543 ਸੰਸਦੀ ਖੇਤਰ 'ਚ ਖੁਲ੍ਹਣਗੇ ਪਾਸਪੋਰਟ ਸੇਵਾ ਕੇਂਦਰ : ਵੀਕੇ ਸਿੰਘ
ਣ ਪਾਸਪੋਰਟ ਬਣਵਾਉਣਾ ਤੁਹਾਡੇ ਲਈ ਬਹੁਤ ਸੁਵਿਧਾਜਨਕ ਹੋਣ ਜਾ ਰਿਹਾ ਹੈ। ਭਾਰਤ ਸਰਕਾਰ ਅਗਲੇ ਸਾਲ ਮਾਰਚ ਤੱਕ ਦੇਸ਼ ਦੇ ਸਾਰੇ 543 ਸੰਸਦੀ ਚੋਣ ਖੇਤਰਾਂ...
ਨਿਊ ਯਾਰਕ : (ਭਾਸ਼ਾ) ਹੁਣ ਪਾਸਪੋਰਟ ਬਣਵਾਉਣਾ ਤੁਹਾਡੇ ਲਈ ਬਹੁਤ ਸੁਵਿਧਾਜਨਕ ਹੋਣ ਜਾ ਰਿਹਾ ਹੈ। ਭਾਰਤ ਸਰਕਾਰ ਅਗਲੇ ਸਾਲ ਮਾਰਚ ਤੱਕ ਦੇਸ਼ ਦੇ ਸਾਰੇ 543 ਸੰਸਦੀ ਚੋਣ ਖੇਤਰਾਂ ਵਿਚ ਪਾਸਪੋਰਟ ਸੇਵਾ ਕੇਂਦਰ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ। ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਨੇ ਦੱਸਿਆ ਕਿ ਸਰਕਾਰ ਚਾਹੁੰਦੀ ਹੈ ਕਿ ਪਾਸਪੋਰਟ ਸੇਵਾਵਾਂ ਵਿਚ ਲੋਕਾਂ ਨੂੰ ਸਹੂਲਤ ਹੋਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਹ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਭਾਰਤੀ ਨਾਗਰਿਕ ਦੇਸ਼ ਵਿਚ ਹੋਣ ਜਾਂ ਵਿਦੇਸ਼ ਵਿਚ, ਉਨ੍ਹਾਂ ਨੂੰ ਅਪਣਾ ਪਾਸਪੋਰਟ ਹਾਸਲ ਕਰਨ ਵਿਚ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਬੁੱਧਵਾਰ ਨੂੰ ਵਿਦੇਸ਼ ਰਾਜ ਮੰਤਰੀ ਨੇ ਇੱਥੇ ਭਾਰਤੀ ਵਣਜ ਦੂਤਾਵਾਸ ਵਿਚ ਪਾਸਪੋਰਟ ਸੇਵਾ ਪ੍ਰੋਗਰਾਮ ਲਾਂਚ ਕੀਤਾ। ਸਿੰਘ ਨੇ ਕੁੱਝ ਭਾਰਤੀ ਨਾਗਰਿਕਾਂ ਨੂੰ ਪਾਸਪੋਰਟ ਸੌਂਪੇ ਜਿਨ੍ਹਾਂ ਨੇ ਨਵੇਂ ਪ੍ਰੋਗਰਾਮ ਦੇ ਜ਼ਰੀਏ ਅਪਣੇ ਪਾਸਪੋਰਟ ਦਾ ਨਵੀਨੀਕਰਣ ਕਰਾਇਆ ਸੀ। ਵੀਕੇ ਸਿੰਘ ਨੇ ਕਿਹਾ ਕਿ ਪਾਸਪੋਰਟ ਸੇਵਾ ਪ੍ਰੋਗਰਾਮ ਦੇ ਜ਼ਰੀਏ ਭਾਰਤ ਵਿਚ ਪਾਸਪੋਰਟ ਸੇਵਾਵਾਂ ਦੀ ਡਿਲਿਵਰੀ ਵਿਚ ਕਾਫ਼ੀ ਤਬਦੀਲੀ ਆਇਆ ਹੈ।
ਇੱਥੇ ਪ੍ਰੋਗਰਾਮ ਦੇ ਗਲੋਬਲ ਲਾਂਚ ਦੇ ਮੌਕੇ 'ਤੇ ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਵਿਦੇਸ਼ ਵਿਚ ਸਾਡੇ ਨਾਗਰਿਕਾਂ ਲਈ ਬਿਹਤਰ ਸੇਵਾਵਾਂ ਸੁਨਿਸ਼ਚਿਤ ਕਰੇਗਾ। ਇਹ ਇਕ ਅਜਿਹੀ ਸੇਵਾ ਹੈ ਜੋ ਸੱਚੇ ਅਰਥਾਂ ਵਿਚ ਨਾਗਰਿਕਾਂ ਲਈ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਨਵਾਂ ਸਿਸਟਮ ਇਕ ਆਸਾਨ ਅਤੇ ਸੁਵਿਧਾਜਨਕ ਐਪਲੀਕੇਸ਼ਨ ਕਰਨ ਦੀ ਪ੍ਰਕਿਰਿਆ, ਸਟੇਟਸ ਟ੍ਰੈਕਿੰਗ, ਜ਼ਿਆਦਾ ਸੁਰੱਖਿਆ ਆਦਿ ਨੂੰ ਬਿਹਤਰ ਕਰੇਗਾ।
ਸਿੰਘ ਨੇ ਕਿਹਾ, ਅਸੀਂ ਦੇਸ਼ ਦੇ ਹਰ ਪੋਸਟ ਆਫਿਸ ਵਿਚ ਇਕ ਪਾਸਪੋਰਟ ਕੇਂਦਰ ਖੋਲ੍ਹਣ ਦੀ ਯੋਜਨਾ ਉਤੇ ਕੰਮ ਕਰ ਰਹੇ ਹਨ ਜਿਸ ਦੇ ਨਾਲ ਕਿਸੇ ਵੀ ਨਾਗਰਿਕ ਨੂੰ ਅਪਣੇ ਜਾਂ ਅਪਣੀ ਪਾਸਪੋਰਟ ਸੇਵਾਵਾਂ ਲਈ 50 - 60 ਕਿਮੀ ਤੋਂ ਜ਼ਿਆਦਾ ਦੂਰ ਨਹੀਂ ਜਾਣਾ ਪਵੇ। ਤੁਹਾਨੂੰ ਦੱਸ ਦਈਏ ਕਿ ਸਾਲ 2017 ਵਿਚ ਪਾਸਪੋਰਟ ਨਾਲ ਸਬੰਧਤ ਸੇਵਾਵਾਂ ਵਿਚ 19 ਫ਼ੀ ਸਦੀ ਵਿਕਾਸ ਦਰਜ ਕੀਤਾ ਗਿਆ ਹੈ। ਅੱਜ ਦੀ ਤਰੀਕ ਵਿਚ 236 ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਕੰਮ ਕਰ ਰਹੇ ਹਨ। ਉਥੇ ਹੀ, 36 ਪਾਸਪੋਰਟ ਦਫਤਰ ਅਤੇ 93 ਪਾਸਪੋਰਟ ਸੇਵਾ ਕੇਂਦਰ ਹਨ, ਅਜਿਹੇ ਵਿਚ ਜਨਤਾ ਲਈ ਕੁਲ 365 ਪਾਸਪੋਰਟ ਦਫਤਰ ਕੰਮ ਕਰ ਰਹੇ ਹਨ।