ਮੁਸਲਿਮ ਪਤਨੀ ਨੂੰ ਗੁਜ਼ਾਰਾ ਭੱਤਾ ਦਿਵਾ ਸਕਦੈ ਸਿਵਲ ਕੋਰਟ : ਬੰਬੇ ਹਾਈਕੋਰਟ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੰਬੇ ਹਾਈਕੋਰਟ ਨੇ ਤਲਾਕ ਤੋਂ ਬਾਅਦ ਮੁਸਲਿਮ ਮਹਿਲਾ ਨੂੰ ਗੁਜ਼ਾਰਾ  ਭੱਤਾ, ਮੇਹਰ ਅਤੇ ਪ੍ਰਾਪਰਟੀ ਵਿਚ ਹਿੱਸਾ ਦੇਣ ਦਾ ਆਦੇਸ਼ ਦਿਤਾ। ਨਾਲ ਹੀ ਇਹ ਵੀ ਕਿਹਾ ਕਿ ਜੇਕਰ...

Bombay High Court

ਮੁੰਬਈ : ਬੰਬੇ ਹਾਈਕੋਰਟ ਨੇ ਤਲਾਕ ਤੋਂ ਬਾਅਦ ਮੁਸਲਿਮ ਮਹਿਲਾ ਨੂੰ ਗੁਜ਼ਾਰਾ  ਭੱਤਾ, ਮੇਹਰ ਅਤੇ ਪ੍ਰਾਪਰਟੀ ਵਿਚ ਹਿੱਸਾ ਦੇਣ ਦਾ ਆਦੇਸ਼ ਦਿਤਾ। ਨਾਲ ਹੀ ਇਹ ਵੀ ਕਿਹਾ ਕਿ ਜੇਕਰ ਮੁਸਲਿਮ ਮੈਰਿਜ਼ ਐਕਟ 1939 ਦੇ ਤਹਿਤ ਇਨ੍ਹਾਂ ਰਾਹਤਾਂ ਦੇ ਲਈ ਅਦਾਲਤ ਦੇ ਅਧਿਕਾਰ ਦਾ ਜ਼ਿਕਰ ਨਹੀਂ ਹੈ ਤਾਂ ਵੀ ਅਦਾਲਤ ਦੇ ਆਦੇਸ਼ ਨੂੰ ਖ਼ਾਰਜ ਨਹੀਂ ਕੀਤਾ ਜਾ ਸਕਦਾ। ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਅਦਾਲਤ ਦੇ ਕੋਲ ਅਜਿਹੇ ਅਧਿਕਾਰ ਹੈ ਹੀ ਨਹੀਂ।