰਬਰ 'ਤੇ ਨਹੀਂ ਹੈ। ਭਾਰਤ ਦੇ ਨਾਲ-ਨਾਲ ਇਸ ਸਥਾਨ 'ਤੇ ਮਾਰਟੀਆਨਾ, ਸਾਓ ਟੋਮ ਅਤੇ ਪ੍ਰਿੰਸਿਪੇ ਵੀ ਹੈ।

ਦਸ ਦਈਏ ਕਿ ਇਸ ਸੂਚੀ ਵਿਚ 199 ਪਾਸਪੋਰਟ ਅਤੇ 277 ਯਾਤਰੀ ਥਾਵਾਂ ਦਾ ਜ਼ਿਕਰ ਹੈ। ਇਸ ਸੂਚੀ ਵਿਚ ਯੁਨਾਇਟੇਡ ਕਿੰਗਡਮ, ਅਮਰੀਕਾ, ਬੈਲਜ਼ੀਅਮ, ਕੈਨੇਡਾ, ਗ੍ਰੀਸ, ਆਇਰਲੈਂਡ ਅਤੇ ਨਾਰਵੇ ਸਮੇਤ ਅੱਠ ਦੇਸ਼ ਛੇਵੇਂ ਸਥਾਨ 'ਤੇ ਹਨ। ਡੇਨਮਾਰਕ, ਇਟਲੀ ਅਤੇ ਲਗਜ਼ਮਬਰਗ ਤੀਜੇ ਸਥਾਨ 'ਤੇ ਹਨ ਜਦਕਿ ਫਰਾਂਸ, ਸਪੇਨ ਅਤੇ ਸਵੀਡਨ ਚੌਥੇ ਨੰਬਰ 'ਤੇ ਹਨ।

ਇਸ ਤੋਂ ਇਲਾਵਾ ਇਰਾਕ ਅਤੇ ਅਫ਼ਗਾਨਿਸਤਾਨ ਇਸ ਸੂਚੀ ਵਿਚ ਹੁਣ ਵੀ ਸਭ ਤੋਂ ਹੇਠਾਂ ਹੈ। ਇਰਾਕੀ ਨਾਗਰਿਕ ਬਿਨਾਂ ਵੀਜ਼ੇ ਦੇ 27 ਅਤੇ ਅਫ਼ਗਾਨੀ 25 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ।