ਜਸਟਿਸ ਜੋਜ਼ਫ਼ ਬਣ ਹੀ ਗਏ ਸੁਪਰੀਮ ਕੋਰਟ ਦੇ ਜੱਜ, ਸਰਕਾਰ ਨੇ ਦਿਤੀ ਪ੍ਰਵਾਨਗੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਰਕਾਰ ਨੇ ਜਸਟਿਸ ਕੇ ਐਮ ਜੋਜ਼ਫ਼ ਨੂੰ ਸੁਪਰੀਮ ਕੋਰਟ ਦਾ ਜੱਜ ਬਣਾਉਣ ਲਈ ਪ੍ਰਵਾਨਗੀ ਦੇ ਦਿਤੀ ਹੈ...............

Justice K. M. Joseph

ਨਵੀਂ ਦਿੱਲੀ  : ਸਰਕਾਰ ਨੇ ਜਸਟਿਸ ਕੇ ਐਮ ਜੋਜ਼ਫ਼ ਨੂੰ ਸੁਪਰੀਮ ਕੋਰਟ ਦਾ ਜੱਜ ਬਣਾਉਣ ਲਈ ਪ੍ਰਵਾਨਗੀ ਦੇ ਦਿਤੀ ਹੈ। ਸੁਪਰੀਮ ਕੋਰਟ ਦੀ ਕੋਲੇਜੀਅਮ ਨੇ ਉਤਰਾਖੰਡ ਹਾਈ ਕੋਰਟ ਦੇ ਮੁੱਖ ਜੱਜ ਜੋਜ਼ਫ਼ ਨੂੰ ਤਰੱਕੀ ਵਜੋਂ ਸੁਪਰੀਮ ਕੋਰਟ ਦਾ ਜੱਜ ਬਣਾਉਣ ਦੀ ਸਿਫ਼ਾਰਸ਼ ਕੀਤੀ ਸੀ। ਜੋਜ਼ਫ਼ ਦੇ ਨਾਮ ਵਾਲੀ ਫ਼ਾਈਲ ਪਹਿਲਾਂ ਸਰਕਾਰ ਨੇ ਮੋੜ ਦਿਤੀ ਸੀ। ਕੋਲੇਜੀਅਮ ਨੇ ਦੁਬਾਰਾ ਫ਼ਾਈਲ ਭੇਜੀ ਤਾਂ ਸਰਕਾਰ ਨੇ ਫ਼ਾਈਲ ਪ੍ਰਵਾਨ ਕਰ ਲਈ। ਸਰਕਾਰ ਨੇ ਮਦਰਾਸ ਹਾਈ ਕੋਰਟ ਦੇ ਮੁੱਖ ਜੱਜ ਇੰਦਰਾ ਬੈਨਰਜੀ ਅਤੇ ਉੜੀਸਾ ਹਾਈ ਕੋਰਟ ਦੇ ਮੁੱਖ ਜੱਜ ਵਿਨੀਤ ਸਰਾਂ ਨੂੰ ਵੀ ਸੁਪਰੀਮ ਕੋਰਟ ਦੇ ਜੱਜ ਬਣਾਉਣ ਲਈ ਪ੍ਰਵਾਨਗੀ ਦੇ ਦਿਤੀ ਹੈ।

ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਕੋਲੇਜੀਅਮ ਨੇ ਜਸਟਿਸ ਜੋਜ਼ਫ਼ ਦੇ ਨਾਮ ਵਾਲੀ ਫ਼ਾਈਲ 10 ਜਨਵਰੀ ਨੂੰ ਸਰਕਾਰ ਨੂੰ ਭੇਜੀ ਸੀ। 30 ਅਪ੍ਰੈਲ ਨੂੰ ਸਰਕਾਰ ਨੇ ਫ਼ਾਈਲ ਮੋੜ ਦਿਤੀ ਸੀ ਤੇ ਕਾਰਨ ਦਸਿਆ ਸੀ ਕਿ ਉਹ ਸੀਨੀਅਰ ਨਹੀਂ ਹਨ। ਜਸਟਿਸ ਜੋਜ਼ਫ਼ ਨੇ 2016 ਵਿਚ ਉਤਰਾਖੰਡ ਵਿਚ ਰਾਸ਼ਟਰਪਤੀ ਰਾਜ ਖ਼ਤਮ ਕਰ ਦਿਤਾ ਸੀ ਜਿਹੜਾ ਸੂਬੇ ਦੀ ਕਾਂਗਰਸ ਸਰਕਾਰ ਨੂੰ ਬਰਖ਼ਾਸਤ ਕੀਤੇ ਜਾਣ ਮਗਰੋਂ ਲਾਇਆ ਗਿਆ ਸੀ।  (ਪੀ.ਟੀ.ਆਈ.)
ਸੁਪਰੀਮ ਕੋਰਟ ਵਿਚ ਜੱਜਾਂ ਦੀ ਗਿਣਤੀ ਹੁਣ 25 ਹੋ ਜਾਵੇਗੀ। ਇਥੇ ਹਾਲੇ ਵੀ ਛੇ ਆਸਾਮੀਆਂ ਖ਼ਾਲੀ ਹਨ। (ਏਜੰਸੀ)

Related Stories