ਸਮੁੰਦਰ 'ਚ ਚੀਨ ਦੀ ਘੇਰਾਬੰਦੀ, ਅੰਡੇਮਾਨ 'ਚ P8i ਏਅਰ ਕਰਾਫਟ ਤਾਇਨਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਲਵਨ ਘਾਟੀ ਵਿਚ ਹੋਈ ਹਿੰਸਕ ਝੜਪ ਤੋਂ ਬਾਅਦ ਹੁਣ ਦੇਸ਼ ਨੇ ਚੀਨ ਖਿਲਾਫ ਆਪਣੇ ਰੁਖ ਨੂੰ ਬਦਲ ਲਿਆ ਹੈ।

Photo

ਗਲਵਨ ਘਾਟੀ ਵਿਚ ਹੋਈ ਹਿੰਸਕ ਝੜਪ ਤੋਂ ਬਾਅਦ ਹੁਣ ਦੇਸ਼ ਨੇ ਚੀਨ ਖਿਲਾਫ ਆਪਣੇ ਰੁਖ ਨੂੰ ਬਦਲ ਲਿਆ ਹੈ। ਇਸੇ ਤਹਿਤ ਹੁਣ ਇਕ ਵੱਡੀ ਖਬਰ ਇਹ ਆ ਰਹੀ ਹੈ ਕਿ ਚੀਨ ਦੇ ਖਿਲਾਫ ਭਾਰਤੀ ਸੈਨਾ ਦੀ ਅੰਡੇਮਾਨ ਵਿਚ ਵੀ ਵੱਡੀ ਤਿਆਰੀ ਹੈ। ਗਲਵਨ ਘਟਨਾ ਤੋਂ ਬਾਅਦ ਹੁਣ ਭਾਰਤੀ ਸੈਨਾ ਦੇ ਵੱਲੋਂ ਚੀਨ ਖਿਲਾਫ ਅੰਡੇਮਾਨ ਵਿਚ ਵੀ ਮੋਰਚਾ ਖੋਲ੍ਹਿਆ ਗਿਆ ਹੈ।

ਇਸ ਤਹਿਤ ਹੁਣ ਭਾਰਤੀ ਨੌਸੈਨਾ ਦੇ ਵੱਲੋਂ PLA ਵਿਚ ਨਜ਼ਰ ਰੱਖਣ ਲਈ P8i ਏਅਰ ਕਰਾਫਟ ਅੰਡੇਮਾਨ ਵਿਚ ਤੈਨਾਇਤ ਕਰ ਦਿੱਤਾ ਹੈ। ਹੁਣ ਹਿੰਦ ਮਹਾਂਸਾਗਰ ਵਿਚ ਚੀਨ ਦੇ ਖਿਲਾਫ ਚੌਕਸੀ ਵਧਾ ਦਿੱਤੀ ਗਈ ਹੈ। ਦੂਸਰੇ ਪਾਸੇ ਇਕ ਹੋਰ ਐਕਸ਼ਨ ਨਾਲ ਚੀਨ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਦਰਅਸਲ ਸਾਊਥ ਚਾਇਨਾ ਸੀ

ਵਿਚ ਅਮਰੀਕਾ ਦੇ ਵੱਲੋਂ 2 ਏਅਰਕ੍ਰਾਫਟ ਤੈਨਾਇਤ ਕੀਤੇ ਗਏ ਹਨ। ਅਮਰੀਕਾ ਨੇ USS ਰੋਨਾਲਡ ਨੂੰ ਉਤਾਰਿਆ ਗਿਆ ਹੈ ਅਤੇ ਉੱਥੇ ਚਾਇਨਾ ਦਾ ਯੁਧ ਅਭਿਆਸ ਜਾਰੀ ਹੈ। ਚੀਨ ਦੇ ਸਮੁੰਦਰੀ ਵਿਸਥਾਰ ਵਾਦ ਤੇ ਰੋਕ ਲਗਾਉਂਣ ਲਈ ਇਹ ਬਹੁਤ ਵੱਡੀ ਖ਼ਬਰ ਹੈ। ਦੱਖਣੀ ਚੀਨ ਸਮੁੰਦਰ ਵਿਚ ਅਮਰੀਕਾ ਦੇ ਦੋ ਏਅਰ ਕਰਾਫਟ ਮੌਜੂਦ ਹਨ।

ਯੂਐਸ ਨੇ ਯੂਐਸਐਸ ਰੋਨਾਲਡ ਰੀਗਨ ਅਤੇ ਯੂਐਸਐਸ ਨਿਮਿਟਜ਼ ਨੂੰ ਉਤਾਰਿਆ ਹੈ ਦੱਸ ਦੱਈਏ ਕਿ US ਰੋਨਾਲਡ ਰੀਗਨ ਸਭ ਤੋਂ ਵੱਡੇ ਏਅਰ ਕਰਾਫਟਾਂ ਵਿਚੋਂ ਇਕ ਹੈ। ਇਸ ਤੋਂ ਇਲਾਵਾ ਦੱਖਣੀ ਸਮੁੰਦਰ ਵਿਚ ਅਮਰੀਕਾ ਦਾ ਯੁੱਧ ਅਭਿਆਸ ਜਾਰੀ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।